ਏਸ਼ੀਅਨ ਹਾਕੀ ਚੈਂਪੀਅਨਸ਼ਿਪ : ਕੋਰੀਆ ਨੇ ਬੰਗਲਾਦੇਸ਼ ਨੂੰ 5-0 ਨਾਲ ਪਛਾੜਦਿਆਂ ਦਰਜ ਕੀਤੀ ਸ਼ਾਨਦਾਰ ਜਿੱਤ
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਦੇ ਲੀਗ ਮੈਚਾਂ ਦੀ ਸ਼ੁਰੂਆਤ ਬੰਗਲਾਦੇਸ਼ ਅਤੇ ਕੋਰੀਆ ਵਿਚਕਾਰ ਦਿੰਦੇ ਪਹਿਲੇ ਮੈਚ ਨਾਲ ਸ਼ੁਰੂ ਹੋ ਗਈ ਹੈ
Publish Date: Sun, 01 Nov 2026 02:59 PM (IST)
Updated Date: Sun, 01 Nov 2026 04:29 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਦੇ ਲੀਗ ਮੈਚਾਂ ਦੀ ਸ਼ੁਰੂਆਤ ਬੰਗਲਾਦੇਸ਼ ਅਤੇ ਕੋਰੀਆ ਵਿਚਕਾਰ ਦਿੰਦੇ ਪਹਿਲੇ ਮੈਚ ਨਾਲ ਸ਼ੁਰੂ ਹੋ ਗਈ ਹੈ ਦੋਵੇਂ ਟੀਮਾਂ ਬੇਹਦ ਉਤਸ਼ਾਹ ਨਾਲ ਮੈਦਾਨ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ।
ਕੋਰੀਆਂ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲਾ ਗੋਲ ਕਰਕੇ ਆਪਣਾ ਖਾਤਾ ਖੋਲ ਲਿਆ ਹੈ।
ਕੋਰੀਆ ਵੱਲੋਂ ਹਮਲਾਵਰ ਅਪਣਾਉਂਦੇ ਹੋਏ ਬੰਗਲਾਦੇਸ਼ ਤੇ ਲਗਾਤਾਰ ਦਬਾਅ ਬਣਾਇਆ ਹੋਇਆ ਹੈ।
ਕੋਰੀਆ ਚਾਰ ਜ਼ੀਰੋ ਨਾਲ ਬੰਗਲਾਦੇਸ਼ ਤੋਂ ਅੱਗੇ ਚੱਲ ਰਹੀ ਹੈ ਬੰਗਲਾਦੇਸ਼ ਆਪਣਾ ਖਾਤਾ ਵੀ ਨਹੀਂ ਖੋਲ ਸਕੀ।
ਮੈਚ ਖਤਮ ਹੋਣ ਵਿੱਚ ਸਿਰਫ ਤਿੰਨ ਮਿੰਟ ਬਾਕੀ ਹਨ ਕੋਰੀਆ ਪੰਜ ਬੰਗਲਾਦੇਸ਼ ਜੀਰੋ
ਕੋਰੀਆ ਨੇ 5-0 ਨਾਲ ਆਪਣਾ ਮੈਚ ਜਿੱਤ ਲਿਆ ਹੈ।