- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਮਤ ਓਵਰਾਂ ਦੇ ਫਾਰਮੈਟ ’ਚ ਭਾਰਤ ਦੇ ਸਿਖਰਲੇ ਗੇਂਦਬਾਜ਼ਾਂ ’ਚੋਂ ਇਕ ਅਰਸ਼ਦੀਪ ਸਿੰਘ ਨੇ ਦਸੰਬਰ 2019 ’ਚ ਡੈਬਿਊ ਤੋਂ ਬਾਅਦ ਸਿਰਫ 24 ਪਹਿਲੇ ਵਰਗ ਦੇ ਮੈਚ ਖੇਡੇ ਹਨ। ਦਲੀਪ ਟਰਾਫੀ ਦੇ ਦੋ ਮੈਚ ਖੇਡਣ ਤੋਂ ਪਹਿਲਾਂ ਉਸਨੇ ਇਕ ਸਾਲ ਤੱਕ ਕੋਈ ਪਹਿਲੇ ਵਰਗ ਦਾ ਮੈਚ ਨਹੀਂ ਖੇਡਿਆ ਸੀ।

ਮੁੰਬਈ (ਪੀਟੀਆਈ) : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਬਾਖੂਬੀ ਪਤਾ ਹੈ ਕਿ ਟੈਸਟ ਖੇਡਣ ਦੇ ਸੁਪਨੇ ਨੂੰ ਪੂਰਾ ਕਰਨ ਦੇ ਰਾਹ ’ਚ ਪਹਿਲੇ ਵਰਗ ਦੀ ਕ੍ਰਿਕਟ ਜ਼ਿਆਦਾ ਨਾ ਖੇਡਣ ਨੂੰ ਆਦਰਸ਼ ਤਿਆਰੀ ਨਹੀਂ ਮੰਨਿਆ ਜਾ ਸਕਦਾ ਪਰ ਉਸਦਾ ਕਹਿਣਾ ਹੈ ਕਿ ਇਹ ਰਵਾਇਤੀ ਫਾਰਮੈਟ ਲਈ ਉਸਦੀ ਤਿਆਰੀ ’ਚ ਕਮੀ ਨੂੰ ਨਹੀਂ ਦਰਸਾਉਂਦਾ। ਸੀਮਤ ਓਵਰਾਂ ਦੇ ਫਾਰਮੈਟ ’ਚ ਭਾਰਤ ਦੇ ਸਿਖਰਲੇ ਗੇਂਦਬਾਜ਼ਾਂ ’ਚੋਂ ਇਕ ਅਰਸ਼ਦੀਪ ਸਿੰਘ ਨੇ ਦਸੰਬਰ 2019 ’ਚ ਡੈਬਿਊ ਤੋਂ ਬਾਅਦ ਸਿਰਫ 24 ਪਹਿਲੇ ਵਰਗ ਦੇ ਮੈਚ ਖੇਡੇ ਹਨ।
ਦਲੀਪ ਟਰਾਫੀ ਦੇ ਦੋ ਮੈਚ ਖੇਡਣ ਤੋਂ ਪਹਿਲਾਂ ਉਸਨੇ ਇਕ ਸਾਲ ਤੱਕ ਕੋਈ ਪਹਿਲੇ ਵਰਗ ਦਾ ਮੈਚ ਨਹੀਂ ਖੇਡਿਆ ਸੀ। ਅਰਸ਼ਦੀਪ ਨੇ ਇੰਟਰਵਿਊ ’ਚ ਕਿਹਾ ਕਿ ਮੈਂ ਟੈਸਟ ਕ੍ਰਿਕਟ ਖੇਡਣ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ। ਦਲੀਪ ਟਰਾਫੀ ਤੋਂ ਬਾਅਦ ਸ਼ੇਰ-ਏ-ਪੰਜਾਬ ਟੀਮ ਲੁਧਿਆਣਾ ਲਾਇਨਜ਼ਸ ਨਾਲ ਜੁੜੇ ਅਰਸ਼ਦੀਪ ਨੇ ਕਿਹਾ ਕਿ ਪਹਿਲੇ ਵਰਗ ਦੀ ਕ੍ਰਿਕਟ ’ਚ ਲੰਬਾ ਵਕਫਾ ਤਿਆਰੀ ਲਈ ਆਦਰਸ਼ ਨਹੀਂ ਹੈ ਪਰ ਮੈਂ ਉਨ੍ਹਾਂ ਹੀ ਚੀਜ਼ਾਂ ’ਤੇ ਫੋਕਸ ਕਰ ਸਕਦਾ ਹਾਂ, ਜਿਸ ਨਾਲ ਮੌਕਾ ਮਿਲਣ ’ਤੇ ਤਿਆਰ ਰਹਿ ਸਕਾਂ। ਟੈਸਟ ਕ੍ਰਿਕਟ ਖੇਡਣਾ ਸਨਮਾਨ ਵਾਲੀ ਗੱਲ ਹੈ ਤੇ ਮੈਨੂੰ ਇਸਦੀ ਉਡੀਕ ਹੈ। ਮੈਨੂੰ ਆਪਣੀ ਸਮਰੱਥਾ ’ਤੇ ਭਰੋਸਾ ਹੈ ਕਿ ਮੈਂ ਭਾਰਤ ਲਈ ਯੋਗਦਾਨ ਦੇ ਸਕਦਾ ਹਾਂ। ਉਸਨੇ ਕਿਹਾ ਕਿ ਇਕ ਤੇਜ਼ ਗੇਂਦਬਾਜ਼ ਦੇ ਤੌਰ ’ਤੇ ਪਹਿਲੇ ਵਰਗ ਦਾ ਮੈਚ ਖੇਡਣਾ ਸਰੀਰ ਲਈ ਅਕਸਰ ਔਖਾ ਹੁੰਦਾ ਹੈ ਕਿਉਂਕਿ ਇਹ ਮੈਚ ਕਦੀ-ਕਦੀ ਬਹੁਤ ਜ਼ਿਆਦਾ ਮਿਹਨਤ ਵਾਲੇ ਹੁੰਦੇ ਹਨ।