- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਲਈ ਏਸ਼ਿਆਈ ਖੇਡਾਂ ’ਚ ਮੈਡਲ ਜਿੱਤਣ ਦੇ ਟੀਚੇ ਨਾਲ ਉਨ੍ਹਾਂ ਡਾਕਟਰੀ ਦੇਖਰੇਖ ’ਚ ਫਿਜ਼ੀਓਥੈਰੇਪੀ ਕਰਵਾਈ ਅਤੇ ਨੀ-ਕੈਪ ਤੇ ਵਿਸ਼ੇਸ਼ ਪੱਟੀਆਂ ਦੇ ਸਹਾਰੇ ਅਭਿਆਸ ਜਾਰੀ ਰੱਖਿਆ। ਤਿੰਨ ਮਹੀਨੇ ਦੇ ਇਸ ਮੁਸ਼ਕਲ ਦੌਰ ਦੇ ਬਾਅਦ ਦੀਕਸ਼ਾ ਨਾਗੋਯਾ ’ਚ ਭਾਰਤੀ ਟੀਮ ਦਾ ਹਿੱਸਾ ਬਣੀ

ਅਮਿਤ ਪੋਪਲੀ, ਜਾਗਰਣ, ਝੱਜਰ : ਜ਼ਿਲ੍ਹੇ ਦੇ ਪਿੰਡ ਛੱਪਾਰ ਦੀ ਗੂੰਗੀ-ਬੋਲ਼ੀ ਧੀ ਦੀਕਸ਼ਾ ਡਾਗਰ ਨੇ ਏਸ਼ਿਆਈ ਖੇਡਾਂ ’ਚ ਭਾਰਤੀ ਮਹਿਲਾ ਗੋਲਫ਼ ਟੀਮ ਨਾਲ ਇਤਿਹਾਸਿਕ ਸਿਲਵਰ ਮੈਡਲ ਜਿੱਤ ਕੇ ਆਪਣੀਆਂ ਉਪਲਬਧੀਆਂ ’ਚ ਇਕ ਹੋਰ ਅਧਿਆਏ ਜੋੜ ਦਿੱਤਾ। ਦੀਕਸ਼ਾ ਦੀ ਇਹ ਉਪਲਬਧੀ ਇਸ ਲਈ ਵੀ ਖਾਸ ਹੈ, ਕਿਉਂਕਿ ਏਸ਼ਿਆਈ ਖੇਡਾਂ ਤੋਂ ਥੋੜ੍ਹਾ ਪਹਿਲਾਂ ਉਹ ਗੋਡੇ ਦੀ ਗੰਭੀਰ ਸੱਟ ਨਾਲ ਜੂਝ ਰਹੀ ਸੀ। ਅਭਿਆਸ ਦੌਰਾਨ ਸ਼ਾਟਸ ਦੀ ਦੂਰੀ ਵਧਾਉਣ ਤੇ ਸਖ਼ਤ ਅਭਿਆਸ ਕਾਰਨ ਗੋਡੇ ’ਚ ਸੱਟ ਲੱਗਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਤਿੰਨ ਤੋਂ ਚਾਰ ਮਹੀਨੇ ਪੂਰਨ ਆਰਾਮ ਦੀ ਸਲਾਹ ਦਿੱਤੀ ਸੀ। ਇਸ ਦੇ ਬਾਵਜੂਦ, ਦੇਸ਼ ਲਈ ਏਸ਼ਿਆਈ ਖੇਡਾਂ ’ਚ ਮੈਡਲ ਜਿੱਤਣ ਦੇ ਟੀਚੇ ਨਾਲ ਉਨ੍ਹਾਂ ਡਾਕਟਰੀ ਦੇਖਰੇਖ ’ਚ ਫਿਜ਼ੀਓਥੈਰੇਪੀ ਕਰਵਾਈ ਅਤੇ ਨੀ-ਕੈਪ ਤੇ ਵਿਸ਼ੇਸ਼ ਪੱਟੀਆਂ ਦੇ ਸਹਾਰੇ ਅਭਿਆਸ ਜਾਰੀ ਰੱਖਿਆ। ਤਿੰਨ ਮਹੀਨੇ ਦੇ ਇਸ ਮੁਸ਼ਕਲ ਦੌਰ ਦੇ ਬਾਅਦ ਦੀਕਸ਼ਾ ਨਾਗੋਯਾ ’ਚ ਭਾਰਤੀ ਟੀਮ ਦਾ ਹਿੱਸਾ ਬਣੀ ਤੇ ਸਿਲਵਰ ਮੈਡਲ ਜਿੱਤਣ ’ਚ ਯੋਗਦਾਨ ਦਿੱਤਾ।