- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਪਾਨ ਦੇ ਨਾਗੋਯਾ ’ਚ ਚੱਲ ਰਹੀਆਂ ਏਸ਼ਿਆਈ ਖੇਡਾਂ ’ਚ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਦੇ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਮਗਾ ਜਿੱਤਣ ਵਾਲੇ ਕਮਲਜੀਤ ਵੀ ਟੀਮ ਦਾ ਹਿੱਸਾ ਵੀ ਨਹੀਂ ਸਨ। ਆਖਰੀ ਸਮੇਂ 'ਚ ਉਨ੍ਹਾਂ ਨੂੰ ਕੇਦਾਰਲਿੰਗਾ ਬਾਲਕ੍ਰਿਸ਼ਨ ਉਚਾਗਨਵੇ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਸੀ

ਮੁਕੇਸ਼ ਸ਼ਰਮਾ, ਜਾਗਰਣ, ਰੇਵਾੜੀ : ਜਾਪਾਨ ਦੇ ਨਾਗੋਯਾ ’ਚ ਚੱਲ ਰਹੀਆਂ ਏਸ਼ਿਆਈ ਖੇਡਾਂ ’ਚ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਦੇ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਮਗਾ ਜਿੱਤਣ ਵਾਲੇ ਕਮਲਜੀਤ ਵੀ ਟੀਮ ਦਾ ਹਿੱਸਾ ਵੀ ਨਹੀਂ ਸਨ। ਆਖਰੀ ਸਮੇਂ 'ਚ ਉਨ੍ਹਾਂ ਨੂੰ ਕੇਦਾਰਲਿੰਗਾ ਬਾਲਕ੍ਰਿਸ਼ਨ ਉਚਾਗਨਵੇ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਕਮਲਜੀਤ ਨੇ ਵੀ ਇਹ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਤੇ ਝੱਜਰ ਜ਼ਿਲ੍ਹੇ ਦੇ ਸਾਸਰੋਲੀ ਦੀ ਰਹਿਣ ਵਾਲੀ ਸੁਰੂਚੀ ਸਿੰਘ ਨਾਲ ਮਿਲ ਕੇ ਦੇਸ਼ ਲਈ ਦੂਜਾ ਸੋਨ ਤਮਗਾ ਜਿੱਤਿਆ। ਰੇਵਾੜੀ ਦੇ ਪਿੰਡ ਸੁਲਖਾ ਦਾ ਰਹਿਣ ਵਾਲਾ ਕਮਲਜੀਤ ਇਸ ਸਾਲ 28 ਅਗਸਤ ਨੂੰ ਭਾਰਤੀ ਫੌਜ ’ਚ ਹੌਲਦਾਰ ਵਜੋਂ ਭਰਤੀ ਹੋਇਆ ਸੀ। ਮੱਧ ਵਰਗੀ ਪਰਿਵਾਰ ਨਾਲ ਸਬੰਧਤ ਕਮਲਜੀਤ ਪਹਿਲਾਂ ਤਾਂ ਐਥਲੀਟ ਬਣਨਾ ਚਾਹੁੰਦਾ ਸੀ। ਉਸ ਨੇ ਦੌੜਾਕ ਬਣਨ ਦਾ ਸੁਪਨਾ ਦੇਖਿਆ ਸੀ ਪਰ ਇਹ ਸੁਪਨਾ ਉਸ ਸਮੇਂ ਚੂਰ-ਚੂਰ ਹੋ ਗਿਆ ਜਦੋਂ ਸਾਲ 2021 ’ਚ ਸੜਕ ਹਾਦਸੇ ’ਚ ਉਸ ਦੀ ਲੱਤ ਟੁੱਟ ਗਈ। ਹਾਦਸੇ ਤੋਂ ਬਾਅਦ ਕਮਲਜੀਤ ਨੇ ਸ਼ੂਟਿੰਗ ਨੂੰ ਨਵਾਂ ਕਰੀਅਰ ਚੁਣਿਆ ਤੇ ਹੁਣ ਉਸ ਨੇ ਆਖਰੀ ਸਮੇਂ ’ਚ ਏਸ਼ਿਆਈ ਖੇਡਾਂ ’ਚ ਟੀਮ ਮੁਕਾਬਲੇ ’ਚ ਹਿੱਸਾ ਲੈ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।