- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ਿਆਈ ਖੇਡਾਂ 2026 ’ਚ MMA ਫਾਈਟਰ ਸੁਚਿਕਾ ਤਾਰਿਆਲ ਦਾ ਸੋਨੇ ਦਾ ਤਮਗਾ ਜਿੱਤਣ ਦਾ ਸੁਪਨਾ ਟੁੱਟ ਗਿਆ। ਸੈਮੀਫਾਈਨਲ ’ਚ ਹਾਰ ਤੋਂ ਬਾਅਦ ਉਨ੍ਹਾਂ ਨੂੰ ਕਾਂਸੀ ਦੇ ਤਮਗੇ ਨਾਲ ਹੀ ਸੰਤੁਸ਼ਟ ਹੋਣਾ ਪਿਆ। ਮੈਚ ਤੋਂ ਬਾਅਦ ਉਹ ਕਾਫ਼ੀ ਭਾਵੁਕ ਨਜ਼ਰ ਆਈਆਂ ਤੇ ਰੈਫਰੀ ਦੇ ਫ਼ੈਸਲੇ ਤੋਂ ਨਿਰਾਸ਼ ਹੋ ਕੇ ਰੋ ਪਈਆਂ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਨੂੰ MMA ਮਹਿਲਾ ਫਾਈਟਰ ਸੁਚਿਕਾ ਤਾਰਿਆਲ ਤੋਂ ਉਮੀਦ ਸੀ ਕਿ ਉਹ ਏਸ਼ਿਆਈ ਖੇਡਾਂ 2026 ’ਚ 60 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ’ਚ ਸੋਨੇ ਦਾ ਤਮਗਾ ਜਿੱਤ ਕੇ ਵਾਪਸ ਆਉਣਗੀਆਂ। ਪਰ ਸੋਮਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੁਕਾਬਲੇ ’ਚ ਸਿੰਗਾਪੁਰ ਦੀ ਟੀ ਹੂਨ ਨੇ ਉਨ੍ਹਾਂ ਨੂੰ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਖਿਡਾਰਨ ਨੂੰ ਕਾਂਸੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ। ਇਸ ਮੈਚ ਤੋਂ ਬਾਅਦ ਸੁਚਿਕਾ ਫੁੱਟ-ਫੁੱਟ ਕੇ ਰੋ ਪਈ। ਉਨ੍ਹਾਂ ਦੇ ਹਾਵ-ਭਾਵ ਤੋਂ ਲੱਗ ਰਿਹਾ ਸੀ ਕਿ ਉਨ੍ਹਾਂ ਮੁਤਾਬਕ ਉਹ ਜਿੱਤ ਦੀ ਹੱਕਦਾਰ ਸਨ। ਪਰ ਸਿੰਗਾਪੁਰ ਦੀ ਖਿਡਾਰਨ ਨੂੰ ਜੇਤੂ ਐਲਾਨੇ ਜਾਣ ਕਾਰਨ ਉਹ ਨਿਰਾਸ਼ ਨਜ਼ਰ ਆ ਰਹੀਆਂ ਸਨ।
ਅਜਿਹਾ ਰਿਹਾ ਮੈਚ
ਸੁਚਿਕਾ ਨੇ ਪਹਿਲੇ ਰਾਊਂਡ ’ਚ ਸ਼ਾਨਦਾਰ ਖੇਡ ਦਿਖਾਈ ਤੇ ਆਪਣੀ ਵਿਰੋਧੀ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ। ਦੂਜੇ ਹੀ ਮਿੰਟ ’ਚ ਸੁਚਿਕਾ ਨੇ ਹੂਨ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਤੇ ਉਨ੍ਹਾਂ ’ਤੇ ਜ਼ਬਰਦਸਤ ਮੁੱਕੇ ਵਰ੍ਹਾਏ। ਹਾਲਾਂਕਿ, ਸਿੰਗਾਪੁਰ ਦੀ ਖਿਡਾਰਨ ਉੱਠ ਖੜ੍ਹੀ ਹੋਈ ਤੇ ਉਨ੍ਹਾਂ ਨੇ ਵੀ ਪਲਟਵਾਰ ਕੀਤਾ। ਦੂਜੇ ਰਾਊਂਡ ’ਚ ਹੂਨ ਨੇ ਆਪਣੀ ਹਮਲਾਵਰ ਖੇਡ ਨਾਲ ਸੁਚਿਕਾ ਨੂੰ ਕਮਜ਼ੋਰ ਕੀਤਾ ਤੇ ਉਨ੍ਹਾਂ ’ਤੇ ਦਬਾਅ ਬਣਾਇਆ। ਸੁਚਿਕਾ ਨੇ ਹਾਰ ਨਹੀਂ ਮੰਨੀ ਤੇ ਤੁਰੰਤ ਪਲਟਵਾਰ ਕੀਤਾ। ਪਰ ਸਿੰਗਾਪੁਰ ਦੀ ਖਿਡਾਰਨ ਇੱਕ ਵਾਰ ਫਿਰ ਸੁਚਿਕਾ ’ਤੇ ਹਾਵੀ ਹੋ ਗਈ। ਸੁਚਿਕਾ ਨੇ ਆਖਰੀ ਮਿੰਟ ਤੱਕ ਸਿੰਗਾਪੁਰ ਦੀ ਖਿਡਾਰਨ ਦੇ ਸਾਹਮਣੇ ਹਾਰ ਨਹੀਂ ਮੰਨੀ। ਉਨ੍ਹਾਂ ਨੂੰ ਲੱਗਾ ਸੀ ਕਿ ਉਹ ਮੁਕਾਬਲਾ ਜਿੱਤ ਗਈਆਂ ਹਨ, ਪਰ ਮੈਚ ਤੀਜੇ ਰਾਊਂਡ ਤੱਕ ਪਹੁੰਚ ਗਿਆ।
ਆਖਰੀ ਰਾਊਂਡ ’ਚ ਸਿੰਗਾਪੁਰ ਦੀ ਖਿਡਾਰਨ ਹਾਵੀ
ਆਖਰੀ ਰਾਊਂਡ ’ਚ ਸਿੰਗਾਪੁਰ ਦੀ ਖਿਡਾਰਨ ਨੇ ਸੁਚਿਕਾ ਨੂੰ ਕਈ ਕਿੱਕਾਂ ਮਾਰੀਆਂ, ਜਦੋਂਕਿ ਸੁਚਿਕਾ ਨੇ ਸ਼ਾਂਤ ਰਹਿਣ ਦੀ ਰਣਨੀਤੀ ਅਪਣਾਈ। ਉਹ ਨਿਰਣਾਇਕ ਵਾਰ ਕਰਨ ਦੀ ਕੋਸ਼ਿਸ਼ ਕਰਦੀਆਂ ਨਜ਼ਰ ਆਈਆਂ। ਬਿਲਕੁਲ ਆਖਰੀ ਪਲਾਂ ’ਚ ਸੁਚਿਕਾ ਨੇ ਕੁਝ ਕੰਬੀਨੇਸ਼ਨ ਅਟੈਕ ਕੀਤੇ, ਜਿਸ ਕਾਰਨ ਹੂਨ ਨੂੰ ਪਰੇਸ਼ਾਨੀ ਹੋਈ। ਇਸ ਤੋਂ ਬਾਅਦ ਆਖਰੀ ਬਜ਼ਰ ਵੱਜਦੇ ਹੀ ਸੁਚਿਕਾ ਆਪਣੀ ਵਿਰੋਧੀ ’ਤੇ ਝਪਟ ਪਈਆਂ ਤੇ ਉਨ੍ਹਾਂ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਰੈਫਰੀ ਨੇ ਆ ਕੇ ਦੋਵਾਂ ਫਾਈਟਰਾਂ ਨੂੰ ਵੱਖ ਕੀਤਾ। ਇਸ ਤੋਂ ਬਾਅਦ ਰੈਫਰੀ ਨੇ ਸਿੰਗਾਪੁਰ ਦੀ ਖਿਡਾਰਨ ਨੂੰ ਜੇਤੂ ਐਲਾਨ ਦਿੱਤਾ, ਜਿਸ ਕਾਰਨ ਸੁਚਿਕਾ ਖੁਸ਼ ਨਜ਼ਰ ਨਹੀਂ ਆਈਆਂ। ਉਨ੍ਹਾਂ ਨੇ ਰੈਫਰੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਭਾਵੁਕ ਹੋਈਆਂ ਸੁਚਿਕਾ ਮੈਟ ’ਤੇ ਬੈਠ ਕੇ ਰੋਣ ਲੱਗ ਪਈਆਂ।