- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਪੁਰਸ਼ ਵਾਲੀਬਾਲ ਟੀਮ ਸ਼ਨੀਵਾਰ ਨੂੰ ਪੰਜਵੇਂ ਤੇ ਛੇਵੇਂ ਸਥਾਨ ਲਈ ਖੇਡੇ ਗਏ ਮੈਚ ’ਚ ਥਾਈਲੈਂਡ ਤੋਂ 2-3 ਨਾਲ ਹਾਰ ਗਈ। ਇਸ ਤਰ੍ਹਾਂ, ਉਸ ਨੇ ਏਸ਼ਿਆਈ ਖੇਡਾਂ ’ਚ ਛੇਵੇਂ ਸਥਾਨ 'ਤੇ ਰਹਿ ਕੇ ਆਪਣੀ ਮੁਹਿੰਮ ਖ਼ਤਮ ਕੀਤੀ।

ਨਾਗੋਯਾ, (ਪੀਟੀਆਈ) : ਭਾਰਤੀ ਜੂਡੋ ਖਿਡਾਰੀਆਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਏਸ਼ਿਆਈ ਖੇਡਾਂ ’ਚ ਜਾਰੀ ਰਿਹਾ, ਜਿੱਥੇ ਕਸ਼ਿਸ਼ ਮਲਿਕ ਤੇ ਜਯੋਤੀ ਯਾਦਵ ਆਪੋ-ਆਪਣੇ ਮੁਕਾਬਲਿਆਂ ’ਚ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਏ। ਮਹਿਲਾਵਾਂ ਦੇ 57 ਕਿੱਲੋ ਵਰਗ ’ਚ ਕਸ਼ਿਸ਼ ਨੂੰ ਦੱਖਣੀ ਕੋਰੀਆ ਦੀ ਯੂਜਿਨ ਕਿਮ ਨੇ 18-3, 17-2 ਨਾਲ ਹਰਾਇਆ। ਉਥੇ, ਜਯੋਤੀ ਨੂੰ ਥਾਈਲੈਂਡ ਦੀ ਕੱਨਾਲੁਕ ਚੁਏਂਚੂਕਲਿਨ ਨੇ ਮਹਿਲਾਵਾਂ ਦੇ 67 ਕਿੱਲੋ ਵਰਗ ’ਚ ਮਾਤ ਦਿੱਤੀ।
ਥਾਈਲੈਂਡ ਤੋਂ ਹਾਰ ਕੇ ਛੇਵੇਂ ਸਥਾਨ 'ਤੇ ਰਿਹਾ ਭਾਰਤ
ਨਾਗੋਯਾ : ਭਾਰਤੀ ਪੁਰਸ਼ ਵਾਲੀਬਾਲ ਟੀਮ ਸ਼ਨੀਵਾਰ ਨੂੰ ਪੰਜਵੇਂ ਤੇ ਛੇਵੇਂ ਸਥਾਨ ਲਈ ਖੇਡੇ ਗਏ ਮੈਚ ’ਚ ਥਾਈਲੈਂਡ ਤੋਂ 2-3 ਨਾਲ ਹਾਰ ਗਈ। ਇਸ ਤਰ੍ਹਾਂ, ਉਸ ਨੇ ਏਸ਼ਿਆਈ ਖੇਡਾਂ ’ਚ ਛੇਵੇਂ ਸਥਾਨ 'ਤੇ ਰਹਿ ਕੇ ਆਪਣੀ ਮੁਹਿੰਮ ਖ਼ਤਮ ਕੀਤੀ। ਇਕ ਘੰਟੇ ਤੇ 56 ਮਿੰਟਾਂ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ ’ਚ ਭਾਰਤੀ ਟੀਮ 19-25, 25-17, 21-25, 25-17, 15-17 ਨਾਲ ਹਾਰੀ। ਭਾਰਤ ਵੱਲੋਂ ਜੇਰੋਮ ਵਿਨੀਤ ਨੇ 22 ਤੇ ਜੋਏਲ ਬੇਂਜਾਮਿਨ ਜੇਬਰਾਜ ਨੇ 17 ਅੰਕ ਬਣਾਏ। ਅਸ਼ਵਲ ਰਾਏ (14 ਅੰਕ) ਤੇ ਚਿਰਾਗ ਯਾਦਵ (11) ਨੇ ਵੀ ਆਪਣਾ ਯੋਗਦਾਨ ਦਿੱਤਾ। ਥਾਈਲੈਂਡ ਵੱਲੋਂ ਸੁਵਿਤ ਮਹਾਸਿਰਿਓਥਿਨ ਨੇ 25 ਤੇ ਥਾਨੈਟ ਬਮਰੁੰਗਫਾਕਡੀ ਨੇ 19 ਅੰਕ ਬਣਾਏ।
ਭਾਰਤੀ ਮਹਿਲਾ ਰਗਬੀ ਟੀਮ ਛੇਵੇਂ ਸਥਾਨ 'ਤੇ ਰਹੀ
ਨਾਗੋਯਾ : ਭਾਰਤੀ ਮਹਿਲਾ ਟੀਮ ਨੂੰ ਰਗਬੀ-ਸੇਵਨਸ ਦੇ ਕਲਾਸੀਫਿਕੇਸ਼ਨ ਮੈਚ ਵਿਚ ਕਜ਼ਾਕਿਸਤਾਨ ਤੋਂ 0-20 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਹ ਏਸ਼ਿਆਈ ਖੇਡਾਂ ’ਚ ਛੇਵੇਂ ਸਥਾਨ 'ਤੇ ਰਹੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਿੰਗਾਪੁਰ ਨੂੰ 22-5 ਨਾਲ ਹਰਾਉਂਦੇ ਹੋਏ ਪੰਜਵੇਂ-ਛੇਵੇਂ ਸਥਾਨ ਲਈ ਹੋਣ ਵਾਲੇ ਮੁਕਾਬਲੇ ’ਚ ਜਗ੍ਹਾ ਬਣਾਈ। ਇਸ ਹਾਰ ਨਾਲ ਹੀ ਏਸ਼ਿਆਈ ਖੇਡਾਂ ’ਚ ਭਾਰਤ ਦੀ ਰਗਬੀ ਮੁਹਿੰਮ ਦੀ ਸਮਾਪਤੀ ਹੋ ਗਈ।