ਏਸ਼ੀਆਈ ਖੇਡਾਂ 'ਚ ਬੈਡਮਿੰਟਨ ਦਾ ਧਮਾਕਾ : 20 ਭਾਰਤੀ ਖਿਡਾਰੀ ਦਿਖਾਉਣਗੇ ਹੁਨਰ, 6 ਦਿਨਾਂ ਬਾਅਦ ਸ਼ੁਰੂ ਹੋਵੇਗਾ ਮਹਾਕੁੰਭ
ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਮੌਜੂਦਾ ਮਰਦ ਡਬਲਜ਼ ਚੈਂਪੀਅਨ ਸਾਤਵਿਕਸਾਈਰਾਜ ਰੰਕੀਰੈੱਡ-ਚਿਰਾਗ ਸ਼ੈੱਟੀ 20 ਮੈਂਬਰੀ ਮੈਡਮਿੰਟਨ ਟੀਮ ਦੀ ਅਗਵਾਈ ਕਰਨਗੇ। ਲਕਸ਼ੈ ਸੇਨ, ਐੱਚਐੱਸ ਪ੍ਰਣਯ ਤੇ ਸਾਬਕਾ ਵਿਸ਼ਵ ਨੰਬਰ ਇਕ ਕਿਦਾਂਹੀ ਸ਼੍ਰੀਕਾਂਤ ਵੀ ਟੀਮ ਦਾ ਹਿੱਸਾ ਹਨ
Publish Date: Sat, 12 Sep 2026 11:30 AM (IST)
Updated Date: Sat, 12 Sep 2026 11:35 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪਿਛਲੇ ਮਹੀਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ’ਚ ਕਰਵਾਈ ਗਈ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਮੈਡਲ ਦੀ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਲਕਸ਼ੈ ਸੇਨ, ਪੀਵੀ ਸਿੰਧੂ ਤੇ ਸਾਤਵਿਕਸਾਈਰਾਜ ਰੰਕੀਰੈੱਡੀ-ਚਿਰਾਗ ਸ਼ੈੱਟੀ ਦੀ ਜੋੜੀ ਫਾਈਨਲ ’ਚ ਪਹੁੰਚਣ ਤੋਂ ਪਹਿਲਾਂ ਹੀ ਬਾਹਰ ਹੋ ਗਈ। ਹਾਲਾਂਕਿ, ਮਹਿਲਾ ਡਬਲਜ਼ ਜੋੜੀ ਤ੍ਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਨੇ ਬਰਾਊਂਜ਼ ਮੈਡਲ ਜਿੱਤਿਆ। ਹੁਣ ਭਾਰਤੀ ਖਿਡਾਰੀ 19 ਸਤੰਬਰ ਤੋਂ ਜਾਪਾਨ ਦੇ ਆਇਚੀ-ਨਾਗੋਯਾ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ 2026 ’ਚ ਹਿੱਸਾ ਲੈਣਗੇ।
ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਮੌਜੂਦਾ ਮਰਦ ਡਬਲਜ਼ ਚੈਂਪੀਅਨ ਸਾਤਵਿਕਸਾਈਰਾਜ ਰੰਕੀਰੈੱਡ-ਚਿਰਾਗ ਸ਼ੈੱਟੀ 20 ਮੈਂਬਰੀ ਮੈਡਮਿੰਟਨ ਟੀਮ ਦੀ ਅਗਵਾਈ ਕਰਨਗੇ। ਲਕਸ਼ੈ ਸੇਨ, ਐੱਚਐੱਸ ਪ੍ਰਣਯ ਤੇ ਸਾਬਕਾ ਵਿਸ਼ਵ ਨੰਬਰ ਇਕ ਕਿਦਾਂਹੀ ਸ਼੍ਰੀਕਾਂਤ ਵੀ ਟੀਮ ਦਾ ਹਿੱਸਾ ਹਨ। ਏਸ਼ਿਆਈ ਖੇਡਾਂ ਦੇ 20ਵੇਂ ਐਡੀਸ਼ਨ ਲਈ ਭਾਰਤ ਦੀ ਮਰਦ ਟੀਮ ’ਚ ਜ਼ਿਆਦਾਤਰ ਅਹਿਮ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨੇ ਥਾਮਸ ਕੱਪ ’ਚ ਬਰਾਊਂਜ਼ ਮੈਡਲ ਜਿੱਤਿਆ ਸੀ।
ਮਹਿਲਾ ਟੀਮ ਦੀ ਅਗਵਾਈ ਪੀਵੀ ਸਿੰਧੂ ਕਰੇਗੀ, ਜਿਸ ਨਾਲ ਨੌਜਵਾਨ ਖਿਡਾਰੀ ਤਨਵੀ ਸ਼ਰਮਾ ਤੇ ਉੱਨਤੀ ਹੁੱਡਾ ਹੋਣਗੇ। ਭਾਰਤ ਸਾਰੇ ਪੰਜ ਮੁਕਾਬਲਿਆਂ ’ਚ ਹਿੱਸਾ ਲਵੇਗਾ ਤੇ ਹੁਣ ਤੱਕ ਇਸ ਮੁਕਾਬਲੇਬਾਜ਼ੀ ’ਚ ਕੁੱਲ 13 ਮੈਡਲ ਜਿੱਤੇ ਹਨ। 2023 ਏਸ਼ਿਆਈ ਖੇਡਾਂ ਬੈਡਮਿੰਟਨ ’ਚ ਭਾਰਤ ਦੀ ਸਭ ਤੋਂ ਸਫਲ ਮੁਹਿੰਮ ਰਹੀ ਸੀ, ਜਿਸ ਵਿਚ ਇਕ ਗੋਲਡ, ਇਕ ਸਿਲਵਰ ਤੇ ਇਕ ਬਰਾਊਂਜ਼ ਮੈਡਲ ਜਿੱਤਿਆ ਗਿਆ ਸੀ।
ਭਾਰਤੀ ਟੀਮ ਟੀਮ ਮੈਚ : ਮਰਦ ਟੀਮ : ਲਕਸ਼ੈ ਸੇਨ, ਆਯੁਸ਼• ਸ਼•ੈੱਟੀ, ਐੱਚਐੱਸ ਪ੍ਰਣਯ, ਕਿਦਾਂਬੀ ਸ਼੍ਰੀਕਾਂਤ, ਤਰੁਣ ਮੰਨੇਪੱਲੀ, ਸਾਤਵਿਕਸਾਈਰਾਜ ਰੰਕੀਰੈੱਡੀ, ਚਿਰਾਗ ਸ਼ੈੱਟੀ, ਹਰੀਹਰਨ ਅਮਸਾਕਰੂਣਨ, ਐੱਮਆਰ ਅਰਜੁਨ, ਧਰੁਵ ਕਪਿਲਾ।
ਮਹਿਲਾ ਟੀਮ : ਪੀਵੀ ਸਿੰਧੂ, ਉੱਨਤੀ ਹੁੱਡਾ, ਦੇਵਿਕਾ ਸਿਹਾਗ, ਤਨਵੀ ਸ਼ਰਮਾ, ਈਸ਼ਾਰਾਣੀ ਬਰੂਆ, ਤ੍ਰੀਸਾ ਜੌਲੀ, ਗਾਇਤਰੀ ਗੋਪੀਚੰਗ ਪੁਲੇਲਾ, ਕਵੀਪ੍ਰੀਆ ਸੇਲਵਮ, ਸਿਮਰਨ ਸਿੰਘੀ, ਤਨੀਸ਼ਾ ਕ੍ਰਾਸਟੋ।
ਨਿੱਜੀ ਮੈਚ : ਮਰਦ ਸਿੰਗਲਜ਼ : ਲਕਸ਼ੈ ਸੇਨ, ਆਯੁਸ਼• ਸ਼ੈੱਟੀ।
ਮਹਿਲਾ ਸਿੰਗਲਜ਼ : ਪੀਵੀ ਸਿੰਧੂ, ਉੱਨਤੀ ਹੁੱਡਾ।
ਮਰਦ ਡਬਲਜ਼ : ਸਾਤਵਿਕਸਾਈਰਾਜ ਰੰਕੀਰੈੱਡੀ/ਚਿਰਾਗ ਸ਼ੈੱਟੀ, ਹਰੀਹਰਨ ਅਮਸਾਕਰੂਣਨ/ਐੱਮਆਰ ਅਰਜੁਨ।
ਮਹਿਲਾ ਡਬਲਜ਼ : ਤ੍ਰੀਸਾ ਜੌਲੀ/ਗਾਇਤਰੀ ਗੋਪੀਚੰਦ ਪੁਲੇਲਾ, ਕਵੀਪ੍ਰੀਆ ਸੇਲਵਮ/ਸਿਮਰਨ ਸਿੰਘੀ।
ਮਿਕਸਡ ਡਬਲਜ਼ : ਧਰੁਵ ਕਪਿਲਾ/ਤਨੀਸ਼ਾ ਕ੍ਰਾਸਟੋ।