1 ਤੋਂ 10 ਅਕਤੂਬਰ ਤੱਕ ਕਿਉਂ ਨਾ ਖਰੀਦੋ ਨਵੀਂ ਗੱਡੀ? ਜਾਣੋ ਪਿਤਰ ਪੱਖ ਤੋਂ ਬਾਅਦ ਵਾਹਨ ਖਰੀਦਣ ਦੇ ਸਭ ਤੋਂ ਸ਼ੁਭ ਮੁਹੂਰਤ ਅਕਤੂਬਰ 2026 ’ਚ ਪਿਤਰ ਪੱਖ ਕਾਰਨ ਸ਼ੁਰੂਆਤੀ 10 ਦਿਨ ਵਾਹਨ ਖਰੀਦਣ ਲਈ ਅਸ਼ੁਭ ਮੰਨੇ ਜਾ ਰਹੇ ਹਨ। ਨਵਰਾਤਰੀ, ਦਸ਼ਹਿਰਾ ਤੇ ਸ਼ਰਦ ਪੂਰਨਿਮਾ ਤੋਂ ਬਾਅਦ 15 ਤੇ 28 ਅਕਤੂਬਰ ਸਮੇਤ ਐਤਵਾਰ ਦਾ ਦਿਨ ਨਵਾਂ ਵਾਹਨ ਖਰੀਦਣ ਲਈ ਸ਼ੁਭ ਰਹੇਗਾ।
Publish Date: Wed, 30 Sep 2026 11:56 AM (IST)
Updated Date: Wed, 30 Sep 2026 11:58 AM (IST)
ਧਰਮ ਡੈਸਕ, ਨਵੀਂ ਦਿੱਲੀ : ਭਾਰਤੀ ਪਰਿਵਾਰਾਂ ’ਚ ਨਵੀਂ ਗੱਡੀ ਖਰੀਦਣਾ ਜ਼ਿੰਦਗੀ ਦੇ ਸਭ ਤੋਂ ਅਹਿਮ ਫੈਸਲਿਆਂ ’ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਲਈ ਕਈ ਲੋਕ ਨਵਾਂ ਵਾਹਨ ਖਰੀਦਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਕਰਦੇ। ਹਿੰਦੂ ਪਰਿਵਾਰਾਂ ’ਚ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਨਵੀਂ ਚੀਜ਼ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਸ਼ੁਭ ਮੁਹੂਰਤ ਦੇਖਣਾ ਬਹੁਤ ਜ਼ਰੂਰੀ ਹੈ। ਸਾਲ 2026 ’ਚ ਅਕਤੂਬਰ ਮਹੀਨੇ ਦੀ ਸ਼ੁਰੂਆਤ ਪਿਤਰ ਪੱਖ ਨਾਲ ਹੋ ਰਹੀ ਹੈ। ਇਸ ਕਾਰਨ ਕਈ ਲੋਕ ਵਾਹਨ ਖਰੀਦਣ ਦੀ ਤਾਰੀਖ ਨੂੰ ਲੈ ਕੇ ਦੁਵਿਧਾ ’ਚ ਹਨ, ਕਿਉਂਕਿ ਪਿਤਰ ਪੱਖ ਦੌਰਾਨ ਸ਼ੁਭ ਕੰਮ ਜਾਂ ਕੋਈ ਨਵੀਂ ਵਸਤੂ ਖਰੀਦਣਾ ਅਸ਼ੁਭ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਐਸਟ੍ਰੋਪਤਰੀ ਦੇ ਜੋਤਸ਼ੀ ਮੁਤਾਬਕ ਅਕਤੂਬਰ 2026 ’ਚ ਵਾਹਨ ਖਰੀਦਣ ਲਈ ਕਿਹੜੇ ਦਿਨ ਸ਼ੁਭ ਰਹਿਣਗੇ।
ਅਕਤੂਬਰ ’ਚ ਇਨ੍ਹਾਂ ਤਾਰੀਖਾਂ ਨੂੰ ਭੁੱਲ ਕੇ ਵੀ ਨਾ ਕਰੋ ਨਵੇਂ ਵਾਹਨ ਦੀ ਖਰੀਦਦਾਰੀ
ਅਕਤੂਬਰ ਮਹੀਨੇ ਦੀ ਸ਼ੁਰੂਆਤ ਪਿਤਰ ਪੱਖ 2026 ਦੀ ਮਿਆਦ ’ਚ ਹੋ ਰਹੀ ਹੈ। ਇਸੇ ਕਾਰਨ 1 ਤੋਂ ਲੈ ਕੇ 10 ਅਕਤੂਬਰ ਤੱਕ ਨਵਾਂ ਵਾਹਨ ਖਰੀਦਣ ਲਈ ਕੋਈ ਵੀ ਸ਼ੁਭ ਮੁਹੂਰਤ ਉਪਲਬਧ ਨਹੀਂ ਹੈ। ਹਿੰਦੂ ਪਰਿਵਾਰਾਂ ’ਚ ਪਿਤਰ ਪੱਖ ਦੌਰਾਨ ਕਿਸੇ ਵੀ ਸ਼ੁਭ ਕੰਮ ਤੇ ਨਵੀਂ ਚੀਜ਼ ਦੀ ਖਰੀਦਦਾਰੀ ਤੋਂ ਬਚਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅਕਤੂਬਰ ਦੇ ਸ਼ੁਰੂਆਤੀ 10 ਦਿਨਾਂ ’ਚ ਵਾਹਨ ਖਰੀਦਣ ਲਈ ਕੋਈ ਸ਼ੁਭ ਤਾਰੀਖ ਨਹੀਂ ਹੈ।
ਅਕਤੂਬਰ 2026 ’ਚ ਵਾਹਨ ਖਰੀਦਣ ਲਈ ਸ਼ੁਭ ਮੁਹੂਰਤ ਤੇ ਤਾਰੀਕ ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰੈਸ਼ ਸ਼ਰਮਾ ਦੇ ਅਨੁਸਾਰ, ਅਕਤੂਬਰ ਮਹੀਨੇ ’ਚ ਨਵਰਾਤਰੀ, ਦੁਸਹਿਰਾ ਤੇ ਸ਼ਰਦ ਪੂਰਨਿਮਾ ਵਰਗੇ ਬਹੁਤ ਹੀ ਸ਼ੁਭ ਤਿਉਹਾਰਾਂ ਕਾਰਨ ਨਵਾਂ ਵਾਹਨ (ਕਾਰ, ਬਾਈਕ ਜਾਂ ਵਪਾਰਕ ਵਾਹਨ) ਖਰੀਦਣ ਲਈ ਅਨੁਕੂਲ ਸਥਿਤੀਆਂ ਬਣ ਰਹੀਆਂ ਹਨ।
ਵਾਹਨ ਖਰੀਦਣ ਦੇ ਪ੍ਰਮੁੱਖ ਸ਼ੁਭ ਦਿਨ ਤੇ ਯੋਗ ਸਰਵਾਰਥ ਸਿੱਧੀ ਯੋਗ ਦਾ ਲਾਭ: ਵਿਜਯਾਦਸ਼ਮੀ (ਦਸ਼ਹਿਰਾ) ਤੇ ਸ਼ਰਦ ਪੂਰਨਿਮਾ ਦੇ ਪਾਵਨ ਮੌਕੇ ਵਾਹਨ ਖਰੀਦਣ ਨਾਲ ਸਰਵਾਰਥ ਸਿੱਧੀ ਯੋਗ ਦਾ ਵਿਸ਼ੇਸ਼ ਲਾਭ ਮਿਲਦਾ ਹੈ।
ਸ਼ੁਭ ਵਾਰ ਤੇ ਤਾਰੀਕਾਂ : ਇਸ ਮਹੀਨੇ ਪਿਤਰ ਪੱਖ ਤੋਂ ਬਾਅਦ ਐਤਵਾਰ ਦਾ ਦਿਨ ਵਾਹਨ ਖਰੀਦਣ ਲਈ ਬਹੁਤ ਸ਼ੁਭ ਮੰਨਿਆ ਗਿਆ ਹੈ। ਇਸ ਤੋਂ ਇਲਾਵਾ 15 ਅਕਤੂਬਰ (ਵੀਰਵਾਰ) ਤੇ 28 ਅਕਤੂਬਰ (ਬੁੱਧਵਾਰ) ਵੀ ਵਾਹਨ ਖਰੀਦਣ ਲਈ ਬਹੁਤ ਸ਼ੁਭ ਤਾਰੀਖਾਂ ਹਨ।
ਵਾਹਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਜੋਤਸ਼ ਤੇ ਧਾਰਮਿਕ ਮਾਨਤਾਵਾਂ ਮੁਤਾਬਕ, ਕ੍ਰਿਸ਼ਨ ਪੱਖ ਦੀ ਪ੍ਰਤਿਪਦਾ ਤਿਥੀ, ਸ਼ੁਕਲ ਪੱਖ ਦੀ ਚਤੁਰਥੀ, ਨਵਮੀ, ਦੁਆਦਸ਼ੀ ਤੇ ਚਤੁਰਦਸ਼ੀ ਤਿਥੀਆਂ ’ਤੇ ਵਾਹਨ ਖਰੀਦਣਾ ਬਹੁਤ ਉੱਤਮ ਮੰਨਿਆ ਜਾਂਦਾ ਹੈ।
ਉੱਥੇ ਹੀ ਨਕਸ਼ਤਰਾਂ ’ਚ ਅਸ਼ਵਿਨੀ, ਮ੍ਰਿਗਸ਼ਿਰਾ, ਪੁਨਰਵਸੂ, ਪੁਸ਼ਯ, ਹਸਤ, ਚਿਤਰਾ, ਸਵਾਤੀ, ਸ਼੍ਰਵਣ, ਧਨਿਸ਼ਠਾ, ਸ਼ਤਭਿਸ਼ਾ ਤੇ ਰੇਵਤੀ ਨਕਸ਼ਤਰ ’ਚ ਨਵੀਂ ਗੱਡੀ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਨਵੀਂ ਗੱਡੀ ਖਰੀਦਣ ਲਈ ਸੋਮਵਾਰ, ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਦਾ ਦਿਨ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਅਕਤੂਬਰ ’ਚ ਸ਼ੁਭ ਤਾਰੀਖ ਦੇ ਨਾਲ-ਨਾਲ ਜੋਤਸ਼ੀ ਤੇ ਵਿਅਕਤੀਗਤ ਗਣਨਾਵਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਮੰਨਿਆ ਜਾਂਦਾ ਹੈ।
ਚੰਦਰ ਬਲ ਦੇ ਮੁਤਾਬਕ: ਵਾਹਨ ਖਰੀਦਦੇ ਸਮੇਂ ਵਿਅਕਤੀ ਨੂੰ ਆਪਣੀ ਕੁੰਡਲੀ ’ਚ ਚੰਦਰਮਾ ਦੀ ਸਥਿਤੀ ਤੇ ਚੰਦਰ ਬਲ ਨੂੰ ਵੀ ਦੇਖਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਰਾਹੂਕਾਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਜੋਤਸ਼ ਸ਼ਾਸਤਰ ’ਚ ਰਾਹੂਕਾਲ ਨੂੰ ਅਸ਼ੁਭ ਸਮੇਂ ’ਚ ਗਿਣਿਆ ਜਾਂਦਾ ਹੈ।