- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੀਰੋ ਏਸ਼ਿਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਜਲੰਧਰ ਦੀ ਪਿੱਚ 'ਤੇ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ ਜਾਪਾਨ ਦੀ ਹਾਕੀ ਟੀਮ ਨੇ ਮਲੇਸ਼ੀਆ ਨੂੰ 2-1 ਨਾਲ ਮਾਤ ਦਿੱਤੀ । ਇਸ ਜਿੱਤ ਨਾਲ ਜਾਪਾਨੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਦਾਨ 'ਤੇ ਆਪਣੀ ਤਾਕਤ ਦਾ ਲੋਹਾ ਮਨਵਾਇਆ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਹੀਰੋ ਏਸ਼ਿਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਜਲੰਧਰ ਦੀ ਪਿੱਚ 'ਤੇ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ ਜਾਪਾਨ ਦੀ ਹਾਕੀ ਟੀਮ ਨੇ ਮਲੇਸ਼ੀਆ ਨੂੰ 2-1 ਨਾਲ ਮਾਤ ਦਿੱਤੀ । ਇਸ ਜਿੱਤ ਨਾਲ ਜਾਪਾਨੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਦਾਨ 'ਤੇ ਆਪਣੀ ਤਾਕਤ ਦਾ ਲੋਹਾ ਮਨਵਾਇਆ।
ਖੇਡ ਦੀ ਸ਼ੁਰੂਆਤ ਤੋਂ ਹੀ ਦੋਵਾਂ ਟੀਮਾਂ ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ। ਮਲੇਸ਼ੀਆ ਨੇ ਪਹਿਲੇ ਹੀ ਕੁਆਰਟਰ ਵਿੱਚ ਹਮਲਾਵਰ ਰੁਖ ਅਪਣਾਉਂਦਿਆਂ ਬੜ੍ਹਤ ਬਣਾਈ। ਮਲੇਸ਼ੀਆਈ ਖਿਡਾਰੀ ਅਜ਼ਰਾਈ ਅਬੂ ਕਮਾਲ ਨੇ 10ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਟੀਮ ਨੂੰ 1-0 ਦੀ ਮੋਹਰੀ ਸਥਿਤੀ ਵਿੱਚ ਲਿਆਂਦਾ ਗਿਆ।
ਪੱਛੜਨ ਤੋਂ ਬਾਅਦ ਜਾਪਾਨ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ 24ਵੇਂ ਮਿੰਟ ਵਿੱਚ ਫੂਜੀਮੋਟੋ ਇਪਾਈ ਨੇ ਸ਼ਾਨਦਾਰ ਫੀਲਡ ਗੋਲ ਦਾਗ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਮੈਚ ਦੇ 54ਵੇਂ ਮਿੰਟ ਵਿੱਚ ਜਾਪਾਨੀ ਖਿਡਾਰੀ ਫੂਜੀਮੋਟੋ ਇਪਾਈ ਨੇ ਇੱਕ ਹੋਰ ਫੀਲਡ ਗੋਲ ਕਰਕੇ ਸਕੋਰ 2-1 ਕਰ ਦਿੱਤਾ, ਜੋ ਕਿ ਮੈਚ ਦਾ ਜੇਤੂ ਗੋਲ ਸਾਬਤ ਹੋਇਆ।
ਜਾਪਾਨ ਦੀ ਇਸ ਅਨੁਸ਼ਾਸਿਤ ਅਤੇ ਸ਼ਾਨਦਾਰ ਜਿੱਤ ਨੇ ਟੂਰਨਾਮੈਂਟ ਵਿੱਚ ਮੁਕਾਬਲੇ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ।