ਵਿਸ਼ਵ ਕੱਪ ਫਾਈਨਲ ’ਚ ਹੰਗਾਮਾ ਕਰਨ ਵਾਲੇ ਅਰਜਨਟੀਨੀ ਫ਼ੁੱਟਬਾਲਰਾਂ ’ਤੇ 21 ਮੈਚਾਂ ਦੀ ਪਾਬੰਦੀ, ਇਸ ਕਾਰਨ ਲੱਗਿਆ ਬੈਨ
ਫੀਫਾ ਨੇ ਬੀਤੇ ਜੁਲਾਈ ’ਚ ਹੀ ਕਿਹਾ ਸੀ ਕਿ ਉਹ ਫ਼ਾਈਨਲ ਮੈਚ ਤੋਂ ਬਾਅਦ ਸਪੇਨ ਦੇ ਖਿਡਾਰੀਆਂ ਨਾਲ ਹੋਈ ਧੱਕਾ-ਮੁੱਕੀ ਦੀ ਜਾਂਚ ਕਰਨਗੇ। ਸਪੇਨ ਦੇ ਮਿਡਫੀਲਡਰ ਗਾਵੀ 'ਤੇ ਵੀ ਇੱਕ ਮੈਚ ਦੀ ਪਾਬੰਦੀ ਅਤੇ 30 ਹਜ਼ਾਰ ਡਾਲਰ (28 ਲੱਖ ਰੁਪਏ) ਦਾ ਜੁਰਮਾਨਾ ਲੱਗਾ ਹੈ। ਇਹ ਪਾਬੰਦੀਆਂ ਸਿਰਫ਼ ਅੰਤਰਰਾਸ਼ਟਰੀ ਮੈਚਾਂ ਦੌਰਾਨ ਹੀ ਲਾਗੂ ਰਹਿਣਗੀਆਂ।
Publish Date: Mon, 24 Aug 2026 11:11 AM (IST)
Updated Date: Mon, 24 Aug 2026 11:16 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ। ਫੀਫਾ ਵਿਸ਼ਵ ਕੱਪ 2026 ਫ਼ਾਈਨਲ ਹਾਰਨ ਤੋਂ ਬਾਅਦ ਮੈਦਾਨ ’ਚ ਗੁੰਡਾਗਰਦੀ ਕਰਨ ਵਾਲੇ ਅਰਜਨਟੀਨਾ ਦੇ ਫ਼ੁੱਟਬਾਲਰਾਂ ਅਤੇ ਕੋਚਿੰਗ ਟੀਮ ਦੇ ਮੈਂਬਰਾਂ ’ਤੇ ਫੀਫਾ ਨੇ ਕੁੱਲ ਮਿਲਾ ਕੇ 21 ਮੈਚਾਂ ਦੀ ਪਾਬੰਦੀ ਲਗਾਈ ਹੈ। ਵਿਸ਼ਵ ਫ਼ੁੱਟਬਾਲ ਨੂੰ ਚਲਾਉਣ ਵਾਲੀ ਸੰਸਥਾ ਫੀਫਾ ਨੇ ਇੱਕ ਬਿਆਨ ਜਾਰੀ ਕਰਦਿਆਂ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ।
ਫੀਫਾ ਨੇ ਬੀਤੇ ਜੁਲਾਈ ’ਚ ਹੀ ਕਿਹਾ ਸੀ ਕਿ ਉਹ ਫ਼ਾਈਨਲ ਮੈਚ ਤੋਂ ਬਾਅਦ ਸਪੇਨ ਦੇ ਖਿਡਾਰੀਆਂ ਨਾਲ ਹੋਈ ਧੱਕਾ-ਮੁੱਕੀ ਦੀ ਜਾਂਚ ਕਰਨਗੇ। ਸਪੇਨ ਦੇ ਮਿਡਫੀਲਡਰ ਗਾਵੀ 'ਤੇ ਵੀ ਇੱਕ ਮੈਚ ਦੀ ਪਾਬੰਦੀ ਅਤੇ 30 ਹਜ਼ਾਰ ਡਾਲਰ (28 ਲੱਖ ਰੁਪਏ) ਦਾ ਜੁਰਮਾਨਾ ਲੱਗਾ ਹੈ। ਇਹ ਪਾਬੰਦੀਆਂ ਸਿਰਫ਼ ਅੰਤਰਰਾਸ਼ਟਰੀ ਮੈਚਾਂ ਦੌਰਾਨ ਹੀ ਲਾਗੂ ਰਹਿਣਗੀਆਂ।
ਪਾਰੇਦੇਸ 'ਤੇ ਸਭ ਤੋਂ ਵੱਧ ਪਾਬੰਦੀ
ਅਰਜਨਟੀਨਾ ਦੇ ਮਿਡਫੀਲਡਰ ਲੀਂਦ੍ਰੋ ਪਾਰੇਦੇਸ 'ਤੇ ਸਭ ਤੋਂ ਵੱਧ ਦੱਸ ਮੈਚਾਂ ਦੀ ਪਾਬੰਦੀ ਲੱਗੀ ਹੈ, ਨਾਲ ਹੀ ਉਨ੍ਹਾਂ 'ਤੇ 90 ਹਜ਼ਾਰ ਅਮਰੀਕੀ ਡਾਲਰ (86 ਲੱਖ ਰੁਪਏ) ਦਾ ਜੁਰਮਾਨਾ ਵੀ ਲੱਗਾ ਹੈ। ਪਾਰੇਦੇਸ ਨੇ ਸਪੇਨ ਦੇ ਡਿਫੈਂਡਰ ਏਰਿਕ ਗਾਰਸੀਆ ਨੂੰ ਗਲੋਂ ਫੜਨ ਦੇ ਨਾਲ-ਨਾਲ ਮਿਡਫੀਲਡਰ ਗਾਵੀ ਨੂੰ ਵੀ ਜ਼ਮੀਨ 'ਤੇ ਪਟਕਿਆ ਸੀ।
ਆਪਣੀ ਟੀਮ ਦੀ ਜਿੱਤ ਦਾ ਜਸ਼ਨ ਮਨਾਉਣ ਜਾ ਰਹੇ ਸਪੇਨ ਦੇ ਕਪਤਾਨ ਰੋਡ੍ਰੀ ਨੂੰ ਪੇਟ ਵਿੱਚ ਮਾਰਨ ਵਾਲੇ ਅਰਜਨਟੀਨਾ ਦੇ ਡਿਫੈਂਡਰ ਨਾਹੁਏਲ ਮੋਲੀਨਾ 'ਤੇ ਸੱਤ ਮੈਚਾਂ ਦੀ ਪਾਬੰਦੀ ਅਤੇ 90 ਹਜ਼ਾਰ ਡਾਲਰ ਦਾ ਜੁਰਮਾਨਾ ਲੱਗਾ ਹੈ।
ਅਰਜਨਟੀਨਾ ਦੇ ਅਟੈਕਿੰਗ ਮਿਡਫੀਲਡਰ ਥੀਏਗੋ ਅਲਮਾਡਾ 'ਤੇ ਇੱਕ ਜਦਕਿ ਟੀਮ ਦੇ ਅਧਿਕਾਰੀ ਰੋਬਰਤੋ ਅਯਾਲਾ 'ਤੇ ਤਿੰਨ ਮੈਚਾਂ ਦੀ ਪਾਬੰਦੀ ਅਤੇ 30-30 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਫੀਫਾ ਨੇ ਇਹ ਵੀ ਦੱਸਿਆ ਕਿ ਅਰਜਨਟੀਨਾ ਫ਼ੁੱਟਬਾਲ ਐਸੋਸੀਏਸ਼ਨ 'ਤੇ 31 ਲੱਖ ਡਾਲਰ (ਲਗਪਗ ਤਿੰਨ ਕਰੋੜ ਰੁਪਏ) ਦਾ ਜੁਰਮਾਨਾ ਲਾਉਂਦਿਆਂ ਉਨ੍ਹਾਂ ਨੂੰ ਆਪਣਾ ਅਗਲਾ ਘਰੇਲੂ ਮੈਚ ਤੈਅ ਗਿਣਤੀ ਤੋਂ ਅੱਧੇ ਦਰਸ਼ਕਾਂ ਨਾਲ ਖੇਡਣ ਦਾ ਆਦੇਸ਼ ਵੀ ਦਿੱਤਾ ਗਿਆ ਹੈ। ਵੈਸੇ ਤਾਂ ਇਹ ਪਾਬੰਦੀ ਦੋ ਮੈਚਾਂ ਦੀ ਰਹੇਗੀ ਪਰ ਦੂਜੇ ਮੈਚ ਵਾਲੀ ਪਾਬੰਦੀ ਅਨਿਸ਼ਚਿਤ ਸਮੇਂ ਲਈ ਮੁਲਤਵੀ ਰੱਖੀ ਗਈ ਹੈ।
ਇਸ ਕਾਰਨ ਲੱਗਿਆ ਬੈਨ
ਫੀਫਾ ਨੇ ਇਹ ਜੁਰਮਾਨਾ ਖੇਡ ਸਮਾਰੋਹ ਦੀ ਆੜ ਵਿੱਚ ਅਜਿਹੇ ਵਿਵਹਾਰ ਦਾ ਪ੍ਰਦਰਸ਼ਨ ਕਰਨ ਦੇ ਚਲਦਿਆਂ ਲਗਾਇਆ ਹੈ, ਜੋ ਖੇਡ ਤੋਂ ਇਲਾਵਾ ਕਿਸੇ ਹੋਰ ਚੀਜ਼ ਨਾਲ ਜੁੜਿਆ ਹੋਇਆ ਹੋਵੇ। ਦਰਅਸਲ, ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀਆਂ ਨੇ ਵਿਵਾਦਿਤ ਫਾਕਲੈਂਡ ਟਾਪੂ ਨੂੰ ਆਪਣਾ ਦੱਸਣ ਵਾਲੇ ਪੋਸਟਰ-ਬੈਨਰ ਦਿਖਾਏ ਸਨ।
ਪਹਿਲਾਂ ਇਹ ਬੈਨਰ ਦਰਸ਼ਕਾਂ ਦੇ ਹੱਥਾਂ ਵਿੱਚ ਸਨ ਪਰ ਮੈਚ ਤੋਂ ਬਾਅਦ ਇਨ੍ਹਾਂ ਨੂੰ ਮੈਦਾਨ ਵਿੱਚ ਵੀ ਦੇਖਿਆ ਗਿਆ ਅਤੇ ਇੰਗਲੈਂਡ ਨੇ ਇਸ ਦੀ ਸ਼ਿਕਾਇਤ ਵੀ ਕੀਤੀ ਸੀ। ਫੀਫਾ ਨੇ ਇਹ ਵੀ ਦੱਸਿਆ ਕਿ ਇਸ ਫ਼ੈਸਲੇ ਵਿਰੁੱਧ ਅਪੀਲ ਕੀਤੀ ਜਾ ਸਕਦੀ ਹੈ। ਇਸ ਫ਼ੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਅਰਜਨਟੀਨਾ ਨੇ ਇਸ ਨੂੰ ਖੇਡਾਂ ਦੀ ਸਰਵਉੱਚ ਅਦਾਲਤ (ਕੋਰਟ ਆਫ਼ ਆרਬਿਟਰੇਸ਼ਨ ਫ਼ਾਰ ਸਪੋਰਟ) ਤੱਕ ਲੈ ਕੇ ਜਾਣ ਦੀ ਗੱਲ ਕਹੀ ਹੈ।