- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਅਨ ਗੇਮਜ਼ ਲਈ 78 ਮੈਂਬਰੀ ਭਾਰਤੀ ਐਥਲੈਟਿਕਸ ਦਲ ਦਾ ਐਲਾਨ ਕੀਤਾ ਗਿਆ ਹੈ। ਇਸ ’ਚ 35 ਪੁਰਸ਼ ਤੇ 43 ਮਹਿਲਾ ਐਥਲੀਟ ਸ਼ਾਮਲ ਹਨ। ਪਿਛਲੀ ਵਾਰ ਭਾਰਤ ਨੇ 29 ਤਮਗੇ ਜਿੱਤੇ ਸਨ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਭਾਰਤ ਦੇ ਸਟਾਰ ਭਾਲਾ ਸੁੱਟਣ ਵਾਲੇ ਖਿਡਾਰੀ ਨੀਰਜ ਚੋਪੜਾ ਏਸ਼ੀਅਨ ਗੇਮਜ਼-2026 ’ਚ ਹਿੱਸਾ ਨਹੀਂ ਲੈ ਸਕਣਗੇ। ਟ੍ਰੇਨਿੰਗ ਦੌਰਾਨ ਸੱਟ ਲੱਗਣ ਕਾਰਨ ਉਨ੍ਹਾਂ ਦਾ ਨਾਮ ਭਾਰਤੀ ਟੀਮ ’ਚੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਯਸ਼ਵੀਰ ਸਿੰਘ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਭਾਰਤੀ ਐਥਲੈਟਿਕਸ ਮਹਾਸੰਘ ਦੇ ਪ੍ਰਧਾਨ ਬਹਾਦੁਰ ਸਿੰਘ ਸੱਗੂ ਨੇ ਦਿੱਤੀ।
ਬਹਾਦੁਰ ਸਿੰਘ ਨੇ ਦੱਸਿਆ ਕਿ ਨੀਰਜ ਚੋਪੜਾ ਟ੍ਰੇਨਿੰਗ ਦੌਰਾਨ ਜ਼ਖਮੀ ਹੋਏ ਹਨ। ਉਨ੍ਹਾਂ ਦੀ ਜਗ੍ਹਾ ਸ਼ਾਮਲ ਕੀਤੇ ਗਏ ਯਸ਼ਵੀਰ ਸਿੰਘ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤ ਚੁੱਕੇ ਹਨ। ਅਜਿਹੇ ਵਿੱਚ ਭਾਰਤੀ ਟੀਮ ਨੂੰ ਉਨ੍ਹਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।
ਸਟੀਪਲ ਚੇਜ਼ ’ਚ ਵੀ ਹੋਇਆ ਬਦਲਾਅ
ਸਟੀਪਲ ਚੇਜ਼ ਦੇ ਐਥਲੀਟ ਅਭਿਸ਼ੇਕ ਦੇ ਜ਼ਖਮੀ ਹੋਣ ਕਾਰਨ ਉਨ੍ਹਾਂ ਦੀ ਜਗ੍ਹਾ ਅਵਿਨਾਸ਼ ਸਾਬਲੇ ਨੂੰ ਟੀਮ ਸ਼ਾਮਲ ਕੀਤਾ ਗਿਆ ਹੈ। ਸਾਬਲੇ ਏਸ਼ੀਅਨ ਗੇਮਜ਼ ’ਚ ਤਮਗਾ ਜਿੱਤ ਚੁੱਕੇ ਹਨ। ਬਹਾਦੁਰ ਸਿੰਘ ਨੇ ਦੱਸਿਆ ਕਿ ਜੇਕਰ ਸਾਬਲੇ 5,000 ਮੀਟਰ ਦੌੜ ਦਾ ਨਿਰਧਾਰਤ ਕੁਆਲੀਫਾਇੰਗ ਪੱਧਰ ਹਾਸਲ ਕਰ ਲੈਂਦੇ ਹਨ ਤਾਂ ਉਹ ਸਟੀਪਲ ਚੇਜ਼ ਦੇ ਨਾਲ 5,000 ਮੀਟਰ ਦੌੜ ਵਿੱਚ ਵੀ ਹਿੱਸਾ ਲੈ ਸਕਣਗੇ। ਉਨ੍ਹਾਂ ਦਾ ਨਾਮ ਏਸ਼ੀਅਨ ਮਹਾਸੰਘ ਨੂੰ ਭੇਜਿਆ ਗਿਆ ਹੈ। ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਦਲ ਨਾਲ ਰਵਾਨਾ ਹੋਣਗੇ।
35 ਪੁਰਸ਼ ਅਤੇ 43 ਮਹਿਲਾ ਐਥਲੀਟ
ਏਸ਼ੀਅਨ ਗੇਮਜ਼ ਲਈ 78 ਮੈਂਬਰੀ ਭਾਰਤੀ ਐਥਲੈਟਿਕਸ ਦਲ ਦਾ ਐਲਾਨ ਕੀਤਾ ਗਿਆ ਹੈ। ਇਸ ’ਚ 35 ਪੁਰਸ਼ ਤੇ 43 ਮਹਿਲਾ ਐਥਲੀਟ ਸ਼ਾਮਲ ਹਨ। ਏਸ਼ੀਅਨ ਗੇਮਜ਼ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਨਾਗੋਆ ਵਿੱਚ ਕਰਵਾਈਆਂ ਜਾਣਗੀਆਂ। ਪਿਛਲੀ ਵਾਰ ਭਾਰਤ ਨੇ 29 ਤਮਗੇ ਜਿੱਤੇ ਸਨ।
ਪੰਜਾਬ ਦੇ ਛੇ ਐਥਲੀਟ ਸ਼ਾਮਲ
ਭਾਰਤੀ ਦਲ ਵਿੱਚ ਪੰਜਾਬ ਦੇ ਛੇ ਐਥਲੀਟਾਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ਵਿੱਚ ਗੁਰਵਿੰਦਰਵੀਰ ਸਿੰਘ, ਕਰਨਵੀਰ ਸਿੰਘ, ਤੇਜਿੰਦਰ ਪਾਲ ਸਿੰਘ ਤੂਰ, ਨਿਹਾਰਿਕਾ ਚੌਧਰੀ, ਮੰਜੂ ਰਾਣੀ ਅਤੇ ਰਸ਼ਦੀਪ ਕੌਰ ਸ਼ਾਮਲ ਹਨ।
ਬਹਾਦੁਰ ਸਿੰਘ ਦੇ ਅਨੁਸਾਰ ਟੀਮ ਦੀ ਚੋਣ ਰਾਸ਼ਟਰੀ ਟ੍ਰਾਇਲ, ਹਾਲੀਆ ਅੰਤਰਰਾਸ਼ਟਰੀ ਮੁਕਾਬਲਿਆਂ ਅਤੇ ਮਹਾਸੰਘ ਵੱਲੋਂ ਨਿਰਧਾਰਤ ਕੁਆਲੀਫਿਕੇਸ਼ਨ ਮਾਪਦੰਡਾਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਭਾਰਤੀ ਐਥਲੀਟ ਪਿਛਲੀਆਂ ਏਸ਼ੀਅਨ ਗੇਮਜ਼ ਦੇ ਮੁਕਾਬਲੇ ਵੱਧ ਤਮਗੇ ਜਿੱਤਣ ਵਿੱਚ ਕਾਮਯਾਬ ਹੋਣਗੇ।
ਉਨ੍ਹਾਂ ਨੇ ਪੰਜਾਬ ’ਚ ਐਥਲੈਟਿਕਸ ਦੀਆਂ ਸੰਭਾਵਨਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੇ ਅਨੁਸਾਰ ਮਹਾਸੰਘ ਸੂਬਾ ਸਰਕਾਰ ਨਾਲ ਮਿਲ ਕੇ ਨੌਜਵਾਨ ਐਥਲੀਟਾਂ ਨੂੰ ਬਿਹਤਰ ਸਹੂਲਤਾਂ ਅਤੇ ਮੁਕਾਬਲਿਆਂ ਦਾ ਤਜਰਬਾ ਮੁਹੱਈਆ ਕਰਵਾਉਣ ਲਈ ਕੰਮ ਕਰ ਰਿਹਾ ਹੈ।