ਯੂਰਪੀਅਨ ਫੁੱਟਬਾਲ 'ਚ ਧਮਾਕਾ : ਲਿਵਰਪੂਲ ਨੂੰ ਫੋਰੈਸਟ ਨੇ 2-2 'ਤੇ ਰੋਕਿਆ, ਹਾਲੈਂਡ ਦੇ ਡਬਲ ਧਮਾਕੇ ਨਾਲ ਮੈਨਚੈਸਟਰ ਸਿਟੀ ਜਿੱਤੀ; ਬਾਇਰਨ ਦੀ 5-1 ਨਾਲ ਸ਼ਾਨਦਾਰ ਸ਼ੁਰੂਆਤ
ਪਿਛਲੇ ਸੀਜ਼ਨ ’ਚ ਕਿਸੇ ਤਰ੍ਹਾਂ ਰਿਲੀਗੇਟ (ਹੇਠਲੇ ਪੱਧਰ ਦੀ ਲੀਗ ’ਚ ਜਾਣਾ) ਤੋਂ ਬਚੀ ਨਾਟਿੰਘਮ ਫੋਰੈਸਟ ਫੁੱਟਬਾਲ ਕਲੱਬ ਨੇ ਪ੍ਰੀਮੀਅਰ ਲੀਗ ਦੇ ਦਿੱਗਜ ਲਿਵਰਪੂਲ ਨੂੰ ਆਪਣੇ ਹੀ ਘਰ ’ਚ ਹੀ ਖੂਬ ਪਰੇਸ਼ਾਨ ਕੀਤਾ।
Publish Date: Sun, 30 Aug 2026 11:13 AM (IST)
Updated Date: Sun, 30 Aug 2026 11:19 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪਿਛਲੇ ਸੀਜ਼ਨ ’ਚ ਕਿਸੇ ਤਰ੍ਹਾਂ ਰਿਲੀਗੇਟ (ਹੇਠਲੇ ਪੱਧਰ ਦੀ ਲੀਗ ’ਚ ਜਾਣਾ) ਤੋਂ ਬਚੀ ਨਾਟਿੰਘਮ ਫੋਰੈਸਟ ਫੁੱਟਬਾਲ ਕਲੱਬ ਨੇ ਪ੍ਰੀਮੀਅਰ ਲੀਗ ਦੇ ਦਿੱਗਜ ਲਿਵਰਪੂਲ ਨੂੰ ਆਪਣੇ ਹੀ ਘਰ ’ਚ ਹੀ ਖੂਬ ਪਰੇਸ਼ਾਨ ਕੀਤਾ। ਲਿਵਰਪੂਲ ਬੜੀ ਮੁਸ਼ਕਲ ਨਾਲ ਹਾਰ ਤੋਂ ਬਚਿਆ ਤੇ ਫੋਰੈਸਟ ਦੀ ਟੀਮ ਖੁਸ਼ੀ ਨਾਲ ਮੈਚ ਤੋਂ ਇੱਕ ਅੰਕ ਲੈ ਕੇ ਵਾਪਸ ਮੁੜੀ। ਲਿਵਰਪੂਲ ਦੇ ਮਸ਼ਹੂਰ ਘਰੇਲੂ ਸਟੇਡੀਅਮ ਐਨਫੀਲਡ ’ਚ ਮੈਚ 2-2 ਨਾਲ ਡਰਾਅ ’ਚ ਸਮਾਪਤ ਹੋਇਆ। ਲਿਵਰਪੂਲ ਲਈ ਜਿਸ ਕੋਲ 68 ਪ੍ਰਤੀਸ਼ਤ ਸਮੇਂ ਤੱਕ ਗੇਂਦ ਸੀ, ਸਟ੍ਰਾਈਕਰ ਅਲੈਗਜ਼ੈਂਡਰ ਇਸਾਕ (60ਵੇਂ ਮਿੰਟ) ਤੇ ਵਿੰਗਰ ਵਿਕਟਰ ਮੁਨੋਜ਼ (82ਵੇਂ ਮਿੰਟ) ਨੇ ਪੈਨਲਟੀ ’ਤੇ ਗੋਲ ਕੀਤੇ, ਜਦਕਿ ਫੋਰੈਸਟ ਲਈ ਹਮਲਾਵਰ ਮਿਡਫੀਲਡਰ ਡੈਨ ਐਨਡੋਏ (24ਵੇਂ ਮਿੰਟ) ਤੇ ਮੋਰਗਨ ਗਿਬਸ ਵਾਈਟ (70ਵੇਂ ਮਿੰਟ) ਨੇ ਪੈਨਲਟੀ ’ਤੇ ਗੋਲ ਕੀਤੇ।
ਹਾਲੈਂਡ-ਚਰਕੀ ਦੇ ਡਬਲ ਨਾਲ ਜਿੱਤਿਆ ਸਿਟੀ ਲੰਡਨ, ਏਪੀ : ਸਟਰਾਈਕਰ ਅਰਲਿੰਗ ਹਾਲੈਂਡ ਤੇ ਮਿਡਫੀਲਡਰ ਰਿਆਨ ਚਰਕੀ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਮੈਨਚੈਸਟਰ ਸਿਟੀ ਨੇ ਸ਼ੁੱਕਰਵਾਰ ਦੇਰ ਰਾਤ ਪ੍ਰੀਮੀਅਰ ਲੀਗ ਮੈਚ ’ਚ ਕ੍ਰਿਸਟਲ ਪੈਲੇਸ ਨੂੰ 4-1 ਨਾਲ ਹਰਾਇਆ। ਇੰਗਲੈਂਡ ਦੀ ਸਿਖਰਲੀ ਲੀਗ ’ਚ ਇਸ ਸੀਜ਼ਨ ਵਿੱਚ ਸਿਟੀ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਹਾਲੈਂਡ ਨੇ ਮੈਚ ਦੇ 17ਵੇਂ ਤੇ 84ਵੇਂ ਮਿੰਟ ’ਚ ਗੋਲ ਕੀਤੇ, ਜਦਕਿ ਚਰਕੀ ਨੇ 54ਵੇਂ ਤੇ 59ਵੇਂ ਮਿੰਟ ’ਚ ਗੋਲ ਕੀਤੇ। ਪੈਲੇਸ ਦਾ ਇਕਮਾਤਰ ਗੋਲ 56ਵੇਂ ਮਿੰਟ ’ਚ ਹੋਇਆ, ਜਦੋਂ ਸਿਟੀ ਗੋਲਕੀਪਰ ਗਿਆਨਲੁਗੀ ਡੋਨਾਰੁਮਾ ਫ੍ਰੀ ਕਿੱਕ ਨੂੰ ਰੋਕਣ 'ਚ ਅਸਫਲ ਰਿਹਾ ਤੇ ਗੇਂਦ ਡੋਨਾਰੁਮਾ ਦੀ ਪਿੱਠ ’ਤੇ ਲੱਗ ਕੇ ਗੋਲ ਪੋਸਟ ’ਚ ਚਲੀ ਗਈ।
ਬਾਇਰਨ ਨੇ ਜਿੱਤ ਨਾਲ ਕੀਤੀ ਸ਼ੁਰੂਆਤ ਮਿਊਨਿਖ, ਏਪੀ : ਮੌਜੂਦਾ ਚੈਂਪੀਅਨ ਬਾਇਰਨ ਮਿਊਨਿਖ ਫੁੱਟਬਾਲ ਕਲੱਬ ਨੇ ਜਰਮਨੀ ਦੀ ਚੋਟੀ ਦੀ ਲੀਗ ਬੁੰਡੇਸਲੀਗਾ ਦੇ ਆਪਣੇ ਪਹਿਲੇ ਮੈਚ ’ਚ ਸਟੁਟਗਾਰਟ ਨੂੰ 5-1 ਨਾਲ ਹਰਾਇਆ। ਡਿਫੈਂਡਰ ਡੇਓਟ ਉਪਮੇਕਾਨੋ ਨੇ 21ਵੇਂ ਮਿੰਟ ’ਚ ਹੈਡਰ ਨਾਲ ਬਾਇਰਨ ਨੂੰ ਬੜ੍ਹਤ ਦਿਵਾਈ, ਜੋ ਪਹਿਲੇ ਹਾਫ ਦਾ ਇੱਕੋ ਇੱਕ ਗੋਲ ਸੀ। ਵਿੰਗ ਬੈਕ ਜੋਸ਼ਾ ਵੈਗਨੋਮੈਨ ਨੇ 52ਵੇਂ ਮਿੰਟ ’ਚ ਸਟਟਗਾਰਟ ਨੂੰ ਵਾਪਸੀ ਦਿਵਾਈ ਪਰ ਵਿੰਗਰ ਮਾਈਕਲ ਓਲੀਸ ਨੇ 58ਵੇਂ ਮਿੰਟ ’ਚ ਗੋਲ ਕਰ ਕੇ ਬਾਇਰਨ ਨੂੰ 2-1 ਨਾਲ ਅੱਗੇ ਕਰ ਦਿੱਤਾ। 58ਵੇਂ ਮਿੰਟ 'ਚ ਵੈਗਨੋਮੈਨ ਨੇ ਗੇਂਦ ਨੂੰ ਆਪਣੇ ਹੀ ਗੋਲ 'ਚ ਮਾਰਿਆ, ਜਦਕਿ 82ਵੇਂ ਮਿੰਟ ’ਚ ਮਿਡਫੀਲਡਰ ਅਲੈਗਜ਼ੈਂਡਰ ਪਾਵਲੋਵਿਚ ਤੇ 90ਵੇਂ ਮਿੰਟ ’ਚ ਵਿੰਗਰ ਲੁਈਸ ਡਿਆਜ਼ ਨੇ ਗੋਲ ਕਰ ਕੇ ਬਾਇਰਨ ਨੂੰ 5-1 ਨਾਲ ਜਿੱਤ ਦਿਵਾਈ। ਬਾਇਰਨ ਪਿਛਲੇ 15 ਸਾਲਾਂ ਤੋਂ ਸੀਜ਼ਨ ਦੇ ਪਹਿਲੇ ਮੈਚ ’ਚ ਅਜੇਤੂ ਰਹੀ ਹੈ।