Asian Games 2026 : ਬੈਡਮਿੰਟਨ 'ਚ ਭਾਰਤ ਨੂੰ ਵੱਡਾ ਝਟਕਾ, ਪੀਵੀ ਸਿੰਧੂ ਦੀ ਹਾਰ ਨਾਲ ਟੁੱਟੀ ਮੈਡਲ ਦੀ ਆਸ ਆਈਚੀ-ਨਾਗੋਯਾ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ-2026 'ਚ ਭਾਰਤ ਅੱਜ ਦੇ ਦਿਨ ਦੀ ਸ਼ੁਰੂਆਤ ਮੈਡਲ ਟੈਲੀ 'ਚ 10ਵੇਂ ਸਥਾਨ ਨਾਲ ਕਰੇਗਾ ਅਤੇ ਉਸ ਦੀ ਕੋਸ਼ਿਸ਼ ਆਪਣੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਦੀ ਹੋਵੇਗੀ। ਭਾਰਤ ਨੇ ਹੁਣ ਤੱਕ 4 ਸੋਨੇ, 12 ਚਾਂਦੀ ਅਤੇ 14 ਕਾਂਸੀ ਦੇ ਤਮਗੇ ਜਿੱਤੇ ਹਨ।
Publish Date: Sun, 27 Sep 2026 11:35 AM (IST)
Updated Date: Sun, 27 Sep 2026 11:36 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਆਈਚੀ-ਨਾਗੋਯਾ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ-2026 'ਚ ਭਾਰਤ ਅੱਜ ਦੇ ਦਿਨ ਦੀ ਸ਼ੁਰੂਆਤ ਮੈਡਲ ਟੈਲੀ 'ਚ 10ਵੇਂ ਸਥਾਨ ਨਾਲ ਕਰੇਗਾ ਅਤੇ ਉਸ ਦੀ ਕੋਸ਼ਿਸ਼ ਆਪਣੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਦੀ ਹੋਵੇਗੀ। ਭਾਰਤ ਨੇ ਹੁਣ ਤੱਕ 4 ਸੋਨੇ, 12 ਚਾਂਦੀ ਅਤੇ 14 ਕਾਂਸੀ ਦੇ ਤਮਗੇ ਜਿੱਤੇ ਹਨ।
ਐਤਵਾਰ ਨੂੰ ਐਥਲੈਟਿਕਸ, ਸਕਵੈਸ਼, ਵੇਟਲਿਫਟਿੰਗ, ਕੁਰਾਸ਼ ਅਤੇ ਸ਼ੂਟਿੰਗ 'ਚ ਤਮਗਾ ਮੁਕਾਬਲੇ ਹੋਣਗੇ। ਇਨ੍ਹਾਂ ਖੇਡਾਂ 'ਚ ਭਾਰਤ ਕੋਲ ਆਪਣੇ ਤਮਗਿਆਂ ਦੀ ਗਿਣਤੀ ਵਧਾਉਣ ਦਾ ਮੌਕਾ ਹੋਵੇਗਾ। ਭਾਰਤੀ ਖਿਡਾਰੀ ਬੈਡਮਿੰਟਨ, ਆਰਚਰੀ, ਬਾਕਸਿੰਗ ਅਤੇ ਹਾਕੀ ਵਰਗੇ ਮੁਕਾਬਲਿਆਂ 'ਚ ਵੀ ਹਿੱਸਾ ਲੈਣਗੇ।
ਪੀਵੀ ਸਿੰਧੂ ਨੂੰ ਮਿਲੀ ਹਾਰ ਭਾਰਤ ਦੀ ਸਟਾਰ ਖਿਡਾਰਨ ਪੀਵੀ ਸਿੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਸਿੰਧੂ ਨੂੰ ਚੇਨ ਨੇ ਸਖ਼ਤ ਮੁਕਾਬਲੇ 'ਚ ਮਾਤ ਦਿੱਤੀ। ਪਹਿਲਾ ਗੇਮ ਜਿੱਤਣ ਤੋਂ ਬਾਅਦ ਸਿੰਧੂ 21-11, 18-21, 10-21 ਨਾਲ ਹਾਰ ਗਈ।
ਇਸ ਦੇ ਨਾਲ ਹੀ ਮਹਿਲਾ ਸਿੰਗਲਜ਼ 'ਚ ਭਾਰਤ ਦੀ ਤਮਗੇ ਦੀ ਉਮੀਦ ਖਤਮ ਹੋ ਗਈ। ਸਿੰਧੂ ਤੋਂ ਪਹਿਲਾਂ ਉੱਨਤੀ ਹੁੱਡਾ ਨੂੰ ਜਾਪਾਨ ਦੀ ਅਕਾਨੇ ਯਾਮਾਗੁਚੀ ਨੇ ਹਰਾਇਆ ਸੀ।
ਮਨੂ 16ਵੇਂ ਸਥਾਨ 'ਤੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਪ੍ਰਿਸੀਜ਼ਨ ਪੜਾਅ 'ਚ ਭਾਰਤ ਦੀ ਈਸ਼ਾ ਸਿੰਘ ਨੇ 290 ਦਾ ਸ਼ਾਨਦਾਰ ਸਕੋਰ ਕੀਤਾ। ਉੱਥੇ ਹੀ ਮਨੂ ਭਾਕਰ ਅਤੇ ਰਾਹੀ ਸਰਨੋਬਤ ਦੋਵਾਂ ਨੇ 287 ਦਾ ਸਕੋਰ ਦਰਜ ਕੀਤਾ। ਈਸ਼ਾ ਛੇਵੇਂ ਸਥਾਨ 'ਤੇ ਰਹੀ, ਜਦਕਿ ਮਨੂ ਨੂੰ 16ਵਾਂ ਸਥਾਨ ਮਿਲਿਆ। ਰਾਹੀ ਵੀ ਮਨੂ ਦੇ ਨਾਲ ਸਾਂਝੇ ਤੌਰ 'ਤੇ 16ਵੇਂ ਸਥਾਨ 'ਤੇ ਹੈ।