- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਾਸਗੋ ਵਿਖੇ ਚੱਲ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਪੰਜਾਬ ਦੀ ਧੀ ਨੇ ਇੱਕ ਵਾਰ ਫਿਰ ਦੇਸ਼ ਅਤੇ ਪ੍ਰਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਪਟਿਆਲਾ ਜਿਲੇ ਦੇ ਨਾਭਾ ਨੇੜਲੇ ਪਿੰਡ ਮੈਹਸ ਦੀ ਰਹਿਣ ਵਾਲੀ ਵੇਟਲਿਫਟਰ ਹਰਜਿੰਦਰ ਕੌਰ ਨੇ ਮਹਿਲਾਵਾਂ ਦੇ 69 ਕਿਲੋਗ੍ਰਾਮ ਵੇਟਲਿਫਟਿੰਗ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਮੈਡਲ ਆਪਣੇ ਨਾਮ ਕੀਤਾ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ - ਗਲਾਸਗੋ ਵਿਖੇ ਚੱਲ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਪੰਜਾਬ ਦੀ ਧੀ ਨੇ ਇੱਕ ਵਾਰ ਫਿਰ ਦੇਸ਼ ਅਤੇ ਪ੍ਰਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਪਟਿਆਲਾ ਜਿਲੇ ਦੇ ਨਾਭਾ ਨੇੜਲੇ ਪਿੰਡ ਮੈਹਸ ਦੀ ਰਹਿਣ ਵਾਲੀ ਵੇਟਲਿਫਟਰ ਹਰਜਿੰਦਰ ਕੌਰ ਨੇ ਮਹਿਲਾਵਾਂ ਦੇ 69 ਕਿਲੋਗ੍ਰਾਮ ਵੇਟਲਿਫਟਿੰਗ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਮੈਡਲ ਆਪਣੇ ਨਾਮ ਕੀਤਾ ਹੈ।
ਮੀਂਹ ਨਾਲ ਪ੍ਰਭਾਵਿਤ ਅੱਜ ਦੇ ਮੁਕਾਬਲਿਆਂ ਵਿੱਚ ਹਰਜਿੰਦਰ ਕੌਰ ਨੇ ਕੁੱਲ 227 ਕਿਲੋ ਭਾਰ ਚੁੱਕ ਕੇ ਭਾਰਤ ਦੇ ਮੈਡਲਾਂ ਦਾ ਸੋਕਾ ਤੋੜਿਆ। ਇਹ ਅੱਜ ਦੇ ਦਿਨ ਵਿੱਚ ਭਾਰਤ ਦੀ ਝੋਲੀ ਪੈਣ ਵਾਲਾ ਪਹਿਲਾ ਮੈਡਲ ਸੀ।
ਮੁਕਾਬਲੇ ਦੌਰਾਨ ਹਰਜਿੰਦਰ ਕੌਰ ਨੇ ਸਨੈਚ ਵਿੱਚ 101 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 126 ਕਿਲੋ ਭਾਰ ਚੁੱਕਿਆ। ਇੱਕ ਸਮੇਂ ਹਰਜਿੰਦਰ ਨੇ ਸਨੈਚ, ਕਲੀਨ ਐਂਡ ਜਰਕ ਅਤੇ ਕੁੱਲ ਚੁੱਕੇ ਭਾਰ ਵਿੱਚ ਨਵਾਂ 'ਗੇਮਜ਼ ਰਿਕਾਰਡ' ਕਾਇਮ ਕਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਸੋਨ ਤਮਗਾ ਜਿੱਤਣ ਵਾਲੀ ਕੈਨੇਡਾ ਦੀ ਵੇਟਲਿਫਟਰ ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਇਹ ਰਿਕਾਰਡ ਮੁੜ ਆਪਣੇ ਨਾਮ ਕਰ ਲਿਆ।
ਇੱਕ ਸਾਧਾਰਣ ਪਰਿਵਾਰ ਨਾਲ ਸਬੰਧਤ ਹਰਜਿੰਦਰ ਕੌਰ ਨੇ ਅੱਜ ਦੋਵਾਂ ਵਰਗਾਂ ਦੀਆਂ ਤਿੰਨੇ ਕੋਸ਼ਿਸ਼ਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ ਹਰ ਵਾਰ ਆਪਣੇ ਪ੍ਰਦਰਸ਼ਨ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ। ਜਿੱਤ ਤੋਂ ਬਾਅਦ ਹਰਜਿੰਦਰ ਨੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵੇਟਲਿਫਟਿੰਗ ਐਰੀਨਾ ਦੇ ਮੈਟ ਨੂੰ ਚੁੰਮ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਜ਼ਿਕਰਯੋਗ ਹੈ ਕਿ ਹਰਜਿੰਦਰ ਕੌਰ ਨੇ ਇਸ ਤੋਂ ਪਹਿਲਾਂ 2022 ਦੀਆਂ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ। ਇਸ ਵਾਰ ਉਸ ਨੇ ਆਪਣੇ ਸ਼ਾਨਦਾਰ ਅਭਿਆਸ ਅਤੇ ਸਮਰਪਣ ਦੇ ਦਮ 'ਤੇ ਇਕ ਕਦਮ ਹੋਰ ਅੱਗੇ ਵਧਾਇਆ ਹੈ। ਜਿਸ ਨਾਲ ਪੂਰੇ ਇਲਾਕੇ ਅਤੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ।