- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਆਈ ਖੇਡਾਂ ’ਚ ਆਪਣੀ ਸ਼ੁਰੂਆਤ ਕਰਦੇ ਹੋਏ ਕਵਿਮਸੀ ਨੇ ਨਾਗੋਯਾ ਸਿਟੀ ਹਿਗਾਸ਼ੀ ਸਪੋਰਟਸ ਸੈਂਟਰ 'ਚ ਗਰੁੱਪ ਏ ਦੇ ਆਪਣੇ ਪਹਿਲੇ ਮੈਚ 'ਚ ਜਾਪਾਨ ਦੀ ਚੋਟੀ ਦਾ ਦਰਜਾ ਪ੍ਰਾਪਤ ਯੁਇਨਾ ਸਾਕਾਮੋਟੋ ਨੂੰ 2-1 (10-12, 12-11, 13-11) ਨਾਲ ਹਰਾ ਕੇ ਉਲਟਫੇਰ ਕੀਤਾ।

ਨਾਗੋਆ (ਜਾਪਾਨ), ਪੀਟੀਆਈ : ਭਾਰਤ ਦੀ ਖਿਡਾਰਨ ਕਿਵਮਸੀ ਜੋਆਕਿਮ ਡਿਸੂਜ਼ਾ ਨੇ ਸ਼ੁੱਕਰਵਾਰ ਨੂੰ ਏਸ਼ੀਆਈ ਖੇਡਾਂ ਦੇ ਮਹਿਲਾ ਸਿੰਗਲਜ਼ ਟੈਨਿਸ ਮੁਕਾਬਲੇ ਦੇ ਸੈਮੀਫਾਈਨਲ ’ਚ ਥਾਂ ਬਣਾ ਲਈ ਹੈ। ਇਸ ਤਰ੍ਹਾਂ ਉਹ ਇਸ ਖੇਡ ’ਚ ਇਤਿਹਾਸਕ ਤਮਗਾ ਜਿੱਤਣ ਦੇ ਨੇੜੇ ਪਹੁੰਚ ਗਈ।
ਏਸ਼ੀਆਈ ਖੇਡਾਂ ’ਚ ਆਪਣੀ ਸ਼ੁਰੂਆਤ ਕਰਦੇ ਹੋਏ ਕਵਿਮਸੀ ਨੇ ਨਾਗੋਯਾ ਸਿਟੀ ਹਿਗਾਸ਼ੀ ਸਪੋਰਟਸ ਸੈਂਟਰ 'ਚ ਗਰੁੱਪ ਏ ਦੇ ਆਪਣੇ ਪਹਿਲੇ ਮੈਚ 'ਚ ਜਾਪਾਨ ਦੀ ਚੋਟੀ ਦਾ ਦਰਜਾ ਪ੍ਰਾਪਤ ਯੁਇਨਾ ਸਾਕਾਮੋਟੋ ਨੂੰ 2-1 (10-12, 12-11, 13-11) ਨਾਲ ਹਰਾ ਕੇ ਉਲਟਫੇਰ ਕੀਤਾ। ਇਹ ਮੈਚ 43 ਮਿੰਟ ਤੱਕ ਚੱਲਿਆ। ਇਸ ਨੌਜਵਾਨ ਭਾਰਤੀ ਖਿਡਾਰਨ ਨੇ ਆਪਣੇ ਦੂਜੇ ਗਰੁੱਪ ਮੈਚ ’ਚ ਵੀ ਇਹ ਗਤੀ ਬਰਕਰਾਰ ਰੱਖਦਿਆਂ ਕੰਬੋਡੀਆ ਦੀ ਕੋਮੇਯੇਨ ਡੀਵਾਈ ਨੂੰ ਸਿਰਫ਼ 24 ਮਿੰਟਾਂ ਵਿੱਚ 2-0 (12-9, 12-7) ਨਾਲ ਹਰਾ ਕੇ ਆਪਣੇ ਗਰੁੱਪ ’ਚ ਸਿਖਰ ’ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।