- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰਮੰਡਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ ਵੇਟ ਲਿਫਟਰ ਸੇਖੋਮ ਮੀਰਾਬਾਈ ਚਾਨੂ ਤੇ ਲਵਪ੍ਰੀਤ ਸਿੰਘ ਸਮੇਤ ਭਾਰਤੀ ਐਥਲੀਟਾਂ ਦੇ ਪਹਿਲੇ ਦਲ ਦਾ ਐਤਵਾਰ ਨੂੰ ਘਰ ਵਾਪਸੀ ’ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਂਕੜੇ ਪ੍ਰਸ਼ੰਸਕਾਂ ਨੇ ਸ਼ਾਨਦਾਰ ਸਵਾਗਤ ਕੀਤਾ।

ਨਵੀਂ ਦਿੱਲੀ, ਪੀਟੀਆਈ : ਰਾਸ਼ਟਰਮੰਡਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ ਵੇਟ ਲਿਫਟਰ ਸੇਖੋਮ ਮੀਰਾਬਾਈ ਚਾਨੂ ਤੇ ਲਵਪ੍ਰੀਤ ਸਿੰਘ ਸਮੇਤ ਭਾਰਤੀ ਐਥਲੀਟਾਂ ਦੇ ਪਹਿਲੇ ਦਲ ਦਾ ਐਤਵਾਰ ਨੂੰ ਘਰ ਵਾਪਸੀ ’ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਂਕੜੇ ਪ੍ਰਸ਼ੰਸਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਉਲੰਪਿਕ ਤਮਗਾ ਜੇਤੂ ਮੀਰਾਬਾਈ ਨੇ ਰਾਸ਼ਟਰਮੰਡਲ ਖੇਡਾਂ ’ਚ ਔਰਤਾਂ ਦੇ 49 ਕਿਲੋਗ੍ਰਾਮ ਵਰਗ ’ਚ ਲਗਾਤਾਰ ਤੀਜਾ ਸੋਨ ਤਮਗਾ ਜਿੱਤਿਆ। ਮੀਰਾਬਾਈ ਨੇ ਕਿਹਾ ਕਿ ਮਣੀਪੁਰ ਤੋਂ ਹੋਣ ਕਰ ਕੇ ਮੈਨੂੰ ਬਹੁਤ ਮਾਣ ਹੈ ਕਿ ਮੈਂ ਆਪਣੇ ਦੇਸ਼ ਲਈ ਕੁਝ ਚੰਗਾ ਕਰ ਸਕੀ। ਪੁਰਸ਼ਾਂ ਦੇ +109 ਕਿਲੋ ਵਰਗ ’ਚ ਇੱਕ ਕਿਲੋਗ੍ਰਾਮ ਦੇ ਮਾਮੂਲੀ ਫਰਕ ਨਾਲ ਸੋਨ ਤਮਗਾ ਜਿੱਤਣ ਤੋਂ ਬਾਅਦ ਚਾਂਦੀ ਦਾ ਤਮਗਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਸ ਦਾ ਅਗਲਾ ਨਿਸ਼ਾਨਾ ਜਾਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਹਨ।
ਦਿਲ ਨੂੰ ਛੂਹ ਲੈਣ ਵਾਲਾ ਸਵਾਗਤ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਪ੍ਰਸ਼ੰਸਕਾਂ ਨੇ ਗਲਾਸਗੋ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਐਥਲੀਟਾਂ ਦੀ ਸ਼ਲਾਘਾ ਕੀਤੀ।
Delhi: Supporters and well-wishers gathered at Indira Gandhi International Airport with flower bouquets to welcome the Indian weightlifting team on its arrival after a successful campaign at the Commonwealth Games pic.twitter.com/GPPRK1yKRY
— IANS (@ians_india) August 2, 2026
🎥 | Commonwealth Games medalists received a warm welcome at the airport upon their return to India following a successful campaign. The athletes were greeted with cheers and applause as the nation celebrated their outstanding performances and medal-winning achievements on the… pic.twitter.com/QVxAeNpUcF
— The Statesman (@TheStatesmanLtd) August 2, 2026
ਪੰਜਾਬ ਦੇ 28 ਸਾਲਾ ਲਵਪ੍ਰੀਤ ਨੇ ਕਿਹਾ ਕਿ ਮੈਂ ਭਾਰਤੀ ਜਲ ਸੈਨਾ, ਮੇਰੇ ਕਪਤਾਨ ਵਿਜੇ ਕੁਮਾਰ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਇੱਥੇ ਮੇਰਾ ਸਵਾਗਤ ਕਰਨ ਲਈ ਆਏ ਸਨ। ਉਸ ਨੇ ਕੁੱਲ 388 ਕਿਲੋ ਭਾਰ ਚੁੱਕਿਆ, ਜਿਸ ’ਚ ਸਨੈਚ ’ਚ 176 ਕਿਲੋ ਦਾ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਵੀ ਸ਼ਾਮਲ ਹੈ। ਲਵਪ੍ਰੀਤ ਨੇ ਕਿਹਾ ਕਿ ਅਜਿਹਾ ਹੁੰਦਾ ਹੈ (ਸੋਨੇ ਤੋਂ ਖੁੰਝ ਜਾਂਦਾ ਹੈ) ਪਰ ਮੈਂ ਸਖਤ ਮਿਹਨਤ ਕੀਤੀ ਤੇ ਨਤੀਜਾ ਮਿਲਿਆ, ਜਦੋਂ ਦੋ ਖਿਡਾਰੀ ਮੁਕਾਬਲਾ ਕਰਦੇ ਹਨ, ਇੱਕ ਨੂੰ ਹਾਰਨਾ ਪੈਂਦਾ ਹੈ। ਹੁਣ ਮੈਂ ਏਸ਼ੀਆਈ ਖੇਡਾਂ ਲਈ ਚੰਗੀ ਤਿਆਰੀ ਕਰਾਂਗਾ।
ਔਰਤਾਂ ਦੇ 58 ਕਿਲੋਗ੍ਰਾਮ ਵਰਗ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਬਿੰਦਾਰਾਣੀ ਦੇਵੀ ਸੋਰੋਖੇਬਾਮ ਨੇ ਕਿਹਾ ਕਿ ਜਿਸ ਤਰ੍ਹਾਂ ਸਾਰਿਆਂ ਨੇ ਸਾਡਾ ਸੁਆਗਤ ਕੀਤਾ ਹੈ, ਉਹ ਬਹੁਤ ਵਧੀਆ ਮਹਿਸੂਸ ਕਰ ਰਿਹਾ ਹੈ। ਸਾਰਿਆਂ ਦਾ ਧੰਨਵਾਦ। ਤੁਸੀਂ ਮੈਨੂੰ ਘਰ ਵਰਗਾ ਮਹਿਸੂਸ ਕਰਵਾਇਆ। ਉਸ ਨੇ ਕਿਹਾ ਕਿ ਆਉਣ ਵਾਲੇ ਮੁਕਾਬਲਿਆਂ ਲਈ ਮੈਂ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਾਂਗੀ। ਪੁਰਸ਼ਾਂ ਦੇ 60 ਕਿਲੋ ਵਰਗ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਰਿਸ਼ੀਕਾਂਤ ਸਿੰਘ ਨੇ ਕਿਹਾ ਕਿ ਅਗਲੀ ਵਾਰ ਉਹ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰੇਗਾ।