Asian Games 2026 : ਨਿਸ਼ਾਨੇਬਾਜ਼ ਇਲਾਵੇਨਿਲ ਨੇ ਦੇਸ਼ ਦਾ ਵਧਾਇਆ ਮਾਣ, 10 ਮੀਟਰ ਏਅਰ ਰਾਈਫਲ 'ਚ ਜਿੱਤਿਆ ਚਾਂਦੀ ਦਾ ਤਮਗਾ
ਏਸ਼ੀਆਈ ਖੇਡਾਂ 'ਚ ਭਾਰਤ ਨੂੰ ਇੱਕ ਹੋਰ ਤਮਗਾ ਮਿਲਿਆ ਹੈ। ਇਲਾਵੇਨਿਲ ਵਾਲਾਰਿਵਨ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਇੰਡਿਵਿਜੁਅਲ ਮੁਕਾਬਲੇ 'ਚ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਇੱਕ ਸਮੇਂ ਉਹ ਸੋਨੇ ਦੇ ਤਮਗੇ ਦੀ ਦੌੜ 'ਚ ਸੀ ਅਤੇ ਲੱਗ ਰਿਹਾ ਸੀ ਕਿ ਉਹ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤ ਲਵੇਗੀ, ਪਰ ਆਖਰੀ ਸੀਰੀਜ਼ 'ਚ ਚੀਨ ਦੀ ਖਿਡਾਰਨ ਅੱਗੇ ਨਿਕਲ ਗਈ ਅਤੇ ਇਲਾਵੇਨਿਲ ਨੂੰ ਦੂਜਾ ਸਥਾਨ ਮਿਲਿਆ।
Publish Date: Sun, 20 Sep 2026 12:32 PM (IST)
Updated Date: Sun, 20 Sep 2026 12:32 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਏਸ਼ੀਆਈ ਖੇਡਾਂ 'ਚ ਭਾਰਤ ਨੂੰ ਇੱਕ ਹੋਰ ਤਮਗਾ ਮਿਲਿਆ ਹੈ। ਇਲਾਵੇਨਿਲ ਵਾਲਾਰਿਵਨ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਇੰਡਿਵਿਜੁਅਲ ਮੁਕਾਬਲੇ 'ਚ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਇੱਕ ਸਮੇਂ ਉਹ ਸੋਨੇ ਦੇ ਤਮਗੇ ਦੀ ਦੌੜ 'ਚ ਸੀ ਅਤੇ ਲੱਗ ਰਿਹਾ ਸੀ ਕਿ ਉਹ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤ ਲਵੇਗੀ, ਪਰ ਆਖਰੀ ਸੀਰੀਜ਼ 'ਚ ਚੀਨ ਦੀ ਖਿਡਾਰਨ ਅੱਗੇ ਨਿਕਲ ਗਈ ਅਤੇ ਇਲਾਵੇਨਿਲ ਨੂੰ ਦੂਜਾ ਸਥਾਨ ਮਿਲਿਆ।
ਇਲਾਵੇਨਿਲ ਨੇ 252.4 ਅੰਕਾਂ ਦੇ ਸਕੋਰ ਨਾਲ ਚਾਂਦੀ ਦਾ ਤਮਗਾ ਜਿੱਤਿਆ। ਉੱਥੇ ਹੀ ਚੀਨ ਦੀ ਹਿਨਾਤਾ ਤਾਈਚੀ 253 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੀ ਅਤੇ ਸੋਨੇ ਦਾ ਤਮਗਾ ਜਿੱਤਣ 'ਚ ਕਾਮਯਾਬ ਰਹੀ। ਦੱਖਣੀ ਕੋਰੀਆ ਦੀ ਹਾਇਓਦਿਨ ਬੈਨ 230.4 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਭਾਰਤ ਦੀ ਇੱਕ ਹੋਰ ਖਿਡਾਰਨ ਸੋਨਮ ਮਾਸਕਰ ਤਮਗਾ ਨਹੀਂ ਜਿੱਤ ਸਕੀ ਅਤੇ ਉਹ ਛੇਵੇਂ ਸਥਾਨ ’ਤੇ ਰਹੀ।