- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਰੈਗ ਫਲਿੱਕਰ ਜੁਗਰਾਜ ਸਿੰਘ ਨਾਲ ਸਟ੍ਰਾਈਕਰ ਅਭਿਸ਼ੇਕ ਤੇ ਦਿਲਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਮੰਗਲਵਾਰ ਨੂੰ ਏਸ਼ਿਆਈ ਖੇਡਾਂ ’ਚ ਆਪਣੇ ਦੂਜੇ ਪੂਲ-ਏ ਮੈਚ ’ਚ ਕਮਜ਼ੋਰ ਸ੍ਰੀਲੰਕਾ ਨੂੰ 16-1 ਨਾਲ ਕਰਾਰੀ ਮਾਤ ਦਿੱਤੀ। ਭਾਰਤ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ 13-1 ਨਾਲ ਹਰਾਇਆ ਸੀ।

ਕਾਕਾਮਿਗਾਹਾਰਾ (ਪੀਟੀਆਈ) : ਡਰੈਗ ਫਲਿੱਕਰ ਜੁਗਰਾਜ ਸਿੰਘ ਨਾਲ ਸਟ੍ਰਾਈਕਰ ਅਭਿਸ਼ੇਕ ਤੇ ਦਿਲਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਮੰਗਲਵਾਰ ਨੂੰ ਏਸ਼ਿਆਈ ਖੇਡਾਂ ’ਚ ਆਪਣੇ ਦੂਜੇ ਪੂਲ-ਏ ਮੈਚ ’ਚ ਕਮਜ਼ੋਰ ਸ੍ਰੀਲੰਕਾ ਨੂੰ 16-1 ਨਾਲ ਕਰਾਰੀ ਮਾਤ ਦਿੱਤੀ। ਭਾਰਤ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ 13-1 ਨਾਲ ਹਰਾਇਆ ਸੀ।
ਜੁਗਰਾਜ (10ਵੇਂ, 22ਵੇਂ, 42ਵੇਂ ਤੇ 53ਵੇਂ ਮਿੰਟ) ਨੇ ਚਾਰ ਗੋਲ ਕੀਤੇ, ਜਦਕਿ ਅਭਿਸ਼ੇਕ (11ਵੇਂ, 17ਵੇਂ, 49ਵੇਂ ਮਿੰਟ) ਤੇ ਦਿਲਪ੍ਰੀਤ (30ਵੇਂ, 38ਵੇਂ, 55ਵੇਂ ਮਿੰਟ) ਨੇ ਤਿੰਨ-ਤਿੰਨ ਗੋਲ ਕੀਤੇ। ਕਪਤਾਨ ਹਰਮਨਪ੍ਰੀਤ ਸਿੰਘ (16ਵੇਂ, 45ਵੇਂ ਮਿੰਟ), ਮਨਦੀਪ ਸਿੰਘ (5ਵੇਂ ਮਿੰਟ) ਤੇ ਸੁਖਜੀਤ ਸਿੰਘ (29ਵੇਂ ਮਿੰਟ), ਮਨਪ੍ਰੀਤ ਸਿੰਘ (31ਵੇਂ ਮਿੰਟ) ਤੇ ਵਿਵੇਕ ਸਾਗਰ ਪ੍ਰਸਾਦ (36ਵੇਂ ਮਿੰਟ) ਨੇ ਵੀ ਗੋਲ ਕੀਤੇ। ਸ੍ਰੀਲੰਕਾ ਦਾ ਇਕਮਾਤਰ ਗੋਲ ਸੁਰੇਸ਼ ਰਤਨਾਇਕੇ ਨੇ 50ਵੇਂ ਮਿੰਟ ’ਚ ਕੀਤਾ, ਜੋ ਏਸ਼ਿਆਈ ਖੇਡਾਂ ਦੇ ਇਤਿਹਾਸ ’ਚ ਭਾਰਤ ਵਿਰੁੱਧ ਉਸਦਾ ਪਹਿਲਾ ਗੋਲ ਸੀ। ਭਾਰਤ ਹੁਣ ਅਗਲੇ ਮੁਕਾਬਲੇ ’ਚ ਵੀਰਵਾਰ ਨੂੰ ਦੱਖਣੀ ਕੋਰੀਆ ਨਾਲ ਖੇਡੇਗਾ। ਉਮੀਦ ਅਨੁਸਾਰ ਭਾਰਤੀ ਟੀਮ ਸ਼ੁਰੂਆਤ ਤੋਂ ਹੀ ਹਾਵੀ ਰਹੀ ਤੇ ਉਸਨੇ ਕਮਜ਼ੋਰ ਮੰਨੀ ਜਾ ਰਹੀ ਸ੍ਰੀਲੰਕਾਈ ਟੀਮ ਵਿਰੁੱਧ ਖੇਡ ’ਤੇ ਦਬਦਬਾ ਬਣਾਈ ਰੱਖਿਆ।