- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ਿਅਨ ਚੈਂਪੀਅਨਸ਼ਿਪ ਟਰਾਫੀ ਦਾ ਦੂਸਰਾ ਸੈਮੀਫਾਈਨਲ ਮੈਚ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਹਾਕੀ ਮੈਚ ਸ਼ੁਰੂ ਹੋਇਆ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਏਸ਼ਿਅਨ ਚੈਂਪੀਅਨਸ਼ਿਪ ਟਰਾਫੀ ਦਾ ਦੂਸਰਾ ਸੈਮੀਫਾਈਨਲ ਮੈਚ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਹਾਕੀ ਮੈਚ ਸ਼ੁਰੂ ਹੋਇਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਗਾਏ ਗਏ। ਮੈਚ ਸ਼ੁਰੂ ਹੋਣ ਤੋਂ ਤੀਸਰੇ ਮਿੰਟ ਤੇ ਭਾਰਤ ਵੱਲੋਂ ਦੱਖਣੀ ਕੋਰੀਆ ਖਿਲਾਫ ਇੱਕ ਗੋਲ ਦਾਗ ਦਿੱਤਾ ਗਿਆ ਹੈ। ਅੱਠਵੇਂ ਮਿੰਟ ਵਿੱਚ ਹੀ ਦੱਖਣੀ ਕੋਰੀਆ ਨੇ ਭਾਰਤ ਖਿਲਾਫ ਗੋਲ ਦਾਗ ਕੇ ਬਰਾਬਰੀ ਕਰ ਲਈ। ਪਹਿਲੇ ਕੁਆਰਟਰ ਵਿੱਚ ਹੀ ਭਾਰਤ ਨੇ ਦੱਖਣੀ ਕੋਰੀਆ ਖਿਲਾਫ ਨੌਵੇਂ ਮਿੰਟ ਵਿੱਚ ਦੂਸਰਾ ਗੋਲ ਦਾਗ ਕੇ 2-1 ਦੀ ਬੜਤ ਬਣਾ ਲਈ।
12 ਵੇਂ ਮਿੰਟ ਵਿੱਚ ਹੀ ਭਾਰਤ ਨੇ ਕੀਤਾ ਤੀਸਰਾ ਗੋਲ।
ਦੂਸਰੇ ਕੁਆਰਟਰ ਵਿੱਚ ਭਾਰਤ ਨੇ ਦੋ ਗੋਲ ਹੋਰ ਕਰਕੇ 5-1 ਨਾਲ ਬੜਤ ਬਣਾਈ।
ਭਾਰਤ ਵੱਲੋਂ ਇੱਕ ਗੋਲ ਹੋਰ।
ਤੀਸਰੇ ਕੁਆਰਟਰ ਵਿੱਚ ਭਾਰਤ ਨੇ ਇੱਕ ਗੋਲ ਹੋਰ ਕੀਤਾ। 7-1 ਨਾਲ ਅੱਗੇ
ਚੌਥੇ ਕੁਆਰਟਰ ਵਿੱਚ ਭਾਰਤ ਵੱਲੋਂ ਇੱਕ ਗੋਲ ਹੋਰ, 8-1 ਨਾਲ ਅੱਗੇ
ਭਾਰਤ ਦੱਖਣੀ ਕੋਰੀਆ ਨੂੰ 8-1 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ।