- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਪੈਰਾ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਣ ਲਗਾਤਾਰ ਜਾਰੀ ਹੈ। ਬੁੱਧਵਾਰ ਦੇਰ ਰਾਤ ਭਾਰਤ ਨੇ ਪੈਰਾ ਐਥਲੈਟਿਕਸ ’ਚ ਇਕ ਹੋਰ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ, ਜਦੋਂ ਦਿਲੀਪ ਮਹਾਦੂ ਗਾਵਿਤ ਤੇ ਮੁਹੰਮਦ ਬਾਸਿਲ ਨੇ ਮਰਦਾਂ ਦੀ 100 ਮੀਟਰ ਟੀ-47 ਮੁਕਾਬਲੇ ’ਚ ਲੜੀਵਾਰ ਗੋਲਡ ਤੇ ਸਿਲਵਰ ਮੈਡਲ ਜਿੱਤੇ।

ਜੇਐੱਨਐੱਨ, ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਪੈਰਾ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਣ ਲਗਾਤਾਰ ਜਾਰੀ ਹੈ। ਬੁੱਧਵਾਰ ਦੇਰ ਰਾਤ ਭਾਰਤ ਨੇ ਪੈਰਾ ਐਥਲੈਟਿਕਸ ’ਚ ਇਕ ਹੋਰ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ, ਜਦੋਂ ਦਿਲੀਪ ਮਹਾਦੂ ਗਾਵਿਤ ਤੇ ਮੁਹੰਮਦ ਬਾਸਿਲ ਨੇ ਮਰਦਾਂ ਦੀ 100 ਮੀਟਰ ਟੀ-47 ਮੁਕਾਬਲੇ ’ਚ ਲੜੀਵਾਰ ਗੋਲਡ ਤੇ ਸਿਲਵਰ ਮੈਡਲ ਜਿੱਤੇ। ਦੋਵਾਂ ਭਾਰਤੀ ਦੌੜਾਕਾਂ ਨੇ ਪਹਿਲੇ ਤੇ ਦੂਜੇ ਸਥਾਨ ’ਤੇ ਰਹਿੰਦੇ ਹੋਏ ਇਤਿਹਾਸ ਰਚ ਦਿੱਤਾ।
ਗਾਵਿਤ ਨੇ 10.71 ਸਕਿੰਟਾਂ ਦਾ ਸਮਾਂ ਕੱਢ ਕੇ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ ਤੇ ਸੈਸ਼ਨ ਦਾ ਆਪਣਾ ਸਰਬੋਤਮ ਪ੍ਰਦਰਸ਼ਣ ਕੀਤਾ, ਜਦਕਿ ਬਾਸਿਲ ਨੇ 10.83 ਸਕਿੰਟਾਂ ਨਾਲ ਆਪਣੇ ਸੈਸ਼ਨ ਦਾ ਸਰਬੋਤਮ ਸਮਾਂ ਦਰਜ ਕਰ ਕੇ ਸਿਲਵਰ ਮੈਡਲ ਜਿੱਤਿਆ। ਇੰਗਲੈਂਡ ਦੇ ਕੇਵਿਨ ਸੈਂਟੋਸ ਨੇ 10.85 ਸਕਿੰਟਾਂ ਨਾਲ ਕਾਂਸੇ ਦਾ ਮੈਡਲ ਜਿੱਤਿਆ। ਟੀ-47 ਵਰਗ ਉਨ੍ਹਾਂ ਪੈਰਾ ਖਿਡਾਰੀਆਂ ਲਈ ਹੁੰਦਾ ਹੈ, ਜਿਨ੍ਹਾਂ ਦੇ ਇਕ ਹੱਥ ’ਚ ਕਮੀ ਜਾਂ ਦਿਵਿਆਂਗਤਾ ਹੁੰਦੀ ਹੈ, ਜਿਸ ਨਾਲ ਤਾਕਤ, ਸੰਤੁਲਨ ਜਾਂ ਤਾਲਮੇਲ ਪ੍ਰਭਾਵਿਤ ਹੁੰਦਾ ਹੈ। ਭਾਰਤ ਲਈ ਇਹ ਰਾਸ਼ਟਰਮੰਡਲ ਖੇਡਾਂ ਦਾ ਤੀਜਾ ਗੋਲਡ ਮੈਡਲ ਰਿਹਾ ਹੈ। ਇਸ ਤੋਂ ਪਹਿਲਾਂ ਵੇਟਲਿਫਟਿੰਗ ’ਚ ਮੀਰਾਬਾਈ ਚਾਨੂ ਤੇ ਪੈਰਾ ਸ਼ਾਟਪੁੱਟ ਐੱਫ-57 ’ਚ ਸ਼ਰਮਿਲਾ ਧਨਖੜ ਦੇਸ਼ ਨੂੰ ਗੋਲਡ ਮੈਡਲ ਦਿਵਾ ਚੁੱਕੀ ਹੈ। ਭਾਰਤੀ ਦਲ ਹੁਣ ਤੱਕ 15 ਮੈਡਲ ਜਿੱਤ ਚੁੱਕਾ ਹੈ, ਜਿਨ੍ਹਾਂ ’ਚੋਂ ਨੌਂ ਸਿਲਵਰ ਤੇ ਤਿੰਨ ਕਾਂਸੇ ਵੀ ਸ਼ਾਮਲ ਹਨ।
‘‘ਦਿਲੀਪ ਮਹਾਦੁ ਗਾਵਿਤ ਦਾ ਸ਼ਾਨਦਾਰ ਪ੍ਰਦਰਸ਼ਣ। ਉਨ੍ਹਾਂ ਦੀ ਰਫ਼ਤਾਰ, ਦ੍ਰਿੜ ਸੰਕਲਪ ਤੇ ਲਗਨ ਨੇ ਸਾਡੇ ਦੇਸ਼ ਦਾ ਮਾਨ ਵਧਾਇਆ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ। ਮੁਹੰਮਦ ਬਾਸਿਲ ਨੂੰ ਸ਼ਾਨਦਾਰ ਸਿਲਵਰ ਮੈਡਲ। ਜ਼ਬਰਦਸਤ ਸਪਿਰਿਟ ਤੇ ਦ੍ਰਿੜ ਸੰਕਲਪ ਦਾ ਪ੍ਰਦਰਸ਼ਣ ਰਿਹਾ। ਉਮੀਦ ਹੈ ਕਿ ਉਹ ਭਵਿੱਖ ’ਚ ਨਵੇਂ ਸਿਖਰ ਹਾਸਲ ਕਰਦੇ ਰਹਿਣਗੇ।’’
-ਨਰਿੰਦਰ ਮੋਦੀ, ਪ੍ਰਧਾਨ ਮੰਤਰੀ