ਏਸ਼ਿਆਈ ਖੇਡਾਂ: ਭਾਰਤੀ ਮਹਿਲਾ ਕ੍ਰਿਕਟ ਟੀਮ ਸੈਮੀਫਾਈਨਲ 'ਚ, ਜਾਪਾਨ ਨੂੰ 8 ਵਿਕਟਾਂ ਨਾਲ ਹਰਾਇਆ
ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੇ ਹਰਫਨਮੌਲਾ ਪ੍ਰਦਰਸ਼ਨ ਤੇ ਖੱਬੇ ਹੱਥ ਦੀ ਸਪਿਨਰ ਸ਼੍ਰੀ ਚਰਨੀ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਗੋਲਡ ਮੈਡਲ ਜੇਤੂ ਭਾਰਤ ਨੇ ਸ਼ੁੱਕਰਵਾਰ ਨੂੰ ਤਜਰਬੇਕਾਰ ਜਾਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ।
Publish Date: Sat, 19 Sep 2026 10:57 AM (IST)
Updated Date: Sat, 19 Sep 2026 11:02 AM (IST)
ਨਿਸ਼ਿਨ (ਜਾਪਾਨ), ਪੀਟੀਆਈ : ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੇ ਹਰਫਨਮੌਲਾ ਪ੍ਰਦਰਸ਼ਨ ਤੇ ਖੱਬੇ ਹੱਥ ਦੀ ਸਪਿਨਰ ਸ਼੍ਰੀ ਚਰਨੀ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਗੋਲਡ ਮੈਡਲ ਜੇਤੂ ਭਾਰਤ ਨੇ ਸ਼ੁੱਕਰਵਾਰ ਨੂੰ ਤਜਰਬੇਕਾਰ ਜਾਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ।
ਚਰਨੀ (4/10) ਤੇ ਸ਼ੈਫਾਲੀ (2/13) ਨੇ ਮਿਲ ਕੇ 6 ਵਿਕਟਾਂ ਲਈਆਂ ਤੇ ਭਾਰਤ ਨੇ ਜਾਪਾਨ ਨੂੰ ਸਿਰਫ਼ 57 ਦੌੜਾਂ ’ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਸਿਰਫ਼ 5 ਓਵਰਾਂ ’ਚ ਟੀਚਾ ਹਾਸਲ ਕਰ ਲਿਆ ਤੇ ਹੁਣ 20 ਸਤੰਬਰ ਨੂੰ ਸੈਮੀਫਾਈਨਲ ’ਚ ਬੰਗਲਾਦੇਸ਼ ਦਾ ਸਾਹਮਣਾ ਕਰੇਗਾ। ਇਸ ਬਹੁਤ ਛੋਟੇ ਟੀਚੇ ਦਾ ਪਿੱਛਾ ਕਰਨ ’ਚ ਸ਼ੈਫਾਲੀ (ਅਜੇਤੂ 40) ਨੇ ਅਹਿਮ ਭੂਮਿਕਾ ਨਿਭਾਈ। ਰਿਚਾ ਘੋਸ਼ (12) ਨੇ ਉਸ ਦਾ ਸਾਥ ਦਿੱਤਾ। ਹਾਲਾਂਕਿ, ਜਾਪਾਨ ਲਈ ਵੀ ਕੁਝ ਉਤਸ਼ਾਹਜਨਕ ਪਲ ਸਨ, ਜਦੋਂ ਉਨ੍ਹਾਂ ਨੇ ਬੱਲੇਬਾਜ਼ੀ ਲਈ ਆਈ ਸਲਾਮੀ ਬੱਲੇਬਾਜ਼ ਗੁਣਲਾਨ ਕਮਲਾਲਿਨੀ ਤੇ ਭਾਰਤੀ ਫੁਲਮਾਲੀ ਨੂੰ ਆਊਟ ਕੀਤਾ। ਇਸ ਤੋਂ ਬਾਅਦ ਜਾਪਾਨ ਦੇ ਖਿਡਾਰੀਆਂ ਨੇ ਜੋਸ਼ ਨਾਲ ਜਸ਼ਨ ਮਨਾਇਆ, ਜਿਸ ਨੇ ਬਹੁਤ ਛੋਟੇ ਟੀਚੇ ਦਾ ਬਚਾਅ ਕਰਨ ਦੇ ਬਾਵਜੂਦ ਆਪਣੀ ਭਾਵਨਾ ਦਿਖਾਈ ਪਰ ਪੂਰੇ ਜਨੂੰਨ ਦੇ ਦਮ ’ਤੇ ਉਹ ਸ਼ੇਫਾਲੀ ਤੇ ਰਿਚਾ ਘੋਸ਼ ਵਰਗੀਆਂ ਗੁਣਵੱਤਾ ਵਾਲੀਆਂ ਖਿਡਾਰਨਾਂ ਨੂੰ ਨਹੀਂ ਰੋਕ ਸਕੇ, ਜੋ ਭਾਰਤ ਨੂੰ ਬਿਨਾਂ ਕਿਸੇ ਸਮੱਸਿਆ ਦੇ ਜਿੱਤ ਵੱਲ ਲੈ ਗਈਆਂ।
ਜਾਪਾਨ ਨੂੰ ਸਿਰਫ਼ 50 ਦੌੜਾਂ ਤੱਕ ਸੀਮਤ ਕਰਨ ਦਾ ਬਹੁਤਾ ਸਿਹਰਾ ਚਰਨੀ ਦੀ ਅਗਵਾਈ ਵਾਲੀਆਂ ਭਾਰਤੀ ਸਪਿਨਰਾਂ ਨੂੰ ਜਾਂਦਾ ਹੈ। ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਭਾਰਤੀ ਟੀਮ ਨੇ ਜਾਪਾਨੀ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਸ਼ਾਟ ਖੇਡਣ ਦਾ ਕੋਈ ਮੌਕਾ ਨਹੀਂ ਦਿੱਤਾ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੇਜ਼ਬਾਨ ਟੀਮ ਦੀ ਪਾਰੀ ’ਚ ਸਿਰਫ਼ 3 ਚੌਕੇ ਲੱਗੇ।
ਪਾਵਰਪਲੇ ’ਚ ਜਾਪਾਨ ਨੇ ਸਿਰਫ 24 ਦੌੜਾਂ ਬਣਾਈਆਂ। ਇਸ ਦੌਰਾਨ ਜਾਪਾਨ ਦੇ ਬੱਲੇਬਾਜ਼ਾਂ ਨੇ ਸਿਰਫ਼ 2 ਚੌਕੇ ਲਾਏ, ਜਿਨ੍ਹਾਂ ’ਚੋਂ ਇੱਕ ਸਲਿੱਪ ਖੇਤਰ ਤੋਂ ਇੱਕ ਕਿਨਾਰਾ ਸੀ ਪਰ ਖੱਬੇ ਹੱਥ ਦੇ ਸਪਿੰਨਰ ਚਰਨੀ ਨੇ ਜਲਦੀ ਹੀ ਸੱਤਵੇਂ ਓਵਰ ’ਚ ਸਲਾਮੀ ਬੱਲੇਬਾਜ਼ ਹਾਰੁਨਾ ਇਵਾਸਾਕੀ (10) ਤੇ ਕਪਤਾਨ ਮਾਈ ਯਾਨਾਗਿਦਾ ਦੀਆਂ ਲਗਾਤਾਰ ਗੇਂਦਾਂ ’ਤੇ ਵਿਕਟਾਂ ਲੈ ਕੇ ਜਾਪਾਨ ਨੂੰ ਵੱਡਾ ਝਟਕਾ ਦਿੱਤਾ। ਇਸ ਫਾਰਮੈਟ ’ਚ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ ਤੇ ਉਸ ਨੇ ਟੀ-20 ’ਚ ਆਪਣੇ ਕਰੀਅਰ ਦੇ ਸਰਬੋਤਮ ਗੇਂਦਬਾਜ਼ੀ ਅੰਕੜੇ ਦਰਜ ਕੀਤੇ। ਇਸ ਤੋਂ ਬਾਅਦ ਆਖਰੀ 10 ਓਵਰਾਂ ’ਚ ਸਪਿਨਰ ਸ਼ੈਫਾਲੀ ਵਰਮਾ (2/13) ਵੀ ਵਿਕਟਾਂ ਲੈਣ ਵਾਲਿਆਂ ਦੀ ਸੂਚੀ 'ਚ ਸ਼ਾਮਲ ਹੋ ਗਈ ਤੇ ਜਾਪਾਨ ਦੀ ਸਥਿਤੀ ਖਰਾਬ ਹੋ ਗਈ।