- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ਿਅਨ ਹਾਕੀ ਚੈਂਪੀਅਨਸ਼ਿਪ ਟਰਾਫੀ 2026 ਸ਼ਾਨਦਾਰ ਸ਼ੁਰੂਆਤ ਵਿੱਚ ਕਾਊਂਟਰ ਅਟੈਕ ਕਰਦਿਆਂ ਭਾਰਤ ਨੇ ਕੋਰੀਆ ਖਿਲਾਫ ਇੱਕ ਗੋਲ ਕਰਕੇ ਆਪਣੀ ਬੜਤ ਬਣਾ ਲਈ ਹੈ ਅਤੇ ਕੋਰੀਆ ਦੀ ਟੀਮ ਤੇ ਦਬਾਅ ਲਗਾਤਾਰ ਜਾਰੀ ਹੈ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਏਸ਼ਿਅਨ ਹਾਕੀ ਚੈਂਪੀਅਨਸ਼ਿਪ ਟਰਾਫੀ 2026 ਸ਼ਾਨਦਾਰ ਸ਼ੁਰੂਆਤ ਵਿੱਚ ਕਾਊਂਟਰ ਅਟੈਕ ਕਰਦਿਆਂ ਭਾਰਤ ਨੇ ਕੋਰੀਆ ਖਿਲਾਫ ਇੱਕ ਗੋਲ ਕਰਕੇ ਆਪਣੀ ਬੜਤ ਬਣਾ ਲਈ ਹੈ ਅਤੇ ਕੋਰੀਆ ਦੀ ਟੀਮ ਤੇ ਦਬਾਅ ਲਗਾਤਾਰ ਜਾਰੀ ਹੈ।
ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹੀ ਦੂਜਾ ਗੋਲ ਕੀਤਾ।
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੋਰੀਆ ਖਿਲਾਫ ਤੀਜਾ ਗੋਲ ਦਾਗਿਆ।
ਪਹਿਲੇ ਕੁਆਰਟਰ ਤੋਂ ਬਾਅਦ ਸਕੋਰ 3-0 ਹੈ।
ਤੀਜੇ ਕੁਆਰਟਰ ਵਿੱਚ ਪਹੁੰਚਦਿਆਂ ਹੀ ਚੌਥਾ ਗੋਲ ਕਰ ਕੇ ਬੜਤ ਬਣਾਈ ਹੋਈ ਹੈ, ਲਗਾਤਾਰ ਕੋਰੀਅਨ ਟੀਮ ਤੇ ਦਬਾਅ ਵੱਧਦਾ ਜਾ ਰਿਹਾ ਹੈ।
ਇਕ ਹੋਰ ਗੋਲ ਕਰਕੇ ਭਾਰਤ 5-0 ਨਾਲ ਅੱਗੇ। ਕੋਰੀਆ ਦੀ ਟੀਮ ਆਪਣਾ ਖਾਤਾ ਖੋਲਣ ਵਿੱਚ ਵੀ ਸਫਲ ਨਹੀਂ ਹੋ ਪਾ ਰਹੀ।
ਮੈਚ ਦੇ ਤੀਜੇ ਕੁਆਰਟਰ ਵਿੱਚ ਇੱਕ ਵਾਰੀ ਫਿਰ ਤੋਂ ਗੋਲ ਕਰਕੇ ਭਾਰਤ ਦਾ ਸਕੋਰ 6-0 ਹੋ ਗਿਆ ਹੈ।
ਭਾਰਤ ਵੱਲੋਂ ਇੱਕ ਹੋਰ ਸ਼ਾਨਦਾਰ ਗੋਲ । ਕੋਰੀਆ ਅਜੇ ਤੱਕ ਖਾਤਾ ਖੋਲਣ ਵਿੱਚ ਅਸਫਲ
ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਨੇ ਇਹ ਗਵਾਹੀ ਭਰ ਦਿੱਤੀ ਹੈ ਕਿ ਦੇਸ਼ ਵਿੱਚ ਸਿਰਫ ਕ੍ਰਿਕਟ ਹੀ ਨਹੀਂ ਹਾਕੀ ਵੀ ਹਰਮਨ ਪਿਆਰੀ ਖੇਡ ਹੈ। ਦਰਸ਼ਕ ਹਾਕੀ ਮੈਚ ਦਾ ਖੂਬ ਆਨੰਦ ਮਾਣ ਰਹੇ ਹਨ ਹਰ ਪਾਸਿਓਂ ਭਾਰਤ ਮਾਤਾ ਦੀ ਜੈ ਤੇ ਬੋਲੇ ਸੋ ਨਿਹਾਲ ਜੈਕਾਰੇ ਗੂੰਜ ਰਹੇ ਹਨ।
ਮੈਚ ਦੇ ਆਖਰੀ ਮਿੰਟ ਵਿੱਚ ਇੰਡੀਆ ਨੇ ਇੱਕ ਹੋਰ ਗੋਲ ਕਰ ਦਿੱਤਾ। ਸਕੋਰ 8-0 ’ਤੇ ਪਹੁੰਚਿਆ।