
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਪਤਾਨ ਹਰਮਨਪ੍ਰੀਤ ਸਿੰਘ ਤੇ ਅਭਿਸ਼ੇਕ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਬੁੱਧਵਾਰ ਨੂੰ ਐੱਫਆਈਐੱਚ ਮਰਦ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਪੂਲ ਡੀ ਮੁਕਾਬਲੇ ’ਚ ਕੱਟੜ ਮੁਕਾਬਲੇਬਾਜ਼ ਪਾਕਿਸਤਾਨ ਨੂੰ 5-3 ਨਾਲ ਹਰਾ ਦਿੱਤਾ।

ਐਮਸਟੈਲਵੀਨ (ਪੀਟੀਆਈ) : ਕਪਤਾਨ ਹਰਮਨਪ੍ਰੀਤ ਸਿੰਘ ਤੇ ਅਭਿਸ਼ੇਕ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਬੁੱਧਵਾਰ ਨੂੰ ਐੱਫਆਈਐੱਚ ਮਰਦ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਪੂਲ ਡੀ ਮੁਕਾਬਲੇ ’ਚ ਕੱਟੜ ਮੁਕਾਬਲੇਬਾਜ਼ ਪਾਕਿਸਤਾਨ ਨੂੰ 5-3 ਨਾਲ ਹਰਾ ਦਿੱਤਾ। ਕਪਤਾਨ ਹਰਮਨਪ੍ਰੀਤ ਸਿੰਘ ਤੇ ਅਭਿਸ਼ੇਕ ਭਾਰਤ ਦੀ ਜਿੱਤ ਦੇ ਨਾਇਕ ਰਹੇ। ਹਰਮਨਪ੍ਰੀਤ ਨੇ ਪੰਜਵੇਂ ਤੇ 21ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਅਭਿਸ਼ੇਕ ਨੇ 11ਵੇਂ ਤੇ 24ਵੇਂ ਮਿੰਟ ’ਚ ਬਿਹਤਰੀਨ ਫੀਲਡ ਗੋਲ ਕਰ ਕੇ ਪਾਕਿਸਤਾਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ।
ਪਾਕਿਸਤਾਨ ਵੱਲੋਂ ਹੰਨਾਨ ਸ਼ਾਹਿਦ ਨੇ 22ਵੇਂ ਤੇ 46ਵੇਂ ਮਿੰਟ ’ਚ ਗੋਲ ਕੀਤੇ, ਜਦਕਿ ਸੁਫੀਆਨ ਖ਼ਾਨ ਨੇ 24ਵੇਂ ਮਿੰਟ ’ਚ ਗੋਲ ਕਰ ਕੇ ਅੰਤਰ ਘੱਟ ਕਰ ਦਿੱਤਾ। ਹਾਲਾਂਕਿ, ਭਾਰਤ ਦੇ ਉਪ-ਕਪਤਾਨ ਹਾਰਦਿਕ ਸਿੰਘ ਨੇ 35ਵੇਂ ਮਿੰਟ ’ਚ ਪੈਨਲਟੀ ਸਟ੍ਰੋਕ ਕਰ ਕੇ ਟੀਮ ਦੀ ਬੜ੍ਹਤ ਮਜ਼ਬੂਤ ਕਰ ਦਿੱਤੀ। ਆਖਰੀ ਮਿੰਟਾਂ ’ਚ ਪਾਕਿਸਤਾਨ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਡਿਫੈਂਸ ਨੇ ਉਸ ਨੂੰ ਨਾਕਾਮ ਕਰ ਦਿੱਤਾ।