- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰੀ ਰਿਕਾਰਡ ਧਾਰਕ ਸਰਵੇਸ਼ ਕੁਮਾਰ ਕੁਸ਼ਾਰੇ ਨੇ ਸੋਮਵਾਰ ਨੂੰ ਰਾਸ਼ਟਰਮੰਡਲ ਖੇਡਾਂ ’ਚ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ’ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਕੇ ਇਤਿਹਾਸ ਰਚ ਦਿੱਤਾ। ਕੁਸ਼ਾਰੇ ਨੇ 2.25 ਮੀਟਰ ਦੀ ਉਚਾਈ ਪਾਰ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ।

ਗਲਾਸਗੋ(ਪੀਟੀਆਈ) : ਰਾਸ਼ਟਰੀ ਰਿਕਾਰਡ ਧਾਰਕ ਸਰਵੇਸ਼ ਕੁਮਾਰ ਕੁਸ਼ਾਰੇ ਨੇ ਸੋਮਵਾਰ ਨੂੰ ਰਾਸ਼ਟਰਮੰਡਲ ਖੇਡਾਂ ’ਚ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ’ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਕੇ ਇਤਿਹਾਸ ਰਚ ਦਿੱਤਾ। ਕੁਸ਼ਾਰੇ ਨੇ 2.25 ਮੀਟਰ ਦੀ ਉਚਾਈ ਪਾਰ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਜਮੈਕਾ ਦੇ ਰੋਮੇਨ ਬੈਕਫੋਰਡ ਨੇ ਸੋਨ ਤਗਮਾ ਜਿੱਤਿਆ। ਦੋਵੇਂ ਐਥਲੀਟ 2.25 ਮੀਟਰ ਦੀ ਸਫਲਤਾਪੂਰਵਕ ਦੂਰੀ ਪਾਰ ਕਰਨ ਤੋਂ ਬਾਅਦ 2.28 ਮੀਟਰ ਪਾਰ ਕਰਨ ’ਚ ਅਸਫਲ ਰਹੇ, ਪਰ ਬੈਕਫੋਰਡ ਨੂੰ ਕਾਊਂਟਬੈਕ ਨਿਯਮ ਦੇ ਆਧਾਰ ’ਤੇ ਜੇਤੂ ਘੋਸ਼ਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉੱਚੀ ਛਾਲ ’ਚ ਭਾਰਤ ਦਾ ਇੱਕੋ ਇੱਕ ਰਾਸ਼ਟਰਮੰਡਲ ਖੇਡਾਂ ਦਾ ਤਮਗ਼ਾ 2022 ਬਰਮਿੰਘਮ ਖੇਡਾਂ ’ਚ ਤੇਜਸਵਿਨ ਸ਼ੰਕਰ ਦੁਆਰਾ ਜਿੱਤਿਆ ਗਿਆ ਕਾਂਸੀ ਦਾ ਤਮਗ਼ਾ ਸੀ। ਹਾਲਾਂਕਿ 31 ਸਾਲਾ ਕੁਸ਼ਾਰੇ ਨੇ ਚਾਂਦੀ ਦਾ ਤਗਮਾ ਜਿੱਤ ਕੇ ਉਸ ਪ੍ਰਾਪਤੀ ਨੂੰ ਪਛਾੜ ਦਿੱਤਾ।
ਤੇਜਸਵਿਨ ਨੇ ਵੀ ਸੋਮਵਾਰ ਨੂੰ ਇਸ ਮੁਕਾਬਲੇ ’ਚ ਹਿੱਸਾ ਲਿਆ ਸੀ ਪਰ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਪੁਰਸ਼ਾਂ ਦੇ ਡੈਕਾਥਲੋਨ ਮੁਕਾਬਲੇ ਦੀਆਂ ਤਿਆਰੀਆਂ ਨੂੰ ਧਿਆਨ ’ਚ ਰੱਖਦੇ ਹੋਏ, 2.05 ਮੀਟਰ ਦੀ ਆਪਣੀ ਪਹਿਲੀ ਕੋਸ਼ਿਸ਼ ’ਚ ਅਸਫਲ ਰਹਿਣ ਤੋਂ ਬਾਅਦ ਉਸ ਨੇ ਪਿੱਛੇ ਹਟਣ ਦਾ ਫੈਸਲਾ ਕੀਤਾ। 27 ਸਾਲਾ ਤੇਜਸਵਿਨ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 2.29 ਮੀਟਰ ਹੈ ਪਰ ਪਿਛਲੇ ਦੋ ਸਾਲਾਂ ’ਚ ਉਸ ਨੇ ਡੈਕਾਥਲੋਨ ’ਤੇ ਧਿਆਨ ਕੇਂਦਰਿਤ ਕਰਨ ਕਾਰਨ ਵਿਅਕਤੀਗਤ ਉੱਚੀ ਛਾਲ ਦੇ ਮੁਕਾਬਲਿਆਂ ’ਚ ਜ਼ਿਆਦਾ ਹਿੱਸਾ ਨਹੀਂ ਲਿਆ ਹੈ।
ਤੇਜਸਵਿਨ ਪਿੱਛੇ ਹਟਣ ਤੋਂ ਬਾਅਦ ਹੰਝੂਆਂ ਨੂੰ ਰੋਕਣ ’ਚ ਅਸਮਰੱਥ: ਤੇਜਸਵਿਨ ਸ਼ੰਕਰ, ਜੋ ਵਾਰ-ਵਾਰ ਗੋਡਿਆਂ ਦੇ ਦਰਦ ਕਾਰਨ ਆਪਣੀ ਪਹਿਲੀ ਕੋਸ਼ਿਸ਼ ਤੋਂ ਬਾਅਦ ਪਿੱਛੇ ਹਟ ਗਿਆ ਸੀ, ਬਹੁਤ ਭਾਵੁਕ ਹੋ ਗਿਆ ਤੇ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕਿਆ। ਉਸ ਨੂੰ ਵਾਰਮ-ਅੱਪ ਦੌਰਾਨ ਗੋਡਿਆਂ ’ਚ ਤੇਜ਼ ਦਰਦ ਦਾ ਅਨੁਭਵ ਹੋਇਆ ਤੇ ਆਪਣੀ ਪਹਿਲੀ ਕੋਸ਼ਿਸ਼ ’ਚ ਸਫਲ ਹੋਣ ਦੇ ਬਾਵਜੂਦ, ਮੁਕਾਬਲਾ ਜਾਰੀ ਨਹੀਂ ਰੱਖ ਸਕਿਆ। ਹਾਲਾਂਕਿ, ਉਹ ਆਪਣੇ ਸਾਥੀ ਸਰਵੇਸ਼ ਕੁਸ਼ਾਰੇ ਦਾ ਸਮਰਥਨ ਕਰਨ ਲਈ ਸਥਾਨ ’ਤੇ ਹੀ ਰਿਹਾ, ਜਿਸ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਮੁਕਾਬਲੇ ਤੋਂ ਬਾਹਰ ਹੋਣ ਤੋਂ ਬਾਅਦ ਵੀ, ਤੇਜਸਵਿਨ ਸਥਾਨ ’ਤੇ ਹੀ ਰਿਹਾ ਤੇ ਆਪਣੇ ਸਾਥੀ ਕੁਸ਼ਾਰੇ ਦੀ ਸਹਾਇਤਾ ਲਈ ਆਪਣੀ ਭੂਮਿਕਾ ਬਦਲੀ। ਕੁਸ਼ਾਰੇ ਨੇ ਮਾੜੀ ਸ਼ੁਰੂਆਤ ਤੋਂ ਬਾਅਦ ਆਪਣੀ ਲੈਅ ਮੁੜ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਤੇਜਸਵਿਨ ਦੀ ਤਕਨੀਕੀ ਸਲਾਹ ਦਾ ਸਿਹਰਾ ਦਿੱਤਾ।
ਕੁਸ਼ਾਰੇ ਨੇ ਕਿਹਾ, ਮੈਂ ਪਹਿਲੀ ਕੋਸ਼ਿਸ਼ ’ਚ ਹੀ ਉੱਚਾਈ ਪਾਰ ਕਰਨਾ ਚਾਹੁੰਦਾ ਸੀ, ਪਰ ਮੈਂ 2.25 ਮੀਟਰ ’ਤੇ ਆਪਣੀ ਲੈਅ ਗੁਆ ਬੈਠਾ। ਫਿਰ ਤੇਜਸਵਿਨ ਨੇ ਮੈਨੂੰ ਆਪਣੇ ਰਨ-ਅੱਪ ’ਚ ਹੋਰ ਉੱਪਰ ਜਾਣ ਲਈ ਕਿਹਾ ਤੇ ਇਸ ਨੇ ਮਦਦ ਕੀਤੀ।