- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਲੀ ਦੀ ਸਿਖਰਲੀ ਲੀਗ ਸੇਰੀ ਆ ਦੀਆਂ ਸਿਖਰਲੀਆਂ ਟੀਮਾਂ ਰੋਮਾ ਤੇ ਇੰਟਰ ਨੇ ਇਸ ਸੀਜ਼ਨ ਦਾ ਆਪਣਾ ਸੌ ਫ਼ੀਸਦੀ ਰਿਕਾਰਡ ਕਾਇਮ ਰੱਖਦੇ ਹੋਏ ਜਿੱਤ ਦਰਜ ਕੀਤੀ, ਜਦਕਿ ਕੋਮੋ ਨੇ ਪਾਰਮਾ ਨੂੰ 2-1 ਨਾਲ ਹਰਾ ਕੇ ਤੀਜੇ ਨੰਬਰ ’ਤੇ ਥਾਂ ਬਣਾ ਲਈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਇੰਟਲੀ ਦੀ ਸਿਖਰਲੀ ਲੀਗ ਸੇਰੀ ਆ ਦੀਆਂ ਸਿਖਰਲੀਆਂ ਟੀਮਾਂ ਰੋਮਾ ਤੇ ਇੰਟਰ ਨੇ ਇਸ ਸੀਜ਼ਨ ਦਾ ਆਪਣਾ ਸੌ ਫ਼ੀਸਦੀ ਰਿਕਾਰਡ ਕਾਇਮ ਰੱਖਦੇ ਹੋਏ ਜਿੱਤ ਦਰਜ ਕੀਤੀ, ਜਦਕਿ ਕੋਮੋ ਨੇ ਪਾਰਮਾ ਨੂੰ 2-1 ਨਾਲ ਹਰਾ ਕੇ ਤੀਜੇ ਨੰਬਰ ’ਤੇ ਥਾਂ ਬਣਾ ਲਈ। ਇੰਗਲੈਂਡ ਦੀ ਸਿਖਰਲੀ ਲੀਗ ਪ੍ਰੀਮੀਅਰ ਲੀਗ ’ਚ ਲੀਡਸ ਨਿਊਕਾਸਲ ਯੂਨਾਈਟਿਡ ਨੂੰ 4-1 ਨਾਲ ਦਰੜ ਕੇ ਤੀਜੇ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਸਪੇਨ ਦੀ ਸਿਖਰਲੀ ਲੀਗ ਲਾ ਲੀਗਾ ’ਚ ਰੀਅਲ ਬੇਟਿਸ ਦਾ ਸੁਨਹਿਰਾ ਪ੍ਰਦਰਸ਼ਨ ਜਾਰੀ ਹੈ, ਵੀਆਰਿਆਲ ਨੂੰ 2-1 ਨਾਲ ਹਰਾ ਕੇ ਟੀਮ ਅੰਕਾਂ ਦੇ ਆਧਾਰ ’ਤੇ ਦੂਜੇ ਨੰਬਰ ’ਤੇ ਮੌਜੂਦ ਰੀਅਲ ਮੈਡ੍ਰਿਡ ਦੇ ਬਰਾਬਰ ਪਹੁੰਚ ਗਈ ਹੈ। ਕੂਚੋ ਹਰਨਾਂਡੀਜ਼ ਤੇ ਨੇਟਨ ਦੇ ਗੋਲਾਂ ਦੀ ਮਦਦ ਨਾਲ ਬੇਟਿਸ ਨੇ ਵੀਆਰਿਆਲ ਨੂੰ ਮਾਤ ਦਿੱਤੀ। ਟੀਮ ਨੇ ਦਸ ਦਿਨ ਪਹਿਲਾਂ ਹੀ ਰੀਅਲ ਮੈਡ੍ਰਿਡ ਨੂੰ 1-0 ਨਾਲ ਹਰਾਇਆ ਸੀ। ਸਾਲ 2005 ਤੋਂ ਬਾਅਦ ਆਪਣੇ ਪਹਿਲੇ ਚੈਂਪੀਅਨਜ਼ ਲੀਗ ਮੈਚ ’ਚ ਇਸਨੇ ਫਰੈਂਚ ਕਲੱਬ ਲੀਲ ਨੂੰ 3-2 ਨਾਲ ਪਿੱਛੇ ਛੱਡਿਆ ਸੀ। ਲਾ ਲੀਗਾ ’ਚ ਰੀਅਲ ਮੈਡ੍ਰਿਡ ਤੇ ਰੀਅਲ ਬੇਟਿਸ ਦੋਵਾਂ ਦੇ 12-12 ਅੰਕ ਹਨ, ਜਦਕਿ ਸਿਖਰਲੀ ਟੀਮ ਬਾਰਸੀਲੋਨਾ ਨੇ 15 ਅੰਕ ਜਮ੍ਹਾਂ ਕਰ ਲਏ ਹਨ।