
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀਸੀਸੀਆਈ ਤੇ ਏਸੀਸੀ ਜਾਪਾਨ ’ਚ ਉਪਲਬਧ ਸਹੂਲਤਾਂ ਤੇ ਪ੍ਰਬੰਧਾਂ ਤੋਂ ਖੁਸ਼ ਨਹੀਂ ਹਨ ਤੇ ਬੋਰਡ ਉੱਥੇ ਇੱਕ ਨਿਗਰਾਨ ਭੇਜੇਗਾ। ਨਿਰੀਖਕ ਆਪਣੀ ਰਿਪੋਰਟ ਸਾਨੂੰ ਸੌਂਪੇਗਾ ਤੇ ਜੇਕਰ ਪ੍ਰਬੰਧ ਮਾਪਦੰਡਾਂ ਦੇ ਅਨੁਸਾਰ ਨਹੀਂ ਪਾਏ ਗਏ ਤਾਂ ਅਸੀਂ ਉੱਥੇ ਬੀ ਟੀਮ ਭੇਜਣ ਬਾਰੇ ਵਿਚਾਰ ਕਰ ਸਕਦੇ ਹਾਂ

ਨਵੀਂ ਦਿੱਲੀ, ਏਐੱਨਆਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਜਾਪਾਨ ’ਚ ਖਿਡਾਰੀਆਂ ਲਈ ਉਪਲੱਬਧ ਸਹੂਲਤਾਂ ਤੇ ਪ੍ਰਬੰਧਾਂ ਤੋਂ ਸੰਤੁਸ਼ਟ ਨਹੀਂ ਹਨ। ਅਜਿਹੇ ’ਚ ਭਾਰਤ ਆਉਣ ਵਾਲੀਆਂ ਏਸ਼ੀਆਈ ਖੇਡਾਂ ਦੇ ਕ੍ਰਿਕਟ ਮੁਕਾਬਲੇ ’ਚ ਬੀ ਟੀਮ ਭੇਜ ਸਕਦਾ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਏਸ਼ੀਆਈ ਖੇਡਾਂ 19 ਸਤੰਬਰ ਤੋਂ ਜਾਪਾਨ ਦੇ ਏਚੀ-ਨਾਗੋਆ ’ਚ ਸ਼ੁਰੂ ਹੋਣਗੀਆਂ। ਪੁਰਸ਼ਾਂ ਦਾ ਕ੍ਰਿਕਟ ਮੁਕਾਬਲਾ 24 ਸਤੰਬਰ ਤੋਂ 3 ਅਕਤੂਬਰ ਤੱਕ ਖੇਡਿਆ ਜਾਵੇਗਾ, ਜਦਕਿ ਮਹਿਲਾ ਕ੍ਰਿਕਟ ਮੁਕਾਬਲਾ 17 ਤੋਂ 22 ਸਤੰਬਰ ਤੱਕ ਖੇਡਿਆ ਜਾਵੇਗਾ। ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ ਕਿ ਬੋਰਡ ਤੇ ਏਸੀਸੀ ਜਾਪਾਨ ’ਚ ਕ੍ਰਿਕਟਰਾਂ ਲਈ ਕੀਤੀਆਂ ਗਈਆਂ ਸਹੂਲਤਾਂ ਤੇ ਪ੍ਰਬੰਧਾਂ ਤੋਂ ਖੁਸ਼ ਨਹੀਂ ਹਨ। ਬੀਸੀਸੀਆਈ ਤੋਂ ਇੱਕ ਨਿਗਰਾਨ ਜਾਪਾਨ ਭੇਜਿਆ ਜਾ ਸਕਦਾ ਹੈ, ਜੇਕਰ ਉੱਥੇ ਦੀਆਂ ਸਹੂਲਤਾਂ ਮਿਆਰਾਂ ’ਤੇ ਖਰੀਆਂ ਨਹੀਂ ਪਾਈਆਂ ਜਾਂਦੀਆਂ ਹਨ ਤਾਂ ਬੋਰਡ ਮੁਕਾਬਲੇ ਲਈ ਬੀ ਟੀਮ ਭੇਜਣ ’ਤੇ ਵਿਚਾਰ ਕਰ ਸਕਦਾ ਹੈ।
ਸੂਤਰ ਨੇ ਕਿਹਾ ਕਿ ਬੀਸੀਸੀਆਈ ਤੇ ਏਸੀਸੀ ਜਾਪਾਨ ’ਚ ਉਪਲਬਧ ਸਹੂਲਤਾਂ ਤੇ ਪ੍ਰਬੰਧਾਂ ਤੋਂ ਖੁਸ਼ ਨਹੀਂ ਹਨ ਤੇ ਬੋਰਡ ਉੱਥੇ ਇੱਕ ਨਿਗਰਾਨ ਭੇਜੇਗਾ। ਨਿਰੀਖਕ ਆਪਣੀ ਰਿਪੋਰਟ ਸਾਨੂੰ ਸੌਂਪੇਗਾ ਤੇ ਜੇਕਰ ਪ੍ਰਬੰਧ ਮਾਪਦੰਡਾਂ ਦੇ ਅਨੁਸਾਰ ਨਹੀਂ ਪਾਏ ਗਏ ਤਾਂ ਅਸੀਂ ਉੱਥੇ ਬੀ ਟੀਮ ਭੇਜਣ ਬਾਰੇ ਵਿਚਾਰ ਕਰ ਸਕਦੇ ਹਾਂ। ਏਸੀਸੀ ਦੀ ਮੀਟਿੰਗ ਦੌਰਾਨ ਅਸੀਂ ਜਾਪਾਨ ਉਲੰਪਿਕ ਅਧਿਕਾਰੀਆਂ ਨੂੰ ਦੱਸਿਆ ਕਿ ਡਰੈਸਿੰਗ ਰੂਮ ਟੈਂਟਾਂ ’ਚ ਬਣਾਏ ਗਏ ਹਨ ਅਤੇ ਪਖਾਨੇ ਇਨ੍ਹਾਂ ਟੈਂਟਾਂ ਤੋਂ ਲਗਭਗ 500 ਮੀਟਰ ਦੂਰ ਹਨ। ਇਸ ਨਾਲ ਖਿਡਾਰੀਆਂ ਲਈ ਅਸਹਿਜ ਸਥਿਤੀ ਪੈਦਾ ਹੋ ਗਈ ਹੈ। ਇਸ ਤੋਂ ਇਲਾਵਾ ਹੋਟਲ ਦੇ ਕਮਰੇ ਵੀ ਬਹੁਤ ਛੋਟੇ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।