- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਖ਼ਰੀ ਪੜਾਅ ’ਚ ਦਬਾਅ ਦੇ ਬਾਵਜੂਦ ਉਦੈਵੀਰ ਨੇ ਸਬਰ ਬਣਾਈ ਰੱਖਿਆ। ਆਖ਼ਰੀ ਦੋ ਨਿਸ਼ਾਨਿਆਂ ਤੋਂ ਪਹਿਲਾਂ ਉਹ ਰਿਟਜ਼ ਤੋਂ 0.3 ਅੰਕ ਪਿੱਛੇ ਸੀ। ਭਾਰਤੀ ਨਿਸ਼ਾਨੇਬਾਜ਼ ਨੇ ਆਖ਼ਰੀ ਦੋ ਨਿਸ਼ਾਨਿਆਂ ’ਤੇ 10.2 ਤੇ 9.8 ਅੰਕ ਹਾਸਲ ਕੀਤੇ, ਜਦਕਿ ਰਿਟਜ਼ ਨੇ ਲਗਾਤਾਰ ਦੋ ਵਾਰ 9.6 ਅੰਕ ਬਣਾਏ।

ਬੀਜਿੰਗ (ਰਾਇਟਰ) : ਓਲੰਪਿਕ ਚੈਂਪੀਅਨ ਚੀਨ ਦੀ ਝੇਂਗ ਕਨਿਵੇਨ ਨੇ ਐਤਵਾਰ ਨੂੰ ਫਰੈਂਚ ਓਪਨ ਦੀ ਜੇਤੂ ਮੀਰਾ ਆਂਦ੍ਰੀਵਾ ਨੂੰ 7-5, 6-4 ਨਾਲ ਹਰਾ ਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਉਹ ਇਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਚੀਨੀ ਖਿਡਾਰਨ ਬਣ ਗਈ। ਇਸ ਜਿੱਤ ਨਾਲ ਝੇਂਗ ਨੇ ਘਰੇਲੂ ਧਰਤੀ ’ਤੇ ਆਪਣਾ ਪਹਿਲਾ ਡਬਲਯੂਟੀਏ 1000 ਖ਼ਿਤਾਬ ਵੀ ਜਿੱਤਿਆ।
ਵਾਈਲਡ ਕਾਰਡ ਰਾਹੀਂ ਟੂਰਨਾਮੈਂਟ ’ਚ ਦਾਖ਼ਲ ਹੋਈ ਝੇਂਗ ਸੱਜੀ ਕੂਹਣੀ ਦੀ ਸੱਟ ਕਾਰਨ ਲਗਪਗ ਛੇ ਮਹੀਨੇ ਕੋਰਟ ਤੋਂ ਦੂਰ ਰਹਿਣ ਤੋਂ ਬਾਅਦ ਵਾਪਸੀ ਕਰ ਰਹੀ ਸੀ। ਇਸ ਮੁਕਾਬਲੇ ’ਚ ਉਹ ਆਪਣੇ ਪੁਰਾਣੇ ਅੰਦਾਜ਼ ’ਚ ਨਜ਼ਰ ਆਈ। ਤਾਕਤਵਰ ਫੋਰਹੈਂਡ ਸ਼ਾਟਸ ਨਾਲ ਉਸ ਨੇ ਰੈਲੀਆਂ ’ਤੇ ਦਬਦਬਾ ਬਣਾਇਆ ਤੇ ਆਂਦ੍ਰੀਵਾ ਖ਼ਿਲਾਫ਼ ਕੋਰਟ ਦੇ ਵੱਖ-ਵੱਖ ਕੋਣਾਂ ’ਤੇ ਸਟੀਕ ਸ਼ਾਟ ਲਾ ਕੇ ਅੰਕ ਹਾਸਲ ਕੀਤੇ। ਸ਼ੁਰੂਆਤ ’ਚ ਦੋਵਾਂ ਖਿਡਾਰਨਾਂ ਨੇ ਇਕ-ਦੂਜੇ ਦੀ ਸਰਵਿਸ ਤੋੜੀ। ਇਸ ਤੋਂ ਬਾਅਦ ਦੁਨੀਆ ਦੀ ਪੰਜਵੇਂ ਨੰਬਰ ਦੀ ਖਿਡਾਰਨ ਆਂਦ੍ਰੀਵਾ ਨੇ ਮਜ਼ਬੂਤ ਖੇਡ ਦਿਖਾਉਂਦਿਆਂ 5-4 ਦੀ ਬੜ੍ਹਤ ਬਣਾ ਲਈ। ਝੇਂਗ ਦਾ ਇਕ ਕ੍ਰਾਸ-ਕੋਰਟ ਸ਼ਾਟ ਕੋਰਟ ਤੋਂ ਬਾਹਰ ਚਲਾ ਗਿਆ, ਜਦਕਿ ਉਸ ਦਾ ਫੋਰਹੈਂਡ ਨੈੱਟ ’ਚ ਫਸ ਗਿਆ। ਇਸ ਨਾਲ ਆਂਦ੍ਰੀਵਾ ਨੂੰ ਸਰਵਿਸ ਤੋੜ ਕੇ ਫੈਸਲਾਕੁੰਨ ਬੜ੍ਹਤ ਲੈਣ ਦਾ ਮੌਕਾ ਮਿਲਿਆ।
ਹਾਲਾਂਕਿ, ਝੇਂਗ ਨੇ ਤਿੰਨ ਬ੍ਰੇਕ ਪੁਆਇੰਟ ਬਚਾ ਕੇ ਸਕੋਰ 5-5 ਕਰ ਦਿੱਤਾ। ਅਗਲੀ ਗੇਮ ’ਚ ਆਂਦ੍ਰੀਵਾ ਦੀਆਂ ਗ਼ਲਤੀਆਂ ਦਾ ਫ਼ਾਇਦਾ ਚੁੱਕਦਿਆਂ ਝੇਂਗ ਨੇ ਆਪਣੀ ਤੇਜ਼ ਬੈਕਹੈਂਡ ਨਾਲ ਰੂਸੀ ਖਿਡਾਰਨ ਨੂੰ ਮਾਤ ਦਿੱਤੀ ਤੇ ਉਸ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ ਜਿੱਤ ਲਿਆ। ਦੂਜੇ ਸੈੱਟ ’ਚ ਵੀ ਮੁਕਾਬਲਾ ਕਾਫ਼ੀ ਸਖ਼ਤ ਰਿਹਾ। ਸਕੋਰ 4-4 ਹੋਣ ’ਤੇ ਆਂਦ੍ਰੀਵਾ ਨੇ ਤਿੰਨ ਬ੍ਰੇਕ ਪੁਆਇੰਟ ਬਚਾਏ ਪਰ ਝੇਂਗ ਨੇ ਲਗਾਤਾਰ ਦਬਾਅ ਬਣਾਈ ਰੱਖਦਿਆਂ ਉਸ ਦੀ ਸਰਵਿਸ ਤੋੜ ਦਿੱਤੀ। ਅਗਲੀ ਗੇਮ ’ਚ ਸਟੀਕ ਏਸ ਲਾ ਕੇ ਉਸ ਨੇ ਮੈਚ ਆਪਣੇ ਨਾਂ ਕਰ ਲਿਆ।