- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸਨੇ ਸਿਲਵਰ ਮੈਡਲ ਦੀ ਦੌੜ ’ਚ ਬਣੇ ਰਹਿਣ ਲਈ ਵੀਅਤਨਾਮ ਦੀ ਟੀ ਥੂ ਵਿਨਹਾ ਵਿਰੁੱਧ ਤਿੰਨ ਸ਼ੂਟਆਫ ਜਿੱਤੇ। ਇਸ ਤੋਂ ਬਾਅਦ ਗੋਲਡ ਮੈਡਲ ਦੇ ਮੁਕਾਬਲੇ ’ਚ ਉਸ ਨੂੰ ਚੀਨ ਦੀ ਸ਼ਿਆਓ ਜੀਆਰੂਈਸ਼ੁਆਨ ਨਾਲ ਦੋ ਹੋਰ ਸ਼ੂਟਆਫ ’ਚੋਂ ਲੰਘਣਾ ਪਿਆ।

ਨਾਗੋਯਾ (ਪੀਟੀਆਈ) : ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਸੋਮਵਾਰ ਨੂੰ ਏਸ਼ਿਆਈ ਖੇਡਾਂ ਦੀ ਮਹਿਲਾ 25 ਮੀਟਰ ਪਿਸਟਲ ਨਿੱਜੀ ਮੁਕਾਬਲੇਬਾਜ਼ੀ ’ਚ ਇਕ ਗ਼ਲਤ ਨਿਸ਼ਾਨੇ ਨਾਲ ਗੋਲਡ ਮੈਡਲ ਗੁਆਇਆ ਪਰ ਦਰਦ, ਥਕਾਵਟ ਤੇ ਦਬਾਅ ਵਿਚਾਲੇ ਲਗਾਤਾਰ ਪੰਜ ਸ਼ੂਟਆਫ ਦੇ ਰੋਮਾਂਚਕ ਦੌਰ ਤੋਂ ਬਾਅਦ ਸਿਲਵਰ ਮੈਡਲ ਪੱਕਾ ਕਰਨ ’ਚ ਸਫਲ ਰਹੀ। ਹੈਦਰਾਬਾਦ ਦੀ 21 ਸਾਲਾ ਈਸ਼ਾ ਇਸ ਵਰਗ ਦੀ ਮੌਜੂਦਾ ਵਿਸ਼ਵ ਨੰਬਰ ਇਕ ਹੈ। ਉਸਨੇ ਸਿਲਵਰ ਮੈਡਲ ਦੀ ਦੌੜ ’ਚ ਬਣੇ ਰਹਿਣ ਲਈ ਵੀਅਤਨਾਮ ਦੀ ਟੀ ਥੂ ਵਿਨਹਾ ਵਿਰੁੱਧ ਤਿੰਨ ਸ਼ੂਟਆਫ ਜਿੱਤੇ। ਇਸ ਤੋਂ ਬਾਅਦ ਗੋਲਡ ਮੈਡਲ ਦੇ ਮੁਕਾਬਲੇ ’ਚ ਉਸ ਨੂੰ ਚੀਨ ਦੀ ਸ਼ਿਆਓ ਜੀਆਰੂਈਸ਼ੁਆਨ ਨਾਲ ਦੋ ਹੋਰ ਸ਼ੂਟਆਫ ’ਚੋਂ ਲੰਘਣਾ ਪਿਆ।
ਨਿਰਧਾਰਿਤ ਸੀਰੀਜ਼ ਤੋਂ ਬਾਅਦ ਦੋਵਾਂ ਦੇ 38-38 ਅੰਕ ਸਨ ਪਰ ਆਖਰੀ ਨਿਸ਼ਾਨੇ ’ਚ ਈਸ਼ਾ ਖੁੰਝ ਗਈ ਤੇ ਉਸ ਨੂੰ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਮੋਢੇ ਦੇ ਦਰਦ ਤੇ ਨੇੜਲੀ ਐਲੀਮਿਨੇਸ਼ਨ ਤੋਂ ਉੱਭਰਦੇ ਹੋਏ ਈਸ਼ਾ ਨੇ ਬੇਹੱਦ ਨਾਟਕੀ ਫਾਈਨਲ ’ਚ ਆਪਣੇ ਵੱਲੋਂ ਸਰਬੋਤਮ ਕੋਸ਼ਿਸ਼ ਕੀਤੀ ਪਰ ਉਸਦਾ ਸਿਲਵਰ ਮੈਡਲ ਸੋਮਵਾਰ ਨੂੰ ਨਿਸ਼ਾਨੇਬਾਜ਼ੀ ਰੇਂਜ ’ਤੇ ਭਾਰਤ ਦਾ ਇਕਮਾਤਰ ਮੈਡਲ ਰਿਹਾ। ਈਸ਼ਾ ਨੇ 2023 ਹਾਂਗਝੋਊ ਖੇਡਾਂ ’ਚ 25 ਮੀਟਰ ਸਪੋਰਟਸ ਪਿਸਟਲ ਨਿੱਜੀ ਸਿਲਵਰ, ਟੀਮ ਵਰਗ ’ਚ ਗੋਲਡ, 10 ਮੀਟਰ ਏਅਰ ਪਿਸਟਲ ਨਿੱਜੀ ਤੇ ਟੀਮ ਮੁਕਾਬਲੇਬਾਜ਼ੀ ’ਚ ਸਿਲਵਰ ਮੈਡਲ ਜਿੱਤਿਆ ਸੀ। ਉੱਤਰੀ ਕੋਰੀਆ ਦੀ ਕਿਮ ਹਯੋਨ ਸੁਕ ਨੇ ਈਸ਼ਾ ਵਿਰੁੱਧ ਸ਼ੂਟਆਫ ’ਚ ਹਾਰਨ ਤੋਂ ਬਾਅਦ 34 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ।