Asian Games 2026 : ਲਵਲੀਨਾ ਤੇ ਸਚਿਨ ਦੀ ਅਗਵਾਈ 'ਚ ਭਾਰਤੀ ਬਾਕਸਿੰਗ ਟੀਮ ਦਾ ਐਲਾਨ, ਨਿਸ਼ਾਨੇ 'ਤੇ ਰਹਿਣਗੇ ਵੱਧ ਤੋਂ ਵੱਧ ਮੈਡਲ
ਭਾਰਤ ਨੇ 2022 ਏਸ਼ੀਆਈ ਖੇਡਾਂ ’ਚ ਮੁੱਕੇਬਾਜ਼ੀ ’ਚ 4 ਤਗਮੇ ਜਿੱਤੇ ਹਨ, ਜਿਨ੍ਹਾਂ ’ਚ ਇੱਕ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਸ਼ਾਮਲ ਹਨ। ਹਾਲਾਂਕਿ ਭਾਰਤ ਇਕ ਵੀ ਸੋਨ ਤਮਗਾ ਨਹੀਂ ਜਿੱਤ ਸਕਿਆ। ਇਸ ਤੋਂ ਇਲਾਵਾ ਏਸ਼ੀਆਈ ਖੇਡਾਂ ’ਚ ਭਾਰਤ ਨੇ ਮੁੱਕੇਬਾਜ਼ੀ ’ਚ ਹੁਣ ਤੱਕ 61 ਤਮਗੇ ਜਿੱਤੇ ਹਨ,
Publish Date: Sun, 13 Sep 2026 12:25 PM (IST)
Updated Date: Sun, 13 Sep 2026 12:30 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ਾਂ ਨੇ ਗਲਾਸਗੋ ਰਾਸ਼ਟਰ ਮੰਡਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਹੁਣ ਇਕ ਵਾਰ ’ਰ ਭਾਰਤੀ ਮੁੱਕੇਬਾਜ਼ ਵੱਡੇ ਮੰਚ ’ਤੇ ਆਪਣੀ ਤਾਕਤ ਦਿਖਾਉਣ ਲਈ ਤਿਆਰ ਹਨ। ਜਾਪਾਨ ਦੇ ਏਚੀ-ਨਾਗੋਆ ’ਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ 2026 ’ਚ ਭਾਰਤੀ ਮੁੱਕੇਬਾਜ਼ 11 ਵੱਖ-ਵੱਖ ਭਾਰ ਵਰਗਾਂ ’ਚ ਹਿੱਸਾ ਲੈਣਗੇ। ਟੀਮ ’ਚ ਕਈ ਮੁੱਕੇਬਾਜ਼ ਸ਼ਾਮਲ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਤਮਗੇ ਜਿੱਤ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ।
ਭਾਰਤੀ ਦਲ ਦੀ ਨਜ਼ਰ ਏਸ਼ੀਆਈ ਖੇਡਾਂ ਵਿੱ’ ਵੱਧ ਤੋਂ ਵੱਧ ਤਮਗੇ ਜਿੱਤਣ ’ਤੇ ਹੋਵੇਗੀ। ਖਾਸ ਤੌਰ ’ਤੇ ਰਾਸ਼ਟਰ ਮੰਡਲ ਖੇਡਾਂ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਮੁੱਕੇਬਾਜ਼ਾਂ ਤੋਂ ਕਾਫੀ ਉਮੀਦਾਂ ਹੋਣਗੀਆਂ। ਭਾਰਤੀ ਮੁੱਕੇਬਾਜ਼ਾਂ ਨੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਟ੍ਰੇਨਿੰਗ ਕੈਂਪ ’ਚ ਉਨ੍ਹਾਂ ਨੂੰ ਵੱਖ-ਵੱਖ ਸਟਾਈਲ ਤੇ ਤਕਨੀਕ ਨਾਲ ਮੁੱਕੇਬਾਜ਼ਾਂ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਅਭਿਆਸ ਖਾਸ ਤੌਰ ’ਤੇ ਉਜ਼ਬੇਕਿਸਤਾਨ, ਥਾਈਲੈਂਡ ਤੇ ਚੀਨ ਦੇ ਮਜ਼ਬੂਤ ਮੁੱਕੇਬਾਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਕਰਵਾਇਆ ਜਾ ਰਿਹਾ ਹੈ।
ਇਨ੍ਹਾਂ ਦੇਸ਼ਾਂ ਦੇ ਮੁੱਕੇਬਾਜ਼ ਏਸ਼ੀਆਈ ਪੱਧਰ ’ਤੇ ਮਜ਼ਬੂਤ ਮੰਨੇ ਜਾਂਦੇ ਹਨ ਤੇ ਭਾਰਤੀ ਖਿਡਾਰੀਆਂ ਲਈ ਉਨ੍ਹਾਂ ਦੀ ਚੁਣੌਤੀ ਵੱਡੀ ਹੋਵੇਗੀ। ਤਿਆਰੀ ਦੌਰਾਨ ਖਿਡਾਰੀਆਂ ਨੂੰ ਸੰਭਾਵੀ ਵਿਰੋਧੀਆਂ ਦੇ ਵੀਡੀਓ ਵੀ ਦਿਖਾਏ ਜਾ ਰਹੇ ਹਨ। ਇਸ ਨਾਲ ਮੁੱਕੇਬਾਜ਼ਾਂ ਨੂੰ ਆਪਣੇ ਵਿਰੋਧੀਆਂ ਦੀਆਂ ਤਕਨੀਕਾਂ, ਹਮਲਿਆਂ ਤੇ ਕਮਜ਼ੋਰੀਆਂ ਨੂੰ ਸਮਝਣ ’ਚ ਮਦਦ ਮਿਲੇਗੀ। ਕੋਚਿੰਗ ਟੀਮ ਦੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੈ ਕਿ ਭਾਰਤੀ ਮੁੱਕੇਬਾਜ਼ ਰਿੰਗ ’ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣੇ ਵਿਰੋਧੀਆਂ ਦੀਆਂ ਰਣਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ। ਭਾਰਤੀ ਟੀਮ ’ਚ ਤਜਰਬੇ ਤੇ ਨੌਜਵਾਨਾਂ ਦੇ ਉਤਸ਼ਾਹ ਦਾ ਚੰਗਾ ਮਿਸ਼ਰਣ ਹੈ। ਅਜਿਹੇ ’ਚ ਭਾਰਤੀ ਮੁੱਕੇਬਾਜ਼ਾਂ ਤੋਂ ਗਲਾਸਗੋ ਦੀ ਸਫਲਤਾ ਨੂੰ ਅੱਗੇ ਵਧਾਉਣ ਤੇ ਏਸ਼ੀਆਈ ਖੇਡਾਂ ’ਚ ਮੈਡਲਾਂ ਦੀ ਗਿਣਤੀ ’ਚ ਵਾਧਾ ਕਰਨ ਦੀ ਉਮੀਦ ਹੈ।
ਏਸ਼ੀਆਈ ਖੇਡਾਂ ’ਚ ਭਾਰਤੀ ਮੁੱਕੇਬਾਜ਼ਾਂ ਦਾ ਪ੍ਰਦਰਸ਼ਨ ਭਾਰਤ ਨੇ 2022 ਏਸ਼ੀਆਈ ਖੇਡਾਂ ’ਚ ਮੁੱਕੇਬਾਜ਼ੀ ’ਚ 4 ਤਗਮੇ ਜਿੱਤੇ ਹਨ, ਜਿਨ੍ਹਾਂ ’ਚ ਇੱਕ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਸ਼ਾਮਲ ਹਨ। ਹਾਲਾਂਕਿ ਭਾਰਤ ਇਕ ਵੀ ਸੋਨ ਤਮਗਾ ਨਹੀਂ ਜਿੱਤ ਸਕਿਆ। ਇਸ ਤੋਂ ਇਲਾਵਾ ਏਸ਼ੀਆਈ ਖੇਡਾਂ ’ਚ ਭਾਰਤ ਨੇ ਮੁੱਕੇਬਾਜ਼ੀ ’ਚ ਹੁਣ ਤੱਕ 61 ਤਮਗੇ ਜਿੱਤੇ ਹਨ, ਜਿਨ੍ਹਾਂ ’ਚ 9 ਸੋਨ, 17 ਚਾਂਦੀ ਤੇ 35 ਕਾਂਸੀ ਦੇ ਤਮਗੇ ਸ਼ਾਮਲ ਹਨ।
ਏਸ਼ੀਆਈ ਖੇਡਾਂ 2026 ਲਈ ਭਾਰਤੀ ਮੁੱਕੇਬਾਜ਼ੀ ਟੀਮ ਮਹਿਲਾ : ਸਾਕਸ\B਼ੀ ਚੌਧਰੀ (51 ਕਿਲੋ), ਪ੍ਰੀਤੀ ਪਵਾਰ (54 ਕਿਲੋ), ਪ੍ਰਿਆ ਘੰਘਾਸ (60 ਕਿਲੋ), ਪਰਵੀਨ ਹੁੱਡਾ (65 ਕਿਲੋ), ਲਵਲੀਨਾ ਬੋਰਗੋਹੇਨ (75 ਕਿਲੋ)।
ਪੁਰਸ\B਼ : ਜਾਦੂਮਣੀ ਸਿੰਘ (55 ਕਿਲੋ), ਸਚਿਨ ਸਿਵਾਚ (60 ਕਿਲੋ), ਸੁਮਿਤ ਕੁੰਡੂ (70 ਕਿਲੋ), ਅੰਕੁਸ਼ (80 ਕਿਲੋ), ਕਪਿਲ ਪੋਖਰੀਆ (90 ਕਿਲੋ), ਨਰਿੰਦਰ (+90 ਕਿਲੋ)