Asian Champions Trophy : ਜਾਪਾਨ ਤੇ ਮਲੇਸ਼ੀਆ ਵਿਚਾਲੇ ਪਹਿਲਾ ਸੈਮੀਫਾਈਨਲ ਮੁਕਾਬਲਾ ਅੱਜ, ਫ਼ਾਈਨਲ 'ਚ ਪਹੁੰਚਣ ਲਈ ਹੋਵੇਗੀ ਜ਼ੋਰਦਾਰ ਟੱਕਰ
ਮੁਹਾਲੀ ਦੇ ਓਲੰਪੀਅਨ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ’ਚ 4 ਨਵੰਬਰ ਨੂੰ ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਜੋ ਕਿ ਜਾਪਾਨ ਅਤੇ ਮਲੇਸ਼ੀਆ ਦਰਮਿਆਨ ਖੇਡਿਆ ਜਾਵੇਗਾ, ਜਿਸ ਲਈ ਦੋਵਾਂ ਟੀਮਾਂ ਵੱਲੋਂ ਅਭਿਆਸ ਕੀਤਾ ਜਾ ਰਿਹਾ ਹੈ।
Publish Date: Wed, 04 Nov 2026 11:37 AM (IST)
Updated Date: Wed, 04 Nov 2026 11:45 AM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਓਲੰਪੀਅਨ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ’ਚ 4 ਨਵੰਬਰ ਨੂੰ ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਜੋ ਕਿ ਜਾਪਾਨ ਅਤੇ ਮਲੇਸ਼ੀਆ ਦਰਮਿਆਨ ਖੇਡਿਆ ਜਾਵੇਗਾ, ਜਿਸ ਲਈ ਦੋਵਾਂ ਟੀਮਾਂ ਵੱਲੋਂ ਅਭਿਆਸ ਕੀਤਾ ਜਾ ਰਿਹਾ ਹੈ। ਜਲੰਧਰ ਵਿਖੇ ਲੀਗ ਸਟੇਜ ’ਚ ਜਾਪਾਨ ਦੂਜੇ ਤੇ ਮਲੇਸ਼ੀਆ ਤੀਜੇ ਸਥਾਨ ’ਤੇ ਰਿਹਾ ਹੈ। ਹੁਣ ਤੱਕ ਪਹਿਲਾ ਅੱਠ ਚੈਂਪੀਅਨਜ਼ ਟਰਾਫ਼ੀ ਮੁਕਾਬਲੇ ਹੋਏ ਹਨ।
ਇਸ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ ਟੀਮਾਂ ’ਚ ਜਾਪਾਨ ਦੋ ਵਾਰ ਅਤੇ ਮਲੇਸ਼ੀਆ ਇਕ ਵਾਰ ਫਾਈਨਲ ’ਚ ਪੁੱਜੇ ਹਨ। ਜਾਪਾਨ ਤੀਜੀ ਵਾਰ ਤੇ ਮਲੇਸ਼ੀਆ ਦੂਜੀ ਵਾਰ ਫਾਈਨਲ ਖੇਡਣ ਲਈ ਪੂਰੀ ਵਾਹ ਲਗਾਉਣਗੇ। ਪਹਿਲਾਂ ਹੋਈਆਂ ਚੈਂਪੀਅਨ ਟਰਾਫ਼ੀ ’ਚ ਜਾਪਾਨ ਦੋ ਵਾਰ ਤੇ ਮਲੇਸ਼ੀਆ ਇਕ ਵਾਰ ਉਪ ਜੇਤੂ ਰਿਹਾ ਹੈ। ਇਸ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ’ਚ ਹੁਣ ਤੱਕ ਜਾਪਾਨ ਨੇ ਤਿੰਨ ਮੈਚ ਜਿੱਤੇ ਹਨ ਅਤੇ ਇਕ ਡਰਾਅ ਖੇਡਿਆ ਹੈ ਅਤੇ ਮਲੇਸ਼ੀਆ ਨੇ ਤਿੰਨ ਮੈਚ ਜਿੱਤੇ ਹਨ। ਮਲੇਸ਼ੀਆ ਨੇ ਕੁੱਲ 17 ਗੋਲ ਤੇ ਜਾਪਾਨ ਨੇ 9 ਗੋਲ ਕੀਤੇ ਹਨ।