Asian Games 2026 Opening Ceremony live Streaming: ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗੀ ਏਸ਼ੀਆ ਦੇ ਦਿੱਗਜਾਂ ਦੀ ਜੰਗ, ਜਾਣੋ ਕਿੱਥੇ ਲੈ ਸਕਦੇ ਹੋ ਲਾਈਵ ਪ੍ਰਸਾਰਣ ਦਾ ਆਨੰਦ
ਸ਼ੀਆਈ ਖੇਡਾਂ 2026 ਦੀ ਅਧਿਕਾਰਤ ਸ਼ੁਰੂਆਤ ਅੱਜ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਉਦਘਾਟਨੀ ਸਮਾਰੋਹ ਨਾਲ ਹੋ ਰਹੀ ਹੈ। ਇਸ ਸਮਾਗਮ ਵਿੱਚ ਸਾਰੇ ਭਾਗ ਲੈਣ ਵਾਲੇ ਦੇਸ਼ ਸ਼ਾਮਲ ਹੋਣਗੇ; ਇਸ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ
Publish Date: Sat, 19 Sep 2026 11:15 AM (IST)
Updated Date: Sat, 19 Sep 2026 11:32 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਏਸ਼ੀਆਈ ਖੇਡਾਂ 2026 ਦੀ ਅਧਿਕਾਰਤ ਸ਼ੁਰੂਆਤ ਅੱਜ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਉਦਘਾਟਨੀ ਸਮਾਰੋਹ ਨਾਲ ਹੋ ਰਹੀ ਹੈ। ਇਸ ਸਮਾਗਮ ਵਿੱਚ ਸਾਰੇ ਭਾਗ ਲੈਣ ਵਾਲੇ ਦੇਸ਼ ਸ਼ਾਮਲ ਹੋਣਗੇ; ਇਸ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਅਤੇ ਇਹ ਖੇਡਾਂ ਦੇ ਅਧਿਕਾਰਤ ਆਗਾਜ਼ ਦਾ ਪ੍ਰਤੀਕ ਹੋਵੇਗਾ। ਸੁਭਾਵਿਕ ਹੈ ਕਿ ਪ੍ਰਸ਼ੰਸਕ ਇਹ ਜਾਣਨਾ ਚਾਹੁਣਗੇ ਕਿ ਉਹ ਇਸ ਸਮਾਰੋਹ ਨੂੰ ਕਿੱਥੇ ਦੇਖ ਸਕਦੇ ਹਨ।
ਕ੍ਰਿਕਟ ਸਮੇਤ 35 ਖੇਡਾਂ ਵਿੱਚ ਲਗਪਗ 500 ਭਾਰਤੀ ਖਿਡਾਰੀ ਮੁਕਾਬਲਾ ਕਰਨਗੇ। ਪੁਰਸ਼ ਅਤੇ ਮਹਿਲਾ ਦੋਵੇਂ ਕ੍ਰਿਕਟ ਟੀਮਾਂ ਸੋਨ ਤਗਮੇ ਦੀਆਂ ਮਜ਼ਬੂਤ ਦਾਅਵੇਦਾਰ ਹਨ; ਪਹਿਲਾਂ ਸੋਨ ਤਗਮਾ ਜਿੱਤ ਚੁੱਕੀਆਂ ਇਹ ਟੀਮਾਂ ਆਪਣਾ ਦਬਦਬਾ ਬਣਾਈ ਰੱਖਣ ਦੀ ਕੋਸ਼ਿਸ਼ ਕਰਨਗੀਆਂ। ਇਸ ਤੋਂ ਇਲਾਵਾ ਭਾਰਤ ਨੂੰ ਬੈਡਮਿੰਟਨ, ਮੁੱਕੇਬਾਜ਼ੀ, ਕੁਸ਼ਤੀ, ਨਿਸ਼ਾਨੇਬਾਜ਼ੀ, ਹਾਕੀ, ਐਥਲੈਟਿਕਸ ਅਤੇ ਟੇਬਲ ਟੈਨਿਸ ਵਰਗੀਆਂ ਖੇਡਾਂ ਵਿੱਚ ਵੀ ਤਗਮੇ ਜਿੱਤਣ ਦੀਆਂ ਉਮੀਦਾਂ ਹਨ।
ਏਸ਼ਿਆਈ ਖੇਡਾਂ ਦੀ ਲਾਈਵ ਸਟ੍ਰੀਮਿੰਗ -ਏਸ਼ੀਆਈ ਖੇਡਾਂ 2026 ਦਾ ਉਦਘਾਟਨੀ ਸਮਾਰੋਹ ਕਦੋਂ ਹੋਵੇਗਾ? ਏਸ਼ੀਆਈ ਖੇਡਾਂ 2026 ਦਾ ਉਦਘਾਟਨੀ ਸਮਾਰੋਹ ਸ਼ਨੀਵਾਰ19 ਸਤੰਬਰ ਨੂੰ ਕਰਵਾਇਆ ਜਾਵੇਗਾ।
-ਏਸ਼ਿਆਈ ਖੇਡਾਂ 2026 ਦਾ ਉਦਘਾਟਨੀ ਸਮਾਰੋਹ ਕਿੱਥੇ ਹੋਵੇਗਾ? ਏਸ਼ਿਆਈ ਖੇਡਾਂ 2026 ਦਾ ਉਦਘਾਟਨੀ ਸਮਾਰੋਹ ਆਈਚੀ-ਨਾਗੋਯਾ ਵਿਖੇ ਆਯੋਜਿਤ ਕੀਤਾ ਜਾਵੇਗਾ।
-ਏਸ਼ਿਆਈ ਖੇਡਾਂ 2026 ਦਾ ਉਦਘਾਟਨੀ ਸਮਾਰੋਹ ਟੀਵੀ 'ਤੇ ਕਿੱਥੇ ਦੇਖਿਆ ਜਾ ਸਕਦਾ ਹੈ? ਏਸ਼ਿਆਈ ਖੇਡਾਂ 2026 ਦਾ ਉਦਘਾਟਨੀ ਸਮਾਰੋਹ ਸੋਨੀ ਸਪੋਰਟਸ ਨੈੱਟਵਰਕ 'ਤੇ ਦੇਖਿਆ ਜਾ ਸਕਦਾ ਹੈ।
ਏਸ਼ਿਆਈ ਖੇਡਾਂ 2026 ਦਾ ਉਦਘਾਟਨੀ ਸਮਾਰੋਹ ਕਿਹੜੀ ਐਪ 'ਤੇ ਦੇਖਿਆ ਜਾ ਸਕਦਾ ਹੈ?
ਏਸ਼ਿਆਈ ਖੇਡਾਂ 2026 ਦਾ ਉਦਘਾਟਨੀ ਸਮਾਰੋਹ SonyLIV ਐਪ 'ਤੇ ਦੇਖਿਆ ਜਾ ਸਕਦਾ ਹੈ।