- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਸਾਲ ਪਹਿਲਾਂ, ਮੁਰਲੀ ਸ੍ਰੀਸ਼ੰਕਰ ਦਾ ਗੰਭੀਰ ਸੱਟ ਦਾ ਇਲਾਜ ਕਰਨ ਵਾਲੇ ਸਰਜਨ ਨੇ ਕਿਹਾ ਸੀ ਕਿ ਉਹ ਸ਼ਾਇਦ ਦੁਬਾਰਾ ਕਦੇ ਨਹੀਂ ਦੌੜੇਗਾ, ਲੰਬੀ ਛਾਲ ’ਚ ਮੁਕਾਬਲਾ ਕਰਨਾ ਤਾਂ ਦੂਰ ਦੀ ਗੱਲ ਹੈ। ਅਪ੍ਰੈਲ 2024 ’ਚ ਪਲੱਕੜ ’ਚ ਇਕ ਨਿਯਮਤ ਸਿਖਲਾਈ ਸੈਸ਼ਨ ਦੌਰਾਨ ਇੱਕ ਹਾਦਸੇ ’ਚ ਆਪਣੇ ਪੁੱਤਰ ਦੇ ਜ਼ਖਮੀ ਹੋਣ ਤੋਂ ਬਾਅਦ ਉਸ ਦੇ ਪਿਤਾ, ਐੱਸ. ਮੁਰਲੀ ਘਬਰਾ ਗਏ ਸਨ।

ਗਲਾਸਗੋ (ਪੀਟੀਆਈ): ਦੋ ਸਾਲ ਪਹਿਲਾਂ, ਮੁਰਲੀ ਸ੍ਰੀਸ਼ੰਕਰ ਦਾ ਗੰਭੀਰ ਸੱਟ ਦਾ ਇਲਾਜ ਕਰਨ ਵਾਲੇ ਸਰਜਨ ਨੇ ਕਿਹਾ ਸੀ ਕਿ ਉਹ ਸ਼ਾਇਦ ਦੁਬਾਰਾ ਕਦੇ ਨਹੀਂ ਦੌੜੇਗਾ, ਲੰਬੀ ਛਾਲ ’ਚ ਮੁਕਾਬਲਾ ਕਰਨਾ ਤਾਂ ਦੂਰ ਦੀ ਗੱਲ ਹੈ। ਅਪ੍ਰੈਲ 2024 ’ਚ ਪਲੱਕੜ ’ਚ ਇਕ ਨਿਯਮਤ ਸਿਖਲਾਈ ਸੈਸ਼ਨ ਦੌਰਾਨ ਇੱਕ ਹਾਦਸੇ ’ਚ ਆਪਣੇ ਪੁੱਤਰ ਦੇ ਜ਼ਖਮੀ ਹੋਣ ਤੋਂ ਬਾਅਦ ਉਸ ਦੇ ਪਿਤਾ, ਐੱਸ. ਮੁਰਲੀ ਘਬਰਾ ਗਏ ਸਨ।
ਤਮਗ਼ੇ ਤੇ ਅੱਠ ਮੀਟਰ ਦੀ ਛਾਲ ਉਨ੍ਹਾਂ ਦੇ ਦਿਮਾਗ ’ਚ ਆਖਰੀ ਚੀਜ਼ਾਂ ਸਨ। ਇੱਥੋਂ ਤੱਕ ਕਿ ਪੈਰਿਸ ਓਲੰਪਿਕ 2024 ਵੀ ਪਹੁੰਚ ਤੋਂ ਬਾਹਰ ਜਾਪਦਾ ਸੀ। ਸ੍ਰੀਸ਼ੰਕਰ ਦੇ ਪਿਤਾ ਤੇ ਕੋਚ ਬਸ ਆਪਣੇ ਪੁੱਤਰ ਨੂੰ ਫੌਹੜੀਆਂ ਤੋਂ ਮੁਕਤ, ਆਪਣੇ ਪੈਰਾਂ ’ਤੇ ਖੜ੍ਹਾ ਦੇਖਣਾ ਚਾਹੁੰਦੇ ਸਨ। ਮੁਰਲੀ ਨੇ ਕਿਹਾ ਮੈਂ ਸਿਰਫ਼ ਇਹ ਚਾਹੁੰਦਾ ਸੀ ਕਿ ਉਹ ਬਿਨਾਂ ਫੌਹੜੀਆਂ ਦੇ ਤੁਰ ਸਕਾਂ। ਉਹ ਯਾਦਾਂ ਉਦੋਂ ਤਾਜ਼ਾ ਹੋ ਗਈਆਂ ਜਦੋਂ ਸ਼੍ਰੀਸ਼ੰਕਰ ਨੇ ਬੁੱਧਵਾਰ ਨੂੰ ਰਾਸ਼ਟਰਮੰਡਲ ਖੇਡਾਂ ’ਚ ਲਗਾਤਾਰ ਦੂਜਾ ਚਾਂਦੀ ਦਾ ਤਮਗ਼ਾ ਜਿੱਤਣ ਲਈ ਸਾਰੀਆਂ ਮੁਸ਼ਕਲਾਂ ਨੂੰ ਪਾਰ ਕੀਤਾ। ਬਰਮਿੰਘਮ ’ਚ ਉਪ ਜੇਤੂ ਵਜੋਂ ਚਾਰ ਸਾਲ ਬਾਅਦ, ਉਸ ਨੇ 8.09 ਮੀਟਰ ਦੀ ਛਾਲ ਨਾਲ ਆਪਣੀ ਵਾਪਸੀ ਤੋਂ ਬਾਅਦ ਆਪਣਾ ਪਹਿਲਾ ਅੰਤਰਰਾਸ਼ਟਰੀ ਤਮਗ਼ਾ ਪ੍ਰਾਪਤ ਕੀਤਾ। ਮੁਰਲੀ ਨੇ ਟਿੱਪਣੀ ਕੀਤੀ ਕਿ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਕਿ ਉਹ ਵਾਪਸੀ ਕਰ ਸਕੇ ਤੇ ਤਮਗ਼ਾ ਜਿੱਤ ਸਕੇ। ਇਸ ਤਰ੍ਹਾਂ ਦੀ ਸੱਟ ਤੋਂ ਬਾਅਦ ਬਹੁਤ ਘੱਟ ਲੋਕ ਅਜਿਹਾ ਕਾਰਨਾਮਾ ਕਰ ਸਕਦੇ ਹਨ। ਸੱਟ ਤੋਂ ਬਾਅਦ ਉਹ ਪੂਰੇ 2024 ਸੀਜ਼ਨ ਤੋਂ ਖੁੰਝ ਗਿਆ ਤੇ ਆਪਣਾ ਓਲੰਪਿਕ ਡੈਬਿਊ ਕਰਨ ’ਚ ਅਸਮਰੱਥ ਰਿਹਾ। ਮੁਰਲੀ ਨੇ ਅੱਗੇ ਕਿਹਾ ਉਸ ਨੇ ਹੌਲੀ-ਹੌਲੀ ਸਿਖਲਾਈ ਦੁਬਾਰਾ ਸ਼ੁਰੂ ਕੀਤੀ। ਅਪ੍ਰੈਲ 2025 ’ਚ ਉਸ ਨੇ ਤਿੰਨ ਮੀਟਰ ਦੀ ਛਾਲ ਮਾਰੀ। ਮੈਂ ਦੇਖਣਾ ਬਰਦਾਸ਼ਤ ਨਹੀਂ ਕਰ ਸਕਿਆ, ਮੈਂ ਘਬਰਾ ਗਿਆ ਸੀ। ਉਹ ਮਾਨਸਿਕ ਤੌਰ ’ਤੇ ਬਹੁਤ ਮਜ਼ਬੂਤ ਹੈ। ਉਸ ਨੇ ਆਪਣੀ ਵਾਪਸੀ ’ਤੇ ਪੂਰਾ ਧਿਆਨ ਕੇਂਦਰਿਤ ਕੀਤਾ। ਇਸ ਦੌਰਾਨ, ਸ੍ਰੀਸ਼ੰਕਰ ਨੇ ਕਿਹਾ ਮੈਂ ਇਸ ਨੂੰ ਚਮਤਕਾਰ ਨਹੀਂ ਕਹਾਂਗਾ, ਪਰ ਮੈਂ ਦੇਸ਼ ਲਈ ਦੁਬਾਰਾ ਖੇਡਣ ਦੇ ਯੋਗ ਹੋਣ ਲਈ ਧੰਨਵਾਦੀ ਹਾਂ। ਇਹ ਤਮਗ਼ਾ ਉਨ੍ਹਾਂ ਸਾਰਿਆਂ ਲਈ ਹੈ ਜੋ ਪਿਛਲੇ ਦੋ ਸਾਲਾਂ ਦੇ ਮੁਸ਼ਕਲ ਸਮੇਂ ਦੌਰਾਨ ਮੇਰੇ ਨਾਲ ਖੜ੍ਹੇ ਸਨ। ਉਨ੍ਹਾਂ ਸਾਰਿਆਂ ਲਈ ਜਿਨ੍ਹਾਂ ਨੇ ਕਿਹਾ ਕਿ ਮੈਂ ਦੁਬਾਰਾ ਕਦੇ ਛਾਲ ਨਹੀਂ ਮਾਰ ਸਕਾਂਗਾ।