- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ਿਆਈ ਖੇਡਾਂ ’ਚ ਵੀਰਵਾਰ ਦਾ ਦਿਨ ਭਾਰਤੀ ਐਥਲੈਟਿਕਸ ਲਈ ਸ਼ਾਨਦਾਰ ਰਿਹਾ। ਰਾਸ਼ਟਰੀ ਰਿਕਾਰਡਧਾਰਕ ਗੁਰਿੰਦਰਵੀਰ ਸਿੰਘ ਤੇ ਅਨਿਮੇਸ਼ ਕੁਜੂਰ ਨੇ ਏਸ਼ਿਆਈ ਖੇਡਾਂ ’ਚ ਮਰਦਾਂ ਦੀ 100 ਮੀਟਰ ਰੇਸ ਦੇ ਸੈਮੀਫਾਈਨਲ ’ਚ ਐਂਟਰੀ ਕਰ ਲਈ।

ਨਾਗੋਯਾ (ਪੀਟੀਆਈ) : ਏਸ਼ਿਆਈ ਖੇਡਾਂ ’ਚ ਵੀਰਵਾਰ ਦਾ ਦਿਨ ਭਾਰਤੀ ਐਥਲੈਟਿਕਸ ਲਈ ਸ਼ਾਨਦਾਰ ਰਿਹਾ। ਰਾਸ਼ਟਰੀ ਰਿਕਾਰਡਧਾਰਕ ਗੁਰਿੰਦਰਵੀਰ ਸਿੰਘ ਤੇ ਅਨਿਮੇਸ਼ ਕੁਜੂਰ ਨੇ ਏਸ਼ਿਆਈ ਖੇਡਾਂ ’ਚ ਮਰਦਾਂ ਦੀ 100 ਮੀਟਰ ਰੇਸ ਦੇ ਸੈਮੀਫਾਈਨਲ ’ਚ ਐਂਟਰੀ ਕਰ ਲਈ। ਹਾਲਾਂਕਿ, ਆਸ਼ਾ ਇਲਾਂਗੋ ਬੇਹੱਦ ਨੇੜਲੇ ਅੰਤਰ ਨਾਲ ਟ੍ਰਿਪਲ ਜੰਪ ’ਚ ਮੈਡਲ ਜਿੱਤਣ ਤੋਂ ਦੂਰ ਰਹਿ ਗਈ ਤੇ ਉਸ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ। ਸੈਮੀਫਾਈਨਲ ਤੇ ਫਾਈਨਲ ਮੈਚ ਸ਼ੁੱਕਰਵਾਰ ਨੂੰ ਹੋਵੇਗਾ।
ਪਹਿਲੀ ਹਾਟ ’ਚ ਉਤਰੇ ਅਨਿਮੇਸ਼ ਨੇ 10.36 ਸਕਿੰਟਾਂ ਦਾ ਸਮਾਂ ਕੱਢਦੇ ਹੋਏ ਤੀਜਾ ਸਥਾਨ ਹਾਸਲ ਕੀਤਾ, ਜਦਕਿ ਗੁਰਿੰਦਰਵੀਰ 10.38 ਸਕਿੰਟਾਂ ਦਾ ਸਮਾਂ ਕੱਢਦਾ ਹੋਇਆ ਚੌਥੀ ਹੀਟ ’ਚ ਦੂਜੇ ਸਥਾਨ ’ਤੇ ਰਿਹਾ। ਆਪਣੀ-ਆਪਣੀ ਹੀਟ ਦੇ ਸਿਖਰਲੇ ਤਿੰਨ ’ਚ ਰਹਿਣ ਦੇ ਨਾਲ ਹੀ ਦੋਵੇਂ ਐਥਲੀਟਸ ਨੇ ਸੈਮੀਫਾਈਨਲ ਦੀ ਟਿਕਟ ਹਾਸਲ ਕੀਤੀ। ਸ਼ੁਰੂਆਤ ’ਚ ਥੋੜ੍ਹੇ ਦਬਾਅ ’ਚ ਲੱਗ ਰਹੇ ਕੁਜੂਰ ਨੇ ਆਖਰੀ 25 ਮੀਟਰ ’ਚ ਆਪਣੀ ਰਫ਼ਤਾਰ ਤੇਜ਼ ਕਰਦੇ ਹੋਏ ਕੁਆਲੀਫਿਕੇਸ਼ਨ ਹਾਸਲ ਕੀਤੀ। ਥਾਈਲੈਂਡ ਦੇ ਪੁਰੀਪੋਲ ਬੂਨਸਨ ਨੇ ਸਿਰਫ 9.95 ਸਕਿੰਟਾਂ ਦਾ ਸਮਾਂ ਕੱਢ ਕੇ ਸੈਮੀਫਾਈਨਲ ’ਚ ਥਾਂ ਬਣਾਈ। ਉਹ ਬੇਹੱਦ ਨੇੜਲੇ ਅੰਤਰ ਨਾਲ ਏਸ਼ਿਆਈ ਖੇਡਾਂ ਦਾ ਰਿਕਾਰਡ ਤੋੜਨ ਤੋਂ ਖੁੰਝ ਗਿਆ।
ਟ੍ਰਿਪਲ ਜੰਪ ’ਚ ਇਲਾਂਗੋ ਦੀ ਆਖਰੀ ਕੋਸ਼ਿਸ਼ 13.59 ਮੀਟਰ ਦੀ ਰਹੀ ਤੇ ਉਹ ਚੀਨ ਦੀ ਯੀ ਲੀ ਦੇ ਬਰਾਬਰ ਦੂਰੀ ਤੈਅ ਕਰਨ ਦੇ ਬਾਵਜੂਦ ਮੈਡਲ ਨਹੀਂ ਹਾਸਲ ਕਰ ਸਕੀ। ਦਰਅਸਲ, ਇਨ੍ਹਾਂ ਦੋਵਾਂ ਦਾ ਸਰਬੋਤਮ 13.83 ਮੀਟਰ ਹੀ ਸੀ ਪਰ ਯੀ ਲੀ ਦੀ ਦੂਜੀ ਕੋਸ਼ਿਸ਼ ਇਲਾਂਗੋ ਤੋਂ ਬਿਹਤਰ ਹੋਣ ਕਾਰਨ ਉਸ ਨੂੰ ਬਰਾਊਂਜ਼ ਮੈਡਲ ਮਿਲਿਆ।