ਸੱਟ ਠੀਕ ਹੋਣ ਮਗਰੋਂ ਅਲਕਰਾਜ਼ ਦੀ ਸ਼ਾਨਦਾਰ ਵਾਪਸੀ, ਸਵੀਆਤੇਕ, ਸਬਾਲੇਂਕਾ ਤੇ ਸਿਤਸਿਪਾਸ ਵੀ ਅਗਲੇ ਰਾਊਂਡ 'ਚ
ਗੀਤਕਾਰ ਸਮੀਰ ਦੇ ਪਿਤਾ ਅੰਜਾਨ ਨੇ ਸਾਲਾਂ ਪਹਿਲਾਂ ਗੁੱਟ ਦੀ ਅਹਿਮੀਅਤ ’ਤੇ ਇਕ ਮਸ਼ਹੂਰ ਗੀਤ ਲਿਖਿਆ ਸੀ। ‘ਆਜ ਕਾ ਅਰਜੁਨ’ ਫਿਲਮ ਦਾ ਇਹ ਗੀਤ ਅੱਜ ਵੀ ਬੜੇ ਚਾਅ ਨਾਲ ਸੁਣਿਆ ਜਾਂਦਾ ਹੈ ਪਰ ਯੂਐੱਸ ਓਪਨ ਦੀ ਕਾਪੀ ਗੁੱਟਾਂ ’ਤੇ ਲਿਖੇ ਗੀਤ ਨਾਲ ਕਿਉਂ ਸ਼ੁਰੂ ਹੋ ਰਹੀ ਹੈ
Publish Date: Wed, 02 Sep 2026 11:31 AM (IST)
Updated Date: Wed, 02 Sep 2026 11:35 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਗੀਤਕਾਰ ਸਮੀਰ ਦੇ ਪਿਤਾ ਅੰਜਾਨ ਨੇ ਸਾਲਾਂ ਪਹਿਲਾਂ ਗੁੱਟ ਦੀ ਅਹਿਮੀਅਤ ’ਤੇ ਇਕ ਮਸ਼ਹੂਰ ਗੀਤ ਲਿਖਿਆ ਸੀ। ‘ਆਜ ਕਾ ਅਰਜੁਨ’ ਫਿਲਮ ਦਾ ਇਹ ਗੀਤ ਅੱਜ ਵੀ ਬੜੇ ਚਾਅ ਨਾਲ ਸੁਣਿਆ ਜਾਂਦਾ ਹੈ ਪਰ ਯੂਐੱਸ ਓਪਨ ਦੀ ਕਾਪੀ ਗੁੱਟਾਂ ’ਤੇ ਲਿਖੇ ਗੀਤ ਨਾਲ ਕਿਉਂ ਸ਼ੁਰੂ ਹੋ ਰਹੀ ਹੈ? ਕਿਉਂਕਿ ਗੁੱਟ ਦੀ ਸੱਟ ਨੇ ਮੌਜੂਦਾ ਟੈਨਿਸ ਦੇ ਬਹੁਤ ਵੱਡੇ ਸਿਤਾਰੇ ਸਪੇਨ ਵਾਸੀ ਕਾਰਲੋਸ ਅਲਕਰਾਜ਼ ਨੂੰ ਬੇਹੱਦ ਤੰਗ ਕੀਤਾ। ਆਸਟ੍ਰੇਲੀਅਨ ਓਪਨ ਜਿੱਤ ਕੇ ਸਿਰਫ 22 ਸਾਲ ਦੀ ਉਮਰ ’ਚ ਕਰੀਅਰ ਸਲੈਮ ਪੂਰਾ ਕਰਨ ਵਾਲਾ ਅਲਕਰਾਜ਼ ਜਨਵਰੀ ’ਚ ਰਾਡ ਲੇਵਰ ਅਰੇਨਾ ਤੋਂ ਜੇਤੂ ਹੋ ਕੇ ਨਿਕਲਿਆ ਤਾਂ ਉਸਨੇ ਦੁਬਾਰਾ ਗਰੈਂਡ ਸਲੈਮ ਕੋਰਟ ਦੇ ਦਰਸ਼ਨ ਆਰਥਰ ਐਸ਼ ਸਟੇਡੀਅਮ ’ਚ ਹੀ ਹੋਏ। ਵਿਚ ਦੇ ਅੱਠ ਮਹੀਨੇ ਉਸਨੇ ਗੁੱਟ ਦੀ ਟੈਨੋਸਿਨੋਵਾਈਟਿਸ ਨਾਲ ਜੂਝਦੇ ਹੋਏ ਕੱਢੇ। ਹਾਲਾਂਕਿ, ਵਾਪਸੀ ਕਮਾਲ ਦੀ ਰਹੀ ਤੇ ਅਲਕਰਾਜ਼ ਨੇ ਯੂਐੱਮ ਓਪਨ ਦੇ ਪਹਿਲੇ ਰਾਊਂਡ ’ਚ ਰੋਮਾਨ ਸਫੀਊਲਿਨ ਨੂੰ 6-4, 6-4 ਤੇ 6-4 ਨਾਲ ਹਰਾਇਆ।
ਸੋਮਵਾਰ ਨੂੰ ਹੋਏ ਮੈਚ ’ਚ ਅਲਕਰਾਜ਼ ਦੀ ਖੇਡ ਨਾਲ ਸਪੱਸ਼ਟ ਸੰਕੇਤ ਮਿਲੇ ਕਿ ਗੁੱਟ ਦੀ ਸਮੱਸਿਆ ਨੂੰ ਪਿੱਛੇ ਛੱਡ ਚੁੱਕਾ ਹੈ। ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਐਕਸ਼ਨ ’ਚ ਦਿਸਿਆ ਅਲਕਰਾਜ਼ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਤਾਂ ਬਸ ਇੰਨੇ ’ਚ ਹੀ ਖ਼ੁਸ਼ ਹਾਂ ਕਿ ਦੁਬਾਰਾ ਖੇਡ ਸਕਿਆ। ਸੱਤ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਅਲਕਰਾਜ਼ ਜੇ ਪੂਰਾ ਟੂਰਨਾਮੈਂਟ ਰਹਿ ਗਿਆ ਤਾਂ ਉਸਦੇ ਖ਼ਿਤਾਬ ਜਿੱਤਣ ਦੀ ਪੂਰੀ ਸੰਭਾਵਨਾ ਰਹੇਗੀ ਕਿਉਂਕਿ ਸਿਖਰਲਾ ਦਰਜਾ ਹਾਸਲ ਯਾਨਿਕ ਸਿਨਰ ਗੋਡੇ ਦੀ ਸੱਟ ਕਾਰਨ ਪਹਿਲਾਂ ਹੀ ਬਾਹਰ ਸੀ ਤੇ ਨੰਬਰ ਚਾਰ ਨੋਵਾਕ ਜੋਕੋਵਿਕ ਪਹਿਲੇ ਹੀ ਰਾਊਂਡ ’ਚ ਹਾਰ ਗਿਆ।
139 ਦਿਨਾਂ ਬਾਅਗ ਪਹਿਲਾ ਸਿੰਗਲਜ਼ ਮੈਚ ਜਿੱਤਣ ਵਾਲੇ ਅਲਕਰਾਜ਼ ਨੇ ਯੂਐੱਸ ਓਪਨ ਦੇ ਪਹਿਲੇ ਮੈਚ ’ਚ ਰੂਸ ਦੇ ਰੋਮਾਨ ਨੂੰ ਆਸਾਨੀ ਨਾਲ ਹਰਾ ਦਿੱਤਾ। ਤਿੰਨੇ ਹੀ ਸੈੱਟਾਂ ’ਚ ਰੋਮਾਨ ਨੇ ਉਸ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਇਆ। ਮਰਦਾਂ ਦੇ ਹੋਰਨਾਂ ਮੈਚਾਂ ਦੀ ਗੱਲ ਕਰੀਏ ਤਾਂ ਦਸਵਾਂ ਰੈਂਕ ਹਾਸਲ ਆਰਥਰ ਫਿਲਸ ਨੂੰ ਗ਼ੈਰ-ਦਰਜਾ ਸਟੈਫਾਨੋਸ ਸਿਤਸਿਪਾਸ ਦੇ ਹੱਥੋਂ 4-6, 7-6 (3), 6-1, 6-4 ਨਾਲ ਮਾਤ ਮਿਲੀ। ਆਪਣੇ ਕਰੀਅਰ ’ਚ ਪਹਿਲੀ ਵਾਰ ਯੂਐੱਸ ਓਪਨ ’ਚ ਗ਼ੈਰ-ਦਰਜਾ ਖਿਡਾਰੀ ਦੇ ਤੌਰ ’ਤੇ ਉਤਰੇ ਸਿਤਸਿਪਾਸ ਨੇ ਲੁਈਸ ਆਰਮਸਟ੍ਰਾਂਗ ਸਟੇਡੀਅਮ ’ਚ ਪਹਿਲਾ ਸੈੱਟ ਹਾਰਣ ਤੋਂ ਬਾਅਦ ਕਮਾਲ ਦੀ ਵਾਪਸੀ ਕਰਦੇ ਹੋਏ ਆਪਣੇ ਫੋਰਹੈਂਡਸ ਦੀ ਤਾਕਤ ਨਾਲ ਫਿਲਸ ਨੂੰ ਹਰਾ ਦਿੱਤਾ। ਸਵਿਟਜ਼ਰਲੈਂਡ ਦੇ 41 ਸਾਲਾ ਸਟੈਨ ਵਾਵਰਿੰਕਾ ਨੇ ਇਟਲੀ ਦੇ ਮਤੇਓ ਬੇਰਾਤਨੀ ਹੱਥੋਂ 7-6(4), 7-6(3), 6-0 ਦੀ ਹਾਰ ਨਾਲ ਆਪਣੇ ਆਖਰੀ ਗਰੈਂਡ ਸਲੈਮ ਨੂੰ ਅਲਵਿਦਾ ਕਿਹਾ। ਉਹ ਇਸ ਸੀਜ਼ਨ ਦੇ ਅੰਤ ’ਚ ਟੈਨਿਸ ਤੋਂ ਸੰਨਿਆਸ ਲੈ ਰਿਹਾ ਹੈ। ਅਮਰੀਕੀ ਖਿਡਾਰੀ ਬੈਨ ਸ਼ੈਲਟਨ ਨੇ ਨੀਦਰਲੈਂਡ ਦੇ ਟਾਲੋਨ ਗ੍ਰੀਕਸਪੂਰ ਵਿਰੁੱਧ ਪਹਿਲਾ ਸੈੱਟ ਹਾਰਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ 1-6, 6-1, 7-6(3), 6-2 ਨਾਲ ਜਿੱਤ ਹਾਸਲ ਕੀਤੀ। ਅਮਰੀਕਾ ਦੇ ਹੀ ਫਰਾਂਸਿਸ ਟਿਆਫੋਈ ਨੇ ਹਮਵਤਨ ਮਾਰਟਿਨ ਡੈਮ ਨੂੰ 6-4, 4-6, 3-6, 6-3, 6-4 ਨਾਲ ਹਰਾਇਆ।
ਸਵੀਆਤੇਕ, ਮੁਚੋਵਾ ਤੇ ਸਬਾਲੇਂਕਾ ਜਿੱਤੀਆਂ ਸਾਬਕਾ ਜੇਤੂ ਇਗਾ ਸਵੀਆਤੇਕ, ਐਰੀਨਾ ਸਬਾਲੇਂਕਾ ਤੇ ਪਿਛਲੇ ਸੀਜ਼ਨ ਦੀ ਉਪਜੇਤੂ ਅਮਾਂਡਾ ਅਨਿਸਿਮੋਵਾ ਨੇ ਜਿੱਤ ਨਾਲ ਯੂਐੱਸ ਓਪਨ ਦੇ ਅਗਲੇ ਪੜਾਅ ’ਚ ਥਾਂ ਬਣਾ ਲਈ। ਆਰਥਰ ਐਸ਼ ਸਟੇਡੀਅਮ ’ਚ ਬੇਲਾਰੂਸ ਦੀ ਸਬਾਲੇਂਕਾ ਨੇ ਕੋਲੰਬੀਆ ਦੀ ਕਮੀਲਾ ਓਸਾਰੀਓ ਨੂੰ 6-2, 6-4 ਨਾਲ ਹਰਾਇਆ। ਅਮਰੀਕੀ ਖਿਡਾਰੀ ਅਨਿਸਿਮੋਵਾ ਨੇ ਲੁਈਸ ਆਰਮਸਟ੍ਰਾਂਗ ਸਟੇਡੀਅਮ ’ਚ ਆਪਣੇ ਹੀ ਦੇਸ਼ ਦੀ ਐਸ਼ਲਿਨ ਕਰੂਗਰ ਵਿਰੁੱਧ 6-1, 6-3 ਨਾਲ ਜਿੱਤ ਦਰਜ ਕੀਤੀ, ਜਦਕਿ ਵਿੰਬਲਡਨ ਦੀ ਫਾਈਨਲਿਸਟ ਸੱਤਵਾਂ ਰੈਂਕ ਹਾਸਲ ਚੈੱਕ ਗਣਰਾਜ ਦੀ ਕੈਰੋਲੀਨਾ ਮੁਚੋਵਾ ਨੇ ਆਸਟ੍ਰੀਆ ਦੀ ਸਿੰਜਾ ਕ੍ਰਾਊਸ ਨੂੰ 6-3, 6-0 ਨਾਲ ਹਰਾ ਕੇ ਅਗਲੇ ਰਾਊਂਡ ’ਚ ਐਂਟਰੀ ਕੀਤੀ। ਅਮਰੀਕਾ ਦੀ ਐਮਾ ਨਵਾਰੋ ਨੇ ਫਰਾਂਸ ਦੀ ਲੁਈਸ ਬੋਈਸਨ ਨੂੰ 7-6(6), 6-7(1), 6-3 ਨਾਲ ਮਾਤ ਦਿੱਤੀ, ਜਦਕਿ ਉਸੇ ਦੇ ਦੇਸ਼ ਦੀ ਟੇਲਰ ਟਾਊਨਸੈਂਡ ਨੇ ਪੋਲੈਂਡ ਦੀ ਮਾਜਾ ਚਵਾਲਿੰਸਕਾ ਨੂੰ 6-2, 6-3 ਨਾਲ ਹਰਾਇਆ।