- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੀਰੋ ਏਸ਼ਿਅਨ ਹਾਕੀ ਚੈਂਪੀਅਨਸ਼ਿਪ ਦੇ ਜਲੰਧਰ ਦੇ ਬਰਲਟਨ ਪਾਰਕ ’ਚ ਹੋ ਰਹੇ ਟੂਰਨਾਮੈਂਟ ਦੌਰਾਨ ਦੇਰ ਸ਼ਾਮ ਭਾਰਤ ਤੇ ਮਲੇਸ਼ੀਆ ਦਾ ਮੁਕਾਬਲਾ ਸ਼ੁਰੂ ਹੋਇਆ।

ਤੇਜਿੰਦਰ ਕੌਰ ਥਿੰਦ, ਜਲੰਧਰ: ਹੀਰੋ ਏਸ਼ਿਅਨ ਹਾਕੀ ਚੈਂਪੀਅਨਸ਼ਿਪ ਦੇ ਜਲੰਧਰ ਦੇ ਬਰਲਟਨ ਪਾਰਕ ’ਚ ਹੋ ਰਹੇ ਟੂਰਨਾਮੈਂਟ ਦੌਰਾਨ ਦੇਰ ਸ਼ਾਮ ਭਾਰਤ ਤੇ ਮਲੇਸ਼ੀਆ ਦਾ ਮੁਕਾਬਲਾ ਸ਼ੁਰੂ ਹੋਇਆ। ਮੈਚ ਦੌਰਾਨ ਭਾਰਤ ਨੇ ਬਾਰ੍ਹਵੇਂ ਮਿੰਟ ’ਚ ਪਹਿਲਾ ਗੋਲ ਕਰ ਕੇ 1-0 ਦੀ ਬੜ੍ਹਤ ਬਣਾ ਲਈ ਹੈ। ਇਹ ਗੋਲ ਕੈਪਟਨ ਹਰਮਨਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਹੈ।
ਭਾਰਤ ਨੇ ਗੋਲ ਕਰਕੇ ਮਲੇਸ਼ੀਆ ਤੋਂ ਬੜਤ ਬਣਾ ਲਈ ਹੈ। ਇਸ ਵੇਲੇ ਭਾਰਤੀ ਟੀਮ ਦੋ ਇੱਕ ਨਾਲ ਅੱਗੇ ਚੱਲ ਰਹੀ ਹੈ।
ਟੀਮ ਇੰਡੀਆ ਨੇ ਤੀਜੇ ਕੁਆਰਟਰ ਵਿੱਚ ਇੱਕ ਹੋਰ ਗੋਲ ਕਰਦਿਆਂ ਟੀਮ ਨੂੰ 3-1 ਨਾਲ ਜਿੱਤ ਦੇ ਨੇੜੇ ਲੈ ਆਂਦਾ ਹੈ।
ਚੌਥੇ ਕੁਆਰਟਰ ਦੇ ਵਿੱਚ ਮੈਚ ਦੇ ਆਖਰੀ ਤਿੰਨ ਮਿੰਟਾਂ ਦੌਰਾਨ ਕਪਤਾਨ ਹਰਮਨਪ੍ਰੀਤ ਸਿੰਘ ਨੇ ਪਨੈਲਟੀ ਸਟਰੋਕ ਨੂੰ ਗੋਲ ਵਿੱਚ ਬਦਲਿਆ।
ਮੈਚ ਦੇ ਆਖਰੀ ਇੱਕ ਮਿੰਟ ਵਿੱਚ ਮਲੇਸ਼ੀਆ ਨੇ ਇੱਕ ਮੈਦਾਨੀ ਗੋਲ ਕੀਤਾ। ਜਿਸ ਨਾਲ ਸਕੋਰ 2-4 ਹੋ ਗਿਆ ਹੈ
ਭਾਰਤ ਨੇ ਆਪਣਾ ਚੌਥਾ ਮੈਚ ਵੀ ਜਿੱਤ ਲਿਆ।