ਭਾਰਤੀ ਮੁੱਕੇਬਾਜ਼ਾਂ ਨੇ ਸੋਨ ਤਗ਼ਮਿਆਂ ਦੀ ਹੈਟ੍ਰਿਕ ਲਗਾਈ; ਲੋਵਲੀਨਾ ਤੇ ਪਰਵੀਨ ਤੋਂ ਬਾਅਦ ਅੰਕੁਸ਼ ਨੇ ਗੋਲਡ ਮੈਡਲ ਜਿੱਤਿਆ ਭਾਰਤ ਨੂੰ ਅੱਜ ਮੁੱਕੇਬਾਜ਼ੀ ’ਚ ਤਿੰਨ ਤੇ ਤੀਰਅੰਦਾਜ਼ੀ ’ਚ ਵੀ ਤਿੰਨ ਗੋਲਡ ਮੈਡਲ ਮਿਲ ਚੁੱਕੇ ਹਨ। ਇਹ ਪੰਜੇ ਮੈਡਲ ਭਾਰਤ ਲਈ ਇਤਿਹਾਸਕ ਰਹੇ ਹਨ।
Publish Date: Fri, 02 Oct 2026 03:01 PM (IST)
Updated Date: Fri, 02 Oct 2026 03:03 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਲਈ ਅੱਜ ਦਾ ਦਿਨ ਹੁਣ ਤੱਕ ਕਾਫ਼ੀ ਇਤਿਹਾਸਕ ਰਿਹਾ ਹੈ। ਤੀਰਅੰਦਾਜ਼ੀ ’ਚ ਮਹਿਲਾ ਰਿਕਰਵ ਟੀਮ ਨੇ ਸਾਊਥ ਕੋਰੀਆ ਦੇ ਦਬਦਬੇ ਨੂੰ ਖ਼ਤਮ ਕਰਦੇ ਹੋਏ ਪਹਿਲੀ ਵਾਰ ਏਸ਼ੀਅਨ ਗੇਮਜ਼ ’ਚ ਗੋਲਡ ਮੈਡਲ ਜਿੱਤਿਆ ਹੈ। ਉੱਥੇ ਹੀ ਮਿਕਸਡ ਰਿਕਰਵ ਟੀਮ ਵੀ ਇਨ੍ਹਾਂ ਖੇਡਾਂ ’ਚ ਸਿਲਵਰ ਮੈਡਲ ਜਿੱਤਣ ’ਚ ਕਾਮਯਾਬ ਰਹੀ। ਪੁਰਸ਼ ਰਿਕਰਵ ਟੀਮ ਦੇ ਹਿੱਸੇ ਵੀ ਸਿਲਵਰ ਆਇਆ ਹੈ।
ਉੱਥੇ ਹੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਤੇ ਆਪਣਾ ਨਾਮ ਮੈਰੀ ਕੌਮ ਵਾਲੀ ਸੂਚੀ ’ਚ ਦਰਜ ਕਰਵਾ ਲਿਆ। ਉਨ੍ਹਾਂ ਤੋਂ ਬਾਅਦ ਪਰਵੀਨ ਹੁੱਡਾ ਨੇ ਵੀ ਮੁੱਕੇਬਾਜ਼ੀ ’ਚ ਭਾਰਤ ਨੂੰ ਇੱਕ ਹੋਰ ਗੋਲਡ ਮੈਡਲ ਦਿਵਾਇਆ। ਅੰਕੁਸ਼ ਪੰਘਾਲ ਨੇ ਲਵੀ ਮੁੱਕੇਬਾਜ਼ੀ ’ਚ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਸੂਚੀ ’ਚ ਆਪਣਾ ਨਾਮ ਦਰਜ ਕਰਵਾਇਆ ਹੈ।
ਅੰਕੁਸ਼ ਪੰਘਾਲ ਨੇ ਸੋਨ ਤਗਮਾ ਜਿੱਤਿਆ
ਅੰਕੁਸ਼ ਪੰਘਾਲ ਨੇ ਵੀ ਮੁੱਕੇਬਾਜ਼ੀ ’ਚ ਭਾਰਤ ਲਈ ਸੋਨ ਤਗਮਾ ਜਿੱਤਿਆ ਹੈ। ਉਸਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਦੇ ਫਾਈਨਲ ’ਚ ਕਿਮ ਮਿਨ-ਸੇਓਂਗ ਨੂੰ 4-0 ਨਾਲ ਹਰਾਇਆ। ਅੱਜ ਦਾ ਦਿਨ ਭਾਰਤੀ ਮੁੱਕੇਬਾਜ਼ਾਂ ਲਈ ਸਫਲਤਾ ਭਰਿਆ ਰਿਹਾ ਹੈ।
ਭਾਰਤ ਨੂੰ ਮੁੱਕੇਬਾਜ਼ੀ ’ਚ ਇੱਕ ਹੋਰ ਗੋਲਡ ਮੈਡਲ ਮਿਲਿਆ ਹੈ। ਪਰਵੀਨ ਹੁੱਡਾ ਨੇ ਮਹਿਲਾਵਾਂ ਦੇ 65 ਕਿਲੋਗ੍ਰਾਮ ਭਾਰ ਵਰਗ ’ਚ ਚੀਨੀ ਤਾਈਪੇ ਦੀ ਚੇਨ ਨੀਏਨ ਚਿਨ ਨੂੰ 3-2 ਨਾਲ ਹਰਾਉਂਦੇ ਹੋਏ ਇਹ ਮੈਡਲ ਜਿੱਤਿਆ ਹੈ। ਇਸ ਦੇ ਨਾਲ ਹੀ ਉਹ ਏਸ਼ੀਅਨ ਗੇਮਜ਼ ’ਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਤੀਜੀ ਮੁੱਕੇਬਾਜ਼ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਮੈਰੀ ਕੌਮ (2014) ਤੇ ਲਵਲੀਨਾ ਬੋਰਗੋਹੇਨ (2026) ਇਹ ਕਾਰਨਾਮਾ ਕਰ ਚੁੱਕੀਆਂ ਹਨ।
ਕਯਾਕ ’ਚ ਪੁਰਸ਼ ਤੇ ਮਹਿਲਾ ਵਰਗ ’ਚ ਮਿਲੀ ਹਾਰ ਕਯਾਕ ਕ੍ਰਾਸ ਇਵੈਂਟ ’ਚ ਭਾਰਤ ਨੂੰ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਦੇ ਕੁਆਰਟਰ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੁਰਸ਼ ਵਰਗ ’ਚ ਭਾਰਤ ਦੇ ਰਾਠੌੜ ਸਿੰਘ ਨੇਪਾਲ ਤੇ ਕਜ਼ਾਕਿਸਤਾਨ ਦੇ ਖਿਡਾਰੀਆਂ ਤੋਂ ਬਾਅਦ ਚੌਥੇ ਸਥਾਨ ’ਤੇ ਰਹੇ। ਉਹ ਅੱਗੇ ਨਹੀਂ ਵੱਧ ਸਕੇ ਤੇ ਅਗਲੇ ਰਾਊਂਡ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਏ।
ਇਸੇ ਤਰ੍ਹਾਂ ਮਹਿਲਾਵਾਂ ਦੀ ਕਯਾਕ ਕ੍ਰਾਸ ’ਚ ਸ਼ਿਖਾ ਵੀ ਕੁਆਰਟਰ ਫਾਈਨਲ ’ਚ ਹਾਰ ਗਈ। ਸ਼ਿਖਾ ਚੌਹਾਨ, ਚੀਨੀ ਤਾਈਪੇ ਦੀ ਟਿੰਗ ਵੂ ਤੇ ਕਜ਼ਾਕਿਸਤਾਨ ਦੀ ਯੇਕਾਤੇਰੀਨਾ ਤੋਂ ਬਾਅਦ ਤੀਜੇ ਸਥਾਨ ’ਤੇ ਰਹੀ ਤੇ ਸੈਮੀਫਾਈਨਲ ’ਚ ਨਹੀਂ ਪਹੁੰਚ ਸਕੀ।