
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਜ਼ਾਦੀ ਦਿਵਸ 'ਤੇ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਹਿਸ਼ੀ ਐਲਾਨ ਕਰਦਿਆਂ ਕਿਹਾ ਸੀ ਕਿ 2036 ਓਲੰਪਿਕ ਵਿਚ ਦੇਸ਼ ਦੀ ਤਿੰਨ-ਚੌਥਾਈ ਖੇਡਾਂ ਵਿਚ ਭਾਈਵਾਲੀ ਯਕੀਨੀ ਬਣਾਉਣ ਲਈ 5 ਤੋਂ 15 ਸਾਲ ਦੇ ਬੱਚਿਆਂ ਦੀ ਰਾਸ਼ਟਰ ਪੱਧਰੀ ਪ੍ਰਤਿਭਾ ਭਾਲ ਮੁਹਿੰਮ ਸ਼ੁਰੂ ਕੀਤਾ ਜਾਵੇਗਾ।

ਲੋਕੇਸ਼ ਸ਼ਰਮਾ, ਜਾਗਰਣ, ਨਵੀਂ ਦਿੱਲੀ : ਦੇਸ਼ ਵਿਚ ਕਈ ਖੇਡ ਐਸੋਸੀਏਸ਼ਨਾਂ ਹਨ ਪਰ ਓਲੰਪਿਕ ਦੀਆਂ ਕਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੀ ਮੌਜੂਦਗੀ ਹੁਣ ਵੀ ਬਹੁਤ ਕਮਜ਼ੋਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2036 ਓਲੰਪਿਕ ਵਿਜ਼ਨ ਦੇ ਤਹਿਤ ਹੁਣ ਇਸ ਪਾੜ ਨੂੰ ਪੂਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਟੀਚਾ ਕਰੀਬ 20 ਅਜਿਹੀਆਂ ਓਲੰਪਿਕ ਖੇਡਾਂ ’ਚ ਭਾਰਤੀ ਖਿਡਾਰੀਆਂ ਦੀ ਹਿੱਸੇਦਾਰੀ ਵਧਾਉਣਾ ਹੈ, ਜਿਨ੍ਹਾਂ ’ਚ ਦੁਨੀਆ ਦੇ ਖਿਡਾਰੀ ਨਿਯਮਤ ਤੌਰ 'ਤੇ ਹਿੱਸਾ ਲੈਂਦੇ ਹਨ ਪਰ ਭਾਰਤ ਦੀ ਦਾਅਵੇਦਾਰੀ ਸੀਮਤ ਰਹੀ ਹੈ। ਪ੍ਰਧਾਨ ਮੰਤਰੀ ਪਹਿਲਾਂ ਵੀ 2036 ਵਿਚ ਭਾਰਤ ਵਿਚ ਓਲੰਪਿਕ ਕਰਵਾਉਣ ਤੇ ਨੌਜਵਾਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬਿਹਤਰ ਪ੍ਰਦਰਸ਼ਨ ਦੇਣ 'ਤੇ ਜ਼ੋਰ ਦੇ ਚੁੱਕੇ ਹਨ।
ਆਜ਼ਾਦੀ ਦਿਵਸ 'ਤੇ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਹਿਸ਼ੀ ਐਲਾਨ ਕਰਦਿਆਂ ਕਿਹਾ ਸੀ ਕਿ 2036 ਓਲੰਪਿਕ ਵਿਚ ਦੇਸ਼ ਦੀ ਤਿੰਨ-ਚੌਥਾਈ ਖੇਡਾਂ ਵਿਚ ਭਾਈਵਾਲੀ ਯਕੀਨੀ ਬਣਾਉਣ ਲਈ 5 ਤੋਂ 15 ਸਾਲ ਦੇ ਬੱਚਿਆਂ ਦੀ ਰਾਸ਼ਟਰ ਪੱਧਰੀ ਪ੍ਰਤਿਭਾ ਭਾਲ ਮੁਹਿੰਮ ਸ਼ੁਰੂ ਕੀਤਾ ਜਾਵੇਗਾ। ਓਲੰਪਿਕ ਵਿਚ ਲਗਪਗ 40 ਖੇਡਾਂ ਅਤੇ 350 ਮੁਕਾਬਲੇਬਾਜ਼ੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਭਾਰਤ ਦੋ-ਤਿਹਾਈ ’ਚ ਭਾਗ ਨਹੀਂ ਲੈ ਪਾਉਂਦਾ। ਇਸ ਸੰਦਰਭ ਵਿਚ ਹੁਣ ਦੇਸ਼ ਦੇ ਹਰ ਕੋਨੇ ਤੋਂ 5 ਤੋਂ 15 ਸਾਲ ਦੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਸਕੂਲੀ ਪੱਧਰ ਤੇ ਵਿਸ਼ਵ ਪੱਧਰ ਦੀ ਸਿਖਲਾਈ ਦੇਣ ਦੀ ਯੋਜਨਾ ਹੈ।
ਐਸੋਸੀਏਸ਼ਨਾਂ ਮੌਜੂਦ ਪਰ ਓਲੰਪਿਕ ਤੱਕ ਪਹੁੰਚ ਕਮਜ਼ੋਰ
ਤਲਵਾਰਬਾਜ਼ੀ, ਘੁੜਸਵਾਰੀ, ਰੋਇੰਗ, ਕੈਨੋਇੰਗ, ਸੇਲਿੰਗ, ਟ੍ਰਾਇਥਲਾਨ, ਸਪੋਰਟ ਕਲਾਈਂਬਿੰਗ, ਸਾਈਕਲਿੰਗ, ਡਾਈਵਿੰਗ, ਆਰਟਿਸਟਿਕ ਸਵਿਮਿੰਗ, ਵਾਟਰ ਪੋਲੋ, ਬੀਚ ਵਾਲੀਬਾਲ, 3x3 ਬਾਸਕਟਬਾਲ ਅਤੇ ਰਗਬੀ ਸੇਵਨਸ ਵਰਗੀਆਂ ਖੇਡਾਂ ਦੀਆਂ ਭਾਰਤ ਵਿਚ ਰਾਸ਼ਟਰੀ ਐਸੋਸੀਏਸ਼ਨਾਂ ਪਹਿਲਾਂ ਹੀ ਮੌਜੂਦ ਹਨ, ਪਰ ਇਨ੍ਹਾਂ ਖੇਡਾਂ ਵਿਚ ਓਲੰਪਿਕ ਵਿਚ ਭਾਰਤ ਦੀ ਦਾਅਵੇਦਾਰੀ ਘੱਟ ਰਹਿੰਦੀ ਹੈ। 20 ਖੇਡ ਐਸੋਸੀਏਸ਼ਨਾਂ ’ਚੋਂ 17 ਖੇਡ ਮੰਤਰਾਤੇ ਦੀ ਮਾਨਤਾ ਸੂਚੀ ਵਿਚ ਦਰਜ ਹਨ, ਜਦਕਿ ਤਿੰਨ ਨੂੰ ਹਾਲੇ ਤੱਕ ਮਾਨਤਾ ਮਿਲਣੀ ਬਾਕੀ ਹੈ। ਇਹ ਲਗਾਤਾਰ ਮਾਨਤਾ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਸਭ ਤੋਂ ਵੱਡੀ ਚੁਣੌਤੀ ਐਸੋਸੀਏਸ਼ਨਾਂ ਤੇ ਖਿਡਾਰੀਆਂ ਵਿਚਕਾਰ ਮੌਜੂਦ ਉਸ ਅੰਤਰ ਨੂੰ ਖਤਮ ਕਰਨਾ ਹੈ, ਜਿੱਥੇ ਹੁਨਰ ਤਾਂ ਸਾਹਮਣੇ ਆਉਂਦਾ ਹੈ ਪਰ ਉਸ ਨੂੰ ਓਲੰਪਿਕ ਪੱਧਰ ਦੀ ਸਿਖਲਾਈ, ਖ਼ਾਸ ਕੋਚਿੰਗ, ਖੇਡ ਵਿਗਿਆਨ ਅਤੇ ਨਿਯਮਤ ਅੰਤਰਰਾਸ਼ਟਰੀ ਮੁਕਾਬਲਿਆਂ ਦਾ ਯੋਗ ਮੌਕਾ ਨਹੀਂ ਮਿਲ ਪਾਉਂਦਾ। ਸਰਕਾਰ ਦਾ ਫੋਕਸ ਹੁਣ ਐਸੋਸੀਏਸ਼ਨਾਂ ਦੀ ਕਮਜ਼ੋਰੀਆਂ ਨੂੰ ਪਛਾਣ ਕੇ ਸਿਖਲਾਈ ਤੇ ਸਰੋਤਾਂ ਨੂੰ ਮਜ਼ਬੂਤ ਕਰਨ 'ਤੇ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਵੀ ਸਥਾਨਕ ਹੁਨਰਾਂ ਨੂੰ ਅੰਤਰਰਾਸ਼ਟਰੀ ਐਕਸਪੋਜ਼ਰ ਦੇਣ ਅਤੇ ਖੇਡਾਂ ਨੂੰ ਪਿੰਡਾਂ ਤੱਕ ਲਿਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।
ਸਿਰਫ਼ ਗਿਣਤੀ ਵਧਾਉਣਾ ਨਹੀਂ, ਸਗੋਂ ਮੈਡਲ ਦੀ ਦਾਅਵੇਦਾਰੀ ’ਤੇ ਜ਼ੋਰ
2036 ਤੱਕ ਟੀਚਾ ਸਿਰਫ਼ ਖਿਡਾਰੀਆਂ ਦੀ ਗਿਣਤੀ ਵਧਾਉਣਾ ਹੀ ਨਹੀਂ, ਸਗੋਂ ਇਨ੍ਹਾਂ ਖੇਡਾਂ ਦੀਆਂ ਵੱਧ ਤੋਂ ਵੱਧ ਓਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੂੰ ਕੁਆਲੀਫਾਈ ਕਰਵਾਉਣਾ ਤੇ ਮੈਡਲ ਦੀ ਦਾਅਵੇਦਾਰੀ ਤਿਆਰ ਕਰਨਾ ਹੈ। ਖੇਡ ਮਾਹਿਰਾਂ ਅਨੁਸਾਰ, ਇਸ ਲਈ ਖੇਡ ਐਸੋਸੀਏਸ਼ਨਾਂ ਦੀ ਜਵਾਬਦੇਹੀ, ਜ਼ਮੀਨੀ ਪੱਧਰ ’ਤੇ ਹੁਨਰ ਖੋਜ, ਵਿਗਿਆਨਕ ਸਿਖਲਾਈ ਤੇ ਵਿਦੇਸ਼ੀ ਮੁਕਾਬਲਿਆਂ ’ਚ ਲਗਾਤਾਰ ਭਾਈਵਾਲੀ ਨੂੰ ਇਕੱਠੇ ਅੱਗੇ ਵਧਾਉਣਾ ਹੋਵੇਗਾ।