
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਈਸਟ ਬੰਗਾਲ ਨੇ ਕੱਟੜ ਮੁਕਾਬਲੇਬਾਜ਼ ਮੋਹਨ ਬਗਾਨ ਸੁਪਰਜਾਇੰਟ ਨੂੰ 4-1 ਗੋਲ ਨਾਲ ਹਰਾ ਕੇ ਡੂਰੰਡ ਕੱਪ ’ਤੇ 22 ਸਾਲਾਂ ਬਾਅਦ ਕਬਜ਼ਾ ਕੀਤਾ। ਐਤਵਾਰ ਨੂੰ ਨੱਕੋ-ਨੱਕ ਭਰੇ ਸਾਲਟਲੇਕ ਸਟੇਡੀਅਮ ’ਚ ਹੋਏ ਖ਼ਿਤਾਬੀ ਮੁਕਾਬਲੇ ’ਚ ਈਸਟ ਬੰਗਾਲ ਦੀ ਜਿੱਤ ਦਾ ਨਾਇਕ ਐਡਮੰਡ ਲਾਲਰਿੰਡਿਕਾ ਰਿਹਾ

ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਈਸਟ ਬੰਗਾਲ ਨੇ ਕੱਟੜ ਮੁਕਾਬਲੇਬਾਜ਼ ਮੋਹਨ ਬਗਾਨ ਸੁਪਰਜਾਇੰਟ ਨੂੰ 4-1 ਗੋਲ ਨਾਲ ਹਰਾ ਕੇ ਡੂਰੰਡ ਕੱਪ ’ਤੇ 22 ਸਾਲਾਂ ਬਾਅਦ ਕਬਜ਼ਾ ਕੀਤਾ। ਐਤਵਾਰ ਨੂੰ ਨੱਕੋ-ਨੱਕ ਭਰੇ ਸਾਲਟਲੇਕ ਸਟੇਡੀਅਮ ’ਚ ਹੋਏ ਖ਼ਿਤਾਬੀ ਮੁਕਾਬਲੇ ’ਚ ਈਸਟ ਬੰਗਾਲ ਦੀ ਜਿੱਤ ਦਾ ਨਾਇਕ ਐਡਮੰਡ ਲਾਲਰਿੰਡਿਕਾ ਰਿਹਾ, ਜਿਸਨੇ ਪਹਿਲੇ ਹਾਫ ’ਚ ਹੀ ਤਿੰਨ ਗੋਲ ਕਰ ਕੇ ਮੋਹਨਬਗਾਨ ਨੂੰ ਪੂਰੀ ਤਰ੍ਹਾਂ ਬੈਕਫੁੱਟ ’ਤੇ ਲਿਆ ਦਿੱਤਾ। ਬਿਪਿਨ ਸਿੰਘ ਨੇ 10ਵੇਂ ਮਿੰਟ ’ਚ ਈਸਟ ਬੰਗਾਲ ਦਾ ਖਾਤਾ ਖੋਲ੍ਹਿਆ। ਇਸਦੇ ਦੋ ਮਿੰਟਾਂ ਬਾਅਦ ਹੀ ਐਡਮੰਡ ਨੇ ਗੋਲ ਕਰ ਕੇ ਬੜ੍ਹਤ 2-0 ਕਰ ਦਿੱਤੀ। 22ਵੇਂ ਮਿੰਟ ’ਚ ਉਸਨੇ ਆਪਣਾ ਦੂਜਾ ਗੋਲ ਕਰ ਦਿੱਤਾ। 33ਵੇਂ ਮਿੰਟ ’ਚ ਮਨਵੀਰ ਸਿੰਘ ਨੇ ਮੋਹਨ ਬਗਾਨ ਵੱਲੋਂ ਗੋਲ ਕਰ ਕੇ ਅੰਤਰ 3-1 ਕਰ ਦਿੱਤਾ ਪਰ ਪਹਿਲੇ ਹਾਫ ਦੀ ਸਮਾਪਤੀ ਤੋਂ ਠੀਕ ਪਹਿਲਾਂ 44ਵੇਂ ਮਿੰਟ ’ਚ ਐਡਮੰਡ ਨੇ ਗੋਲ ਦੀ ਹੈਟ੍ਰਿਕ ਕਰ ਕੇ ਈਸਟ ਬੰਗਾਲ ਨੂੰ 4-1 ਦੀ ਬੜ੍ਹਤ ਦਿਵਾ ਦਿੱਤੀ।