- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਮਨਪ੍ਰੀਤ ਕੌਰ ਦੇ ਤੂਫਾਨੀ ਪ੍ਰਦਰਸ਼ਨ ਤੇ ਦੀਪਤੀ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਅੱਗੇ ਜ਼ਿੰਬਾਬਵੇ ਦੀ ਟੀਮ ਟਿਕ ਨਾ ਸਕੀ। ਭਾਰਤ ਦੀਆਂ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਸੈਂਕੜੇ ਜੜੇ, ਜਿਸ ਨਾਲ ਟੀਮ 6 ਵਿਕਟਾਂ ਦੇ ਨੁਕਸਾਨ ’ਤੇ 328 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰਨ ’ਚ ਕਾਮਯਾਬ ਰਹੀ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਹਰਮਨਪ੍ਰੀਤ ਕੌਰ ਦੇ ਤੂਫਾਨੀ ਪ੍ਰਦਰਸ਼ਨ ਤੇ ਦੀਪਤੀ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਅੱਗੇ ਜ਼ਿੰਬਾਬਵੇ ਦੀ ਟੀਮ ਟਿਕ ਨਾ ਸਕੀ। ਭਾਰਤ ਦੀਆਂ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਸੈਂਕੜੇ ਜੜੇ, ਜਿਸ ਨਾਲ ਟੀਮ 6 ਵਿਕਟਾਂ ਦੇ ਨੁਕਸਾਨ ’ਤੇ 328 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰਨ ’ਚ ਕਾਮਯਾਬ ਰਹੀ। ਇਸ ਤੋਂ ਬਾਅਦ ਖੱਬੇ ਹੱਥ ਦੀ ਸਪਿੰਨਰ ਵੈਸ਼ਨਵੀ ਸ਼ਰਮਾ ਦੀ ਅਗਵਾਈ ’ਚ ਭਾਰਤੀ ਗੇਂਦਬਾਜ਼ਾਂ ਨੇ ਜ਼ਿੰਬਾਬਵੇ ਦੀ ਪੂਰੀ ਟੀਮ ਨੂੰ 207 ਦੌੜਾਂ ’ਤੇ ਆਊਟ ਕਰ ਦਿੱਤਾ। ਐਤਵਾਰ ਨੂੰ ਖੇਡੇ ਗਏ ਦੂਜੇ ਮਹਿਲਾ ਵਨਡੇ ’ਚ 121 ਦੌੜਾਂ ਦੀ ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਅਗੇਤ ਹਾਸਲ ਕਰ ਲਈ ਹੈ। ਭਾਰਤ ਨੇ ਪਹਿਲਾ ਮੈਚ ਵੀ ਨੌਂ ਵਿਕਟਾਂ ਨਾਲ ਜਿੱਤਿਆ ਸੀ।
ਹਰਮਨਪ੍ਰੀਤ ਨੇ 121 ਗੇਂਦਾਂ 'ਤੇ 126 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ’ਚ 15 ਬਾਊਂਡਰੀਆਂ ਸ਼ਾਮਲ ਸਨ, ਜਦਕਿ ਦੀਪਤੀ 86 ਗੇਂਦਾਂ ’ਤੇ 106 ਦੌੜਾਂ ਬਣਾ ਕੇ ਅਜੇਤੂ ਰਹੀ। ਇਨ੍ਹਾਂ ਦੋਵਾਂ ਤਜਰਬੇਕਾਰ ਖਿਡਾਰਨਾਂ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਤੇ ਤੀਜੀ ਵਿਕਟ ਲਈ 153 ਦੌੜਾਂ ਦੀ ਭਾਈਵਾਲੀ ਕੀਤੀ। ਇਹ ਮਹਿਲਾ ਵਨਡੇ ਕ੍ਰਿਕਟ ’ਚ ਹਰਮਨਪ੍ਰੀਤ ਦਾ ਅੱਠਵਾਂ ਸੈਂਕੜਾ ਸੀ। ਭਾਰਤ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ ਸੀ। ਕਪਤਾਨ ਸਮ੍ਰਿਤੀ ਮੰਧਾਨਾ ਪਹਿਲੇ ਹੀ ਓਵਰ ’ਚ ‘ਪੁੱਲ ਸ਼ਾਟ’ ਖੇਡਣ ਦੀ ਕੋਸ਼ਿਸ਼ ’ਚ ਆਪਣੀ ਵਿਕਟ ਗੁਆ ਬੈਠੀ। ਸ਼ਫਾਲੀ ਵਰਮਾ ਵੀ ਜ਼ਿਆਦਾ ਦੇਰ ਕ੍ਰੀਜ਼ ’ਤੇ ਨਹੀਂ ਟਿਕ ਸਕੀ ਤੇ ਨੋਮਵੇਲੋ ਸਿਬਾਂਡਾ ਦਾ ਸ਼ਿਕਾਰ ਬਣੀ, ਜਿਸ ਨੇ ਇਸ ਮੈਚ ’ਚ ਆਪਣੀ ਦੂਜੀ ਵਿਕਟ ਲਈ। ਅਜਿਹੀ ਸਥਿਤੀ ’ਚ ਪ੍ਰਤਿਕਾ ਰਾਵਲ ਨੇ ਜ਼ਿੰਮੇਵਾਰੀ ਸੰਭਾਲੀ, 67 ਗੇਂਦਾਂ ’ਤੇ 61 ਦੌੜਾਂ ਬਣਾਈਆਂ ਤੇ ਹਰਮਨਪ੍ਰੀਤ ਨਾਲ 124 ਦੌੜਾਂ ਦੀ ਭਾਈਵਾਲੀ ਕੀਤੀ। ਪ੍ਰਤਿਕਾ 23ਵੇਂ ਓਵਰ ’ਚ ‘ਡੀਪ ਮਿਡ-ਵਿਕਟ’ ’ਤੇ ਕੈਚ ਆਊਟ ਹੋ ਗਈ। ਤੇਜਲ ਹਸਾਬਨਿਸ ਵੀ ‘ਸਲੌਗ ਸਵੀਪ’ ਖੇਡਣ ਦੀ ਕੋਸ਼ਿਸ਼ ’ਚ ਆਊਟ ਹੋ ਗਈ। ਇਸ ਤੋਂ ਬਾਅਦ ਹਰਮਨਪ੍ਰੀਤ ਨੇ ਪਾਰੀ ਦੀ ਕਮਾਨ ਪੂਰੀ ਤਰ੍ਹਾਂ ਆਪਣੇ ਹੱਥਾਂ ’ਚ ਲੈ ਲਈ। ਉਸ ਦੇ ‘ਕਵਰ ਡਰਾਈਵ’ ਤੇ ‘ਕੱਟ ਸ਼ਾਟ’ ਦੇਖਣਯੋਗ ਸਨ। ਉਸ ਨੂੰ ਥੋੜ੍ਹੀ ਕਿਸਮਤ ਦਾ ਸਾਥ ਵੀ ਮਿਲਿਆ ਕਿਉਂਕਿ ਜ਼ਿੰਬਾਬਵੇ ਦੇ ਫੀਲਡਰਾਂ ਨੇ ਉਸ ਦੀ ਬੱਲੇਬਾਜ਼ੀ ਦ ਭਾਰਤੀ ਟੀਮ ਆਖਰੀ ਓਵਰਾਂ ’ਚ ਉਮੀਦ ਮੁਤਾਬਕ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੀ ਅਤੇ ‘ਫਿਨਿਸ਼ਰ’ ਰਿਚਾ ਘੋਸ਼ ਵੀ ਜ਼ਿਆਦਾ ਦੇਰ ਨਹੀਂ ਟਿਕ ਸਕੀ। ਹਾਲਾਂਕਿ, ਦੀਪਤੀ ਨੇ ਆਖਰੀ ਓਵਰ ਵਿੱਚ ‘ਸਕੁਏਅਰ ਲੈੱਗ’ ਵੱਲ ਚੌਕਾ ਲਗਾ ਕੇ ਆਪਣਾ ਦੂਜਾ ਵਨਡੇ ਸੈਂਕੜਾ ਪੂਰਾ ਕੀਤਾ।