Asian Games 2026: ਭਾਰਤ ਦਾ ਗੋਲਡਨ ਦੰਗਲ ਜਾਰੀ, ਸੁਜੀਤ ਨੇ ਕੁਸ਼ਤੀ ’ਚ ਜਿੱਤਿਆ ਸੋਨਾ; ਫਾਈਨਲ ’ਚ ਤਾਜਿਕਿਸਤਾਨ ਦੇ ਪਹਿਲਵਾਨ ਨੂੰ 10-9 ਨਾਲ ਹਰਾਇਆ
ਭਾਰਤੀ ਪਹਿਲਵਾਨ ਸੁਜੀਤ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕਰ ਲਿਆ।
Publish Date: Fri, 02 Oct 2026 03:46 PM (IST)
Updated Date: Fri, 02 Oct 2026 03:52 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਏਸ਼ੀਅਨ ਗੇਮਜ਼ 2026 ’ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮੁੱਕੇਬਾਜ਼ੀ ਤੇ ਤੀਰਅੰਦਾਜ਼ੀ ਤੋਂ ਬਾਅਦ ਹੁਣ ਕੁਸ਼ਤੀ ’ਚ ਵੀ ਭਾਰਤ ਦੀ ਝੋਲੀ ’ਚ ਗੋਲਡ ਮੈਡਲ ਆ ਗਿਆ ਹੈ। ਭਾਰਤੀ ਪਹਿਲਵਾਨ ਸੁਜੀਤ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕਰ ਲਿਆ।
ਫਾਈਨਲ ’ਚ ਇੱਕ-ਇੱਕ ਅੰਕ ਲਈ ਹੋਇਆ ਜ਼ਬਰਦਸਤ ਮੁਕਾਬਲਾ ਸੁਜੀਤ ਦਾ ਫਾਈਨਲ ਮੁਕਾਬਲਾ ਤਾਜਿਕਿਸਤਾਨ ਦੇ ਅਬੁਲ ਮਜੀਦ ਨਾਲ ਹੋਇਆ। ਦੋਵਾਂ ਪਹਿਲਵਾਨਾਂ ਵਿਚਾਲੇ ਮੁਕਾਬਲਾ ਆਖਰੀ ਪਲ ਤੱਕ ਰੋਮਾਂਚਕ ਬਣਿਆ ਰਿਹਾ। ਸੁਜੀਤ ਨੇ ਦਬਾਅ ਦੇ ਬਾਵਜੂਦ ਸ਼ਾਨਦਾਰ ਖੇਡ ਦਿਖਾਈ ਤੇ 10-9 ਦੇ ਕਰੀਬੀ ਸਕੋਰ ਨਾਲ ਜਿੱਤ ਦਰਜ ਕਰਦਿਆਂ ਗੋਲਡ ਮੈਡਲ ’ਤੇ ਕਬਜ਼ਾ ਕਰ ਲਿਆ।
ਭਾਰਤ ਦੀ ਮੈਡਲ ਮੁਹਿੰਮ ਨੂੰ ਮਿਲੀ ਹੋਰ ਮਜ਼ਬੂਤੀ ਸੁਜੀਤ ਦੇ ਇਸ ਗੋਲਡ ਨਾਲ ਭਾਰਤ ਦੀ ਏਸ਼ੀਅਨ ਗੇਮਜ਼ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ ਹੈ। ਅੱਜ ਮੁੱਕੇਬਾਜ਼ੀ ਤੇ ਤੀਰਅੰਦਾਜ਼ੀ ’ਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਕੁਸ਼ਤੀ ’ਚ ਮਿਲਿਆ ਇਹ ਸੋਨਾ ਭਾਰਤੀ ਖੇਡ ਪ੍ਰੇਮੀਆਂ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਬਣ ਕੇ ਆਇਆ ਹੈ।