
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੈਨਚੇਸਟਰ ਸਿਟੀ ਨੇ ਇਸ ਸੀਜ਼ਨ ’ਚ ਟੀਮ ’ਚ ਬਦਲਾਅ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਬ੍ਰਾਜ਼ੀਲ ਦੇ ਵਿੰਗਰ ਸਵਿਨਹੋ ਨੂੰ ਵੇਚਣ ਦੇ ਲਈ ਟਾਟਨਹਮ ਹਾਟਸਪਰ ਦੇ ਨਾਲ 115 ਮਿਲੀਅਨ ਡਾਲਰ(ਲਗਪਗ 1110 ਕਰੋੜ ਰੁਪਏ) ਦਾ ਸੌਦਾ ਕਰ ਲਿਆ ਹੈ।

ਮੈਨਚੇਸਟਰ(ਏਪੀ) : ਮੈਨਚੇਸਟਰ ਸਿਟੀ ਨੇ ਇਸ ਸੀਜ਼ਨ ’ਚ ਟੀਮ ’ਚ ਬਦਲਾਅ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਬ੍ਰਾਜ਼ੀਲ ਦੇ ਵਿੰਗਰ ਸਵਿਨਹੋ ਨੂੰ ਵੇਚਣ ਦੇ ਲਈ ਟਾਟਨਹਮ ਹਾਟਸਪਰ ਦੇ ਨਾਲ 115 ਮਿਲੀਅਨ ਡਾਲਰ(ਲਗਪਗ 1110 ਕਰੋੜ ਰੁਪਏ) ਦਾ ਸੌਦਾ ਕਰ ਲਿਆ ਹੈ। ਇਸ ਤੋਂ ਪਹਿਲਾਂ ਸਿਟੀ ਨੇ 88.5 ਮਿਲੀਅਨ ਡਾਲਰ(ਲਗਪਗ 827 ਕਰੋੜ ਰੁਪਏ) ’ਚ ਬਾਰਸੀਲੋਨਾ ਦੇ ਨਾਲ ਰੋਡਰੀ ਦਾ ਸੌਦਾ ਕੀਤਾ ਸੀ। ਸਵਿਨਹੋ ਨੂੰ ਲੈ ਕੇ ਹੋਏ ਸੌਦੇ ਦੀ ਜਾਣਕਾਰੀ ਰੱਖਣਂ ਵਾਲੇ ਇਕ ਵਿਅਕਤੀ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਹਾਲਾਂਕਿ ਸੌਦੇ ਦਾ ਅਧਿਆਕਰਕ ਐਲਾਨ ਹੁਣ ਦੋਵਾਂ ਕਲੱਬਾਂ ਦੇ ਵੱਲੋਂ ਨਹੀਂ ਕੀਤਾ ਗਿਆ ਹੈ। ਸਿਟੀ ਨੇ ਇਸ ਸੀਜ਼ਨ ’ਚ ਮਿਡਫੀਲਡਰ ਤਿਜਾਨੀ ਰਾਇੰਡਰਸ, ਡਿਫੈਂਡਰ ਨਾਥਨ ਆਕੇ ਨੂੰ ਵੀ ਵੇਚਿਆ ਹੈ, ਜਦ ਕਿ ਜਾਨ ਸਟੋਨਸ ਤੇ ਬਰਨਾਰਡੋ ਸਿਲਵਾ ਨੂੰ ਰਿਲੀਜ਼ ਕਰ ਦਿੱਤਾ ਗਿਆ। ਇਸ ਦੇ ਉਲਟ ਕਲੱਬ ਨੇ ਸੀਨੀਅਰ ਖਿਡਾਰੀਆਂ ’ਚ ਸਿਰਫ਼ ਇੰਗਲੈਂਡ ਦੇ ਮਿਡਫੀਲਡਰ ਈਲਿਅਟ ਐਂਡਰਸਨ ਨੂੰ ਸ਼ਾਮਲ ਕੀਤਾ ਹੈ, ਜਿਸ ਦੇ ਲਈ ਕਰੀਬ 155 ਮੀਲੀਅਨ ਡਾਲਰ(1483 ਕਰੋੜ ਰੁਪਏ) ਦੀ ਕਲੱਬ ਰਿਕਾਰਡ ਫੀਸ ਚੁਕਾਉਣ ਦੀ ਖ਼ਬਰ ਹੈ।