- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਹਾਲੀ ਦੇ ਓਲੰਪੀਅਨ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਭਲਕੇ 4 ਨਵੰਬਰ ਨੂੰ ਖੇਡੇ ਜਾਣ ਵਾਲੇ ਪਹਿਲੇ ਸੈਮੀ ਫਾਈਨਲ ਜੋ ਕਿ ਜਾਪਾਨ ਅਤੇ ਮਲੇਸ਼ੀਆ ਦਰਮਿਆਨ ਖੇਡਿਆ ਜਾਵੇਗਾ ਲਈ ਦੋਵਾਂ ਟੀਮਾਂ ਵੱਲੋਂ ਅਭਿਆਸ ਕੀਤਾ ਜਾ ਰਿਹਾ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੋਹਾਲੀ : ਮੋਹਾਲੀ ਦੇ ਓਲੰਪੀਅਨ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਭਲਕੇ 4 ਨਵੰਬਰ ਨੂੰ ਖੇਡੇ ਜਾਣ ਵਾਲੇ ਪਹਿਲੇ ਸੈਮੀ ਫਾਈਨਲ ਜੋ ਕਿ ਜਾਪਾਨ ਅਤੇ ਮਲੇਸ਼ੀਆ ਦਰਮਿਆਨ ਖੇਡਿਆ ਜਾਵੇਗਾ ਲਈ ਦੋਵਾਂ ਟੀਮਾਂ ਵੱਲੋਂ ਅਭਿਆਸ ਕੀਤਾ ਜਾ ਰਿਹਾ ਹੈ।
ਜਲੰਧਰ ਵਿਖੇ ਲੀਗ ਸਟੇਜ ਵਿੱਚ ਜਾਪਾਨ ਦੂਜੇ ਤੇ ਮਲੇਸ਼ੀਆ ਤੀਜੇ ਸਥਾਨ ’ਤੇ ਰਿਹਾ
ਹੁਣ ਤੱਕ ਪਹਿਲਾ ਅੱਠ ਚੈਂਪੀਅਨਜ਼ ਟਰਾਫੀ ਮੁਕਾਬਲੇ ਹੋਏ ਹਨ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਵਿੱਚ ਜਾਪਾਨ ਦੋ ਵਾਰ ਅਤੇ ਮਲੇਸ਼ੀਆ ਇੱਕ ਵਾਰ ਫ਼ਾਈਨਲ ਵਿੱਚ ਪੁੱਜੇ ਹਨ। ਜਾਪਾਨ ਤੀਜੀ ਵਾਰ ਅਤੇ ਮਲੇਸ਼ੀਆ ਦੂਜੀ ਵਾਰ ਫ਼ਾਈਨਲ ਖੇਡਣ ਲਈ ਪੂਰੀ ਵਾਹ ਲਗਾਉਣਗੇ। ਪਹਿਲਾਂ ਹੋਈਆਂ ਚੈਂਪੀਅਨ ਟਰਾਫੀ ਵਿੱਚ ਜਾਪਾਨ ਦੋ ਵਾਰ ਤੇ ਮਲੇਸ਼ੀਆ ਇਕ ਵਾਰ ਉਪ ਜੇਤੂ ਰਿਹਾ ਹੈ।
ਇਸ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹੁਣ ਤੱਕ ਜਾਪਾਨ ਨੇ ਤਿੰਨ ਮੈਚ ਜਿੱਤੇ ਹਨ ਅਤੇ ਇਕ ਡਰਾਅ ਖੇਡਿਆ ਹੈ ਅਤੇ ਮਲੇਸ਼ੀਆ ਨੇ ਤਿੰਨ ਮੈਚ ਜਿੱਤੇ ਹਨ। ਮਲੇਸ਼ੀਆ ਨੇ ਕੁੱਲ 17 ਗੋਲ ਅਤੇ ਜਾਪਾਨ ਨੇ 9 ਗੋਲ ਕੀਤੇ ਹਨ।