Asian Champions Trophy 2026 : ਜਪਾਨ ਤੇ ਮਲੇਸ਼ੀਆ ਵਿਚਾਲੇ ਪਹਿਲਾ ਸੈਮੀਫਾਈਨਲ ਸ਼ੁਰੂ, ਗੋਲ ਲਈ ਜੱਦੋ-ਜਹਿਦ ਕਰ ਰਹੀਆਂ ਦੋਵੇਂ ਟੀਮਾਂ
ਏਸ਼ਿਅਨ ਚੈਂਪੀਅਨ ਟਰਾਫੀ ਦੇ ਸੈਮੀਫਾਈਨਲ ਲਈ ਪਹਿਲਾ ਮੈਚ ਜਪਾਨ ਅਤੇ ਮਲੇਸ਼ੀਆ ਦਰਮਿਆਨ ਸ਼ੁਰੂ ਹੋਇਆ।
Publish Date: Wed, 04 Nov 2026 05:33 PM (IST)
Updated Date: Wed, 04 Nov 2026 05:36 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਏਸ਼ਿਅਨ ਚੈਂਪੀਅਨ ਟਰਾਫੀ ਦੇ ਸੈਮੀਫਾਈਨਲ ਲਈ ਪਹਿਲਾ ਮੈਚ ਜਪਾਨ ਅਤੇ ਮਲੇਸ਼ੀਆ ਦਰਮਿਆਨ ਸ਼ੁਰੂ ਹੋਇਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੋਵਾਂ ਟੀਮਾਂ ਨਾਲ ਜਾਣ-ਪਛਾਣ ਕੀਤੀ। ਉਪਰੰਤ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਗਾਏ ਗਏ ਉਪਰੰਤ ਮੈਚ ਸ਼ੁਰੂ ਹੋਇਆ ਦੋਵਾਂ ਟੀਮਾਂ ਸ਼ੁਰੂਆਤ ਤੋਂ ਹੀ ਇੱਕ ਦੂਜੇ ਪ੍ਰਤੀ ਹਮਲਾਵਰ ਰਵੱਈਆ ਅਪਣਾ ਰਹੀਆਂ ਹਨ ਆਫ ਟਾਈਮ ਤੱਕ ਦੋਵਾਂ ਕੁਆਰਟਰਾਂ ਵਿੱਚ ਕੋਈ ਵੀ ਟੀਮ ਇੱਕ ਦੂਜੇ ਪ੍ਰਤੀ ਗੋਲ ਨਾ ਕਰ ਸਕੀ