ਨੈਸ਼ਨਲ ਸਪੋਰਟਸ ਗਵਰਨੈਂਸ ਐਕਟ ਅਧੀਨ ਕਾਰਵਾਈ, ਹਾਕੀ ਪੰਜਾਬ ਦੇ ਐਗਜ਼ੀਕਿਊਟਿਵ ਬੋਰਡ ਨੇ ਕੁਲਬੀਰ ਸਿੰਘ ਨੂੰ ਸੌਂਪੀ CEO ਦੀ ਜ਼ਿੰਮੇਵਾਰੀ
16 ਸਾਲਾਂ ਤੋਂ ਲਗਾਤਾਰ ਹਾਕੀ ਪੰਜਾਬ ਦੇ ਦਫਤਰ ਸਕੱਤਰ ਚੱਲੇ ਆ ਰਹੇ ਕੁਲਬੀਰ ਸਿੰਘ ਨੂੰ ਹਾਕੀ ਪੰਜਾਬ ਦੇ ਐਗਜ਼ੀਕਿਊਟਿਵ ਬੋਰਡ ਵੱਲੋਂ ਹਾਕੀ ਪੰਜਾਬ ਦਾ ਚੀਫ ਐਗਜ਼ੀਕਿਊਟਿਵ ਅਫਸਰ ਨਿਯੁਕਤ ਕੀਤਾ ਗਿਆ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ
Publish Date: Wed, 16 Sep 2026 12:07 PM (IST)
Updated Date: Wed, 16 Sep 2026 12:12 PM (IST)
ਪੱਤਰ ਪ੍ਰੇਰਕ, ਜਲੰਧਰ : 16 ਸਾਲਾਂ ਤੋਂ ਲਗਾਤਾਰ ਹਾਕੀ ਪੰਜਾਬ ਦੇ ਦਫਤਰ ਸਕੱਤਰ ਚੱਲੇ ਆ ਰਹੇ ਕੁਲਬੀਰ ਸਿੰਘ ਨੂੰ ਹਾਕੀ ਪੰਜਾਬ ਦੇ ਐਗਜ਼ੀਕਿਊਟਿਵ ਬੋਰਡ ਵੱਲੋਂ ਹਾਕੀ ਪੰਜਾਬ ਦਾ ਚੀਫ ਐਗਜ਼ੀਕਿਊਟਿਵ ਅਫਸਰ ਨਿਯੁਕਤ ਕੀਤਾ ਗਿਆ। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨੈਸ਼ਨਲ ਸਪੋਰਟਸ ਗਵਰਨੈਂਸ ਐਕਟ 2025 ਅਨੁਸਾਰ ਹਾਕੀ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਾਕੀ ਪੰਜਾਬ ਦੇ ਨਵੇਂ ਬਾਈਲਾਅਜ਼ ਲਾਗੂ ਕੀਤੇ ਗਏ, ਜਿਸ ਤਹਿਤ ਹੀ ਹਾਕੀ ਪੰਜਾਬ ਦੀਆਂ ਚੋਣਾਂ ਹਾਕੀ ਇੰਡੀਆ ਵੱਲੋਂ ਕਰਵਾਈਆਂ ਗਈਆਂ।
ਇਸ ਨਵੇਂ ਐਕਟ ਅਨੁਸਾਰ ਹਰ ਸੂਬੇ ਦੀ ਐਸੋਸੀਏਸ਼ਨ ਨੂੰ ਆਪਣਾ ਇਕ ਚੀਫ ਐਗਜ਼ੀਕਿਊਟਿਵ ਅਫਸਰ ਨਿਯੁਕਤ ਕਰਨਾ ਲਾਜ਼ਮੀ ਹੈ, ਜੋ ਕਿ ਹਾਕੀ ਇੰਡੀਆ, ਸਰਕਾਰੀ ਅਦਾਰਿਆਂ ਤੇ ਬਾਕੀ ਸੂਬਿਆਂ ਦੀਆਂ ਖੇਡ ਐਸੋਸੀਏਸ਼ਨਾਂ ਨਾਲ ਪੱਤਰ ਵਿਹਾਰ ਕਰੇਗਾ। ਹਾਕੀ ਪੰਜਾਬ ਦੇ ਨਵੇਂ ਬਣੇ ਐਗਜ਼ੀਕਿਊਟਿਵ ਬੋਰਡ ਵੱਲੋਂ ਹਾਕੀ ਪੰਜਾਬ ਦੇ ਬਾਈਲਾਅਜ਼ ਦੇ ਰੂਲ 14.7.1 ਅਨੁਸਾਰ ਕੁਲਬੀਰ ਸਿੰਘ ਨੂੰ ਹਾਕੀ ਪੰਜਾਬ ਦਾ ਚੀਫ ਐਗਜ਼ੀਕਿਊਟਿਵ ਅਫਸਰ ਨਿਯੁਕਤ ਕੀਤਾ ਗਿਆ ਹੈ। ਚੀਫ ਐਗਜ਼ੀਕਿਊਟਿਵ ਅਫਸਰ ਦਾ ਮੁੱਖ ਕੰਮ ਪ੍ਰਧਾਨ, ਸਕੱਤਰ ਜਨਰਲ ਤੇ ਐਗਜ਼ੀਕਿਊਟਿਵ ਬੋਰਡ ਵੱਲੋਂ ਬਣਾਈਆਂ ਗਈਆਂ ਪਾਲਿਸੀਆਂ, ਪ੍ਰੋਗਰਾਮਾਂ, ਫ਼ੈਸਲਿਆਂ ਨੂੰ ਨਵੇਂ ਨੈਸ਼ਨਲ ਸਪੋਰਟਸ ਗਵਰਨੈਂਸ ਐਕਟ ਅਨੁਸਾਰ ਸਮਾਂਬੱਧ ਤਰੀਕੇ ਨਾਲ ਲਾਗੂ ਕਰਨਾ ਤੇ ਖਿਡਾਰੀਆਂ ਦੇ ਹੱਕਾਂ ਦੀ ਪੂਰੀ ਰਾਖੀ ਕਰਨਾ ਹੈ।