- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਮੁਦ੍ਰਿਕ ਸ਼ਾਸਤਰ ਦੇ ਅਨੁਸਾਰ, ਵਾਲਾਂ ਦੀ ਬਣਤਰ ਵਿਅਕਤੀ ਦੇ ਸੁਭਾਅ, ਕਰੀਅਰ ਤੇ ਆਰਥਿਕ ਸਥਿਤੀ ਬਾਰੇ ਮਹੱਤਵਪੂਰਨ ਸੰਕੇਤ ਦਿੰਦੀ ਹੈ। ਸਿੱਧੇ, ਘੁੰਗਰਾਲੇ, ਸੰਘਣੇ ਤੇ ਕਾਲੇ ਵਾਲਾਂ ਵਾਲੇ ਲੋਕਾਂ ਦੇ ਭਵਿੱਖ ਨਾਲ ਜੁੜੇ ਕਈ ਖ਼ਾਸ ਰਾਜ਼ ਇਸ ’ਚ ਛੁਪੇ ਹੋਏ ਦੱਸੇ ਜਾਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ’ਚ ਸਾਮੁਦ੍ਰਿਕ ਸ਼ਾਸਤਰ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਾਮੁਦ੍ਰਿਕ ਸ਼ਾਸਤਰ ’ਚ ਵਿਅਕਤੀ ਦੇ ਸਰੀਰ ਦੀ ਬਣਤਰ, ਸਰੀਰ ’ਤੇ ਮੌਜੂਦ ਨਿਸ਼ਾਨਾਂ ਤੇ ਵਾਲਾਂ ਦੀ ਕਿਸਮ ਦੀ ਮਦਦ ਨਾਲ ਉਸਦੇ ਸੁਭਾਅ, ਕਰੀਅਰ ਤੇ ਆਰਥਿਕ ਸਥਿਤੀ ਬਾਰੇ ਪਤਾ ਲਗਾਉਣ ਦੀ ਗੱਲ ਕੀਤੀ ਗਈ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲੋਕਾਂ ਦੇ ਸਿੱਧੇ, ਘੁੰਗਰਾਲੇ, ਸੰਘਣੇ ਤੇ ਕਾਲੇ ਵਾਲਾਂ ਤੋਂ ਭਵਿੱਖ ਨਾਲ ਜੁੜੇ ਕਈ ਖ਼ਾਸ ਸੰਕੇਤ ਮਿਲਦੇ ਹਨ। ਹੁਣ ਤੁਹਾਡੇ ਮਨ ’ਚ ਸਵਾਲ ਆ ਰਿਹਾ ਹੋਵੇਗਾ ਕਿ ਸਿੱਧੇ, ਘੁੰਗਰਾਲੇ, ਸੰਘਣੇ ਤੇ ਕਾਲੇ ਵਾਲਾਂ ਵਾਲੇ ਲੋਕ ਕਿਵੇਂ ਹੁੰਦੇ ਹਨ? ਤਾਂ ਆਓ, ਇਸ ਲੇਖ ’ਚ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਘੁੰਗਰਾਲੇ ਵਾਲਾਂ ਵਾਲੇ ਲੋਕ : ਸਾਮੁਦ੍ਰਿਕ ਸ਼ਾਸਤਰ ’ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਵਾਲ ਘੁੰਗਰਾਲੇ ਹੁੰਦੇ ਹਨ, ਉਹ ਕੰਮ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੇ ਹਨ ਤੇ ਉਨ੍ਹਾਂ ਨੂੰ ਭਾਗਾਂ ਵਾਲਾ ਮੰਨਿਆ ਜਾਂਦਾ ਹੈ। ਇਨ੍ਹਾਂ ਲੋਕਾਂ ਦੇ ਕੰਮ ’ਚ ਕੋਈ ਰੁਕਾਵਟ ਨਹੀਂ ਆਉਂਦੀ। ਨਾਲ ਹੀ ਇਹ ਲੋਕ ਹਰ ਖੇਤਰ ’ਚ ਅੱਗੇ ਵਧਦੇ ਹਨ ਤੇ ਖੂਬ ਤਰੱਕੀ ਕਰਦੇ ਹਨ। ਜ਼ਿੰਦਗੀ ’ਚ ਸਖ਼ਤ ਮਿਹਨਤ ਦੀ ਵਜ੍ਹਾ ਨਾਲ ਇਨ੍ਹਾਂ ਲੋਕਾਂ ਲਈ ਸਫਲਤਾ ਦੇ ਰਾਹ ਖੁੱਲ੍ਹਦੇ ਹਨ। ਕਈ ਵਾਰ ਇਨ੍ਹਾਂ ਦਾ ਸੁਭਾਅ ਸਮਝਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ, ਕਿਉਂਕਿ ਇਹ ਮੂਡੀ ਹੋ ਸਕਦੇ ਹਨ। ਇਨ੍ਹਾਂ ਨੂੰ ਕਿਸੇ ਦੇ ਦਬਾਅ ਹੇਠ ਕੰਮ ਕਰਨਾ ਪਸੰਦ ਨਹੀਂ ਹੁੰਦਾ ਤੇ ਇਹ ਆਜ਼ਾਦ ਜ਼ਿੰਦਗੀ ਜੀਣਾ ਚਾਹੁੰਦੇ ਹਨ।
ਸਿੱਧੇ ਵਾਲਾਂ ਵਾਲੇ ਲੋਕ : ਸਿੱਧੇ ਵਾਲਾਂ ਵਾਲੇ ਲੋਕ ਆਪਣੇ ਕੰਮਾਂ ਨੂੰ ਪੂਰੀ ਨਿਸ਼ਠਾ ਤੇ ਮਿਹਨਤ ਨਾਲ ਪੂਰਾ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਜ਼ਿੰਦਗੀ ’ਚ ਮਿਹਨਤ ਕਰਨਾ ਜ਼ਿਆਦਾ ਪਸੰਦ ਹੁੰਦਾ ਹੈ। ਜੇਕਰ ਇਨ੍ਹਾਂ ਦੇ ਸੁਭਾਅ ਦੀ ਗੱਲ ਕਰੀਏ ਤਾਂ ਇਹ ਲੋਕ ਬਹੁਤ ਸਮਝਦਾਰ ਹੁੰਦੇ ਹਨ। ਇਹ ਆਪਣੇ ਜੀਵਨ ਦੇ ਟੀਚਿਆਂ ਨੂੰ ਲੈ ਕੇ ਸਪਸ਼ਟ ਹੁੰਦੇ ਹਨ ਤੇ ਆਤਮਵਿਸ਼ਵਾਸ ਨਾਲ ਭਰਪੂਰ ਰਹਿੰਦੇ ਹਨ।
ਸੰਘਣੇ ਤੇ ਕਾਲੇ ਵਾਲਾਂ ਵਾਲੇ ਲੋਕ : ਅਜਿਹਾ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਵਾਲ ਸੰਘਣੇ ਤੇ ਕਾਲੇ ਹੁੰਦੇ ਹਨ, ਉਨ੍ਹਾਂ ਦੀ ਸਿਹਤ ਚੰਗੀ ਰਹਿੰਦੀ ਹੈ। ਨਾਲ ਹੀ ਇਹ ਲੋਕ ਦਿੱਖ ’ਚ ਵੀ ਸੁੰਦਰ ਹੁੰਦੇ ਹਨ। ਸਾਮੁਦ੍ਰਿਕ ਸ਼ਾਸਤਰ ਦੇ ਅਨੁਸਾਰ, ਇਹ ਲੋਕ ਜ਼ਿੰਦਗੀ ’ਚ ਸੱਚੇ ਦੋਸਤ ਬਣਾਉਂਦੇ ਹਨ ਤੇ ਹਰ ਕਿਸੇ ਦੀ ਮਦਦ ਕਰਨ ਲਈ ਸਭ ਤੋਂ ਅੱਗੇ ਰਹਿੰਦੇ ਹਨ।
ਸੁਨਹਿਰੇ ਵਾਲਾਂ ਵਾਲੇ ਲੋਕ : ਸਾਮੁਦ੍ਰਿਕ ਸ਼ਾਸਤਰ ’ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਵਾਲ ਸੁਨਹਿਰੇ ਹੁੰਦੇ ਹਨ, ਉਹ ਅਕਸਰ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲੋਂ ਸੁਭਾਅ ’ਚ ਕਾਫ਼ੀ ਵੱਖਰੇ ਹੁੰਦੇ ਹਨ। ਵਿਚਾਰਾਂ ਤੇ ਰੁਚੀਆਂ ਦੇ ਮਾਮਲੇ ’ਚ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਬਿਠਾਉਣ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।