- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸੀ ਜੋਸ਼ੀ ਤੇ ਰੁਤਵਿਕ ਰਘੁਪਤੀ ਆਪਣਾ ਮੈਚ ਹਾਰ ਗਏ। ਮਹਿਲਾ ਸਿੰਗਲਜ਼ ਐਸਐਲ3 ਵਰਗ ’ਚ ਸਾਬਕਾ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਨੂੰ ਚੀਨ ਦੀ ਯੂਮੇਈ ਲਿਊ ਨੇ 21-15, 14-21, 21-15 ਨਾਲ ਹਰਾਇਆ।

ਨਾਗੋਯਾ, ਪੀਟੀਆਈ : ਦੋ ਵਾਰ ਦੇ ਪੈਰਾਲੰਪਿਕ ਚਾਂਦੀ ਦਾ ਤਮਗਾ ਜੇਤੂ ਤੇ ਡਿਫੈਂਡਿੰਗ ਚੈਂਪੀਅਨ ਸੁਹਾਸ ਐੱਲਵਾਈ ਨੇ ਏਸ਼ਿਆਈ ਪੈਰਾ ਖੇਡਾਂ ਦੇ ਬੈਡਮਿੰਟਨ ਮੁਕਾਬਲੇ ’ਚ ਪੁਰਸ਼ ਸਿੰਗਲਜ਼ ਐੱਸਐੱਲ4 ਗਰੁੱਪ ਈ ਦੇ ਮੈਚ ’ਚ ਬੰਗਲਾਦੇਸ਼ ਦੇ ਜੈਤੂ ਧਰ ਨੂੰ ਸਿੱਧੀਆਂ ਗੇਮਾਂ ’ਚ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਪ੍ਰਸ਼ਾਸਨਿਕ ਅਧਿਕਾਰੀ ਸੁਹਾਸ ਨੇ ਪਿਛਲੀਆਂ ਏਸ਼ਿਆਈ ਖੇਡਾਂ ’ਚ ਸੋਨ ਤਮਗਾ ਜਿੱਤ ਕੇ ਟੋਕੀਓ ਤੇ ਪੈਰਿਸ ਪੈਰਾਲੰਪਿਕਸ ’ਚ ਚਾਂਦੀ ਦੇ ਤਮਗੇ ਜਿੱਤੇ ਸਨ। ਉਸ ਨੇ ਇਹ ਮੈਚ 21-8, 21-11 ਨਾਲ ਜਿੱਤਿਆ। ਪੁਰਸ਼ ਸਿੰਗਲਜ਼ ਐੱਸਐੱਲ4 ਵਰਗ ’ਚ ਅਭਿਜੀਤ ਸਖੁਜਾ ਨੇ ਚੀਨੀ ਤਾਈਪੇ ਦੇ ਐੱਨ ਚੁਆਨ ਯੇਹ ਨੂੰ 21-17, 21-12 ਨਾਲ ਹਰਾਇਆ। ਟੋਕੀਓ ਪੈਰਾਲੰਪਿਕਸ ਦੇ ਸੋਨ ਤਮਗਾ ਜੇਤੂ ਤੇ ਏਸ਼ੀਅਨ ਪੈਰਾ ਖੇਡਾਂ ਦੀ ਚਾਂਦੀ ਦਾ ਤਮਗਾ ਜੇਤੂ ਕ੍ਰਿਸ਼ਨਾ ਨਾਗਰ ਨੇ ਚੀਨੀ ਤਾਈਪੇ ਦੀ ਜੀਆ ਸਿਆਂਗ ਲਿੰਗ ਨੂੰ 21-5, 21-4 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਐੱਸਐੱਚ6 ਵਰਗ ’ਚ ਇੱਕ ਹੋਰ ਭਾਰਤੀ ਸ਼ਿਵਰਾਜਨ ਸੋਲਾਇਮਲਾਈ ਨੇ ਗਰੁੱਪ ਡੀ ’ਚ ਫਿਲੀਪੀਨਜ਼ ਦੇ ਜੌਨ ਸਾਇਰਸ ਮੇਕਲਾਂਗ ਨੂੰ 21-7, 21-6 ਨਾਲ ਹਰਾਇਆ। ਮਿਕਸਡ ਡਬਲਜ਼ ਐੱਸਐੱਲ3 ਤੇ ਐੱਸਯੂ5 ਗਰੁੱਪ ਏ ਦੇ ਮੈਚ ’ਚ ਭਾਰਤ ਦੀ ਮਨੀਸ਼ਾ ਰਾਮਦਾਸ ਤੇ ਪ੍ਰਮੋਦ ਭਗਤ ਨੇ ਚੀਨ ਦੇ ਲਿਚੁਆਨ ਜ਼ਿਓਂਗ ਤੇ ਟੋਂਗਟੋਂਗ ਨੂੰ 21-12-12-6 ਨਾਲ ਹਰਾਇਆ। ਹਾਲਾਂਕਿ ਮਾਨਸੀ ਜੋਸ਼ੀ ਤੇ ਰੁਤਵਿਕ ਰਘੁਪਤੀ ਆਪਣਾ ਮੈਚ ਹਾਰ ਗਏ। ਮਹਿਲਾ ਸਿੰਗਲਜ਼ ਐਸਐਲ3 ਵਰਗ ’ਚ ਸਾਬਕਾ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਨੂੰ ਚੀਨ ਦੀ ਯੂਮੇਈ ਲਿਊ ਨੇ 21-15, 14-21, 21-15 ਨਾਲ ਹਰਾਇਆ।