ਅੱਖਾਂ ਬੰਦ ਕਰਕੇ ਮੰਤਰ ਜਾਪ ਕਰਨ ਦਾ ‘ਦੈਵੀ’ ਰਹੱਸ, ਇਨ੍ਹਾਂ ਅਦਭੁਤ ਨਿਯਮਾਂ ਤੇ ਫਾਇਦਿਆਂ ਬਾਰੇ ਨਹੀਂ ਜਾਣਦੇ ਹੋਵੋਗੇ ਤੁਸੀਂ ਸਨਾਤਨ ਧਰਮ ’ਚ ਮੰਤਰ ਜਾਪ ਕਰਦੇ ਸਮੇਂ ਅੱਖਾਂ ਬੰਦ ਕਰਨਾ ਧਿਆਨ ਕੇਂਦਰਿਤ ਕਰਨ ਤੇ ਮਨ ਨੂੰ ਭਟਕਣ ਤੋਂ ਰੋਕਣ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।
Publish Date: Thu, 24 Sep 2026 11:42 AM (IST)
Updated Date: Thu, 24 Sep 2026 11:45 AM (IST)
ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ ’ਚ ਪੂਜਾ-ਪਾਠ ਦੇ ਕਈ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਪੂਜਾ ਕਰਦੇ ਸਮੇਂ ਈਸ਼ਵਰ ’ਚ ਧਿਆਨ ਕੇਂਦਰਿਤ ਕਰਨਾ ਤੇ ਹੱਥ ਜੋੜ ਕੇ ਪਰਮਾਤਮਾ ਦਾ ਧਿਆਨ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਵੀ ਅਸੀਂ ਪੂਜਾ ਕਰਦੇ ਹਾਂ ਤਾਂ ਮਨ ਭਟਕਣ ਕਾਰਨ ਪੂਜਾ ਦਾ ਪੂਰਾ ਫਲ ਨਹੀਂ ਮਿਲਦਾ। ਇਸੇ ਤਰ੍ਹਾਂ ਪੂਜਾ ਦੌਰਾਨ ਮੰਤਰ ਜਾਪ ਕਰਨਾ ਵੀ ਇੱਕ ਜ਼ਰੂਰੀ ਨਿਯਮ ਹੈ, ਜਿਸ ਦਾ ਅਸੀਂ ਰੋਜ਼ ਪਾਲਣ ਕਰਦੇ ਹਾਂ। ਪੂਜਾ ਦੌਰਾਨ ਮੰਤਰਾਂ ਦਾ ਜਾਪ ਕਰਨਾ ਈਸ਼ਵਰ ਦੇ ਨੇੜੇ ਜਾਣ ਦਾ ਇੱਕ ਮਾਧਿਅਮ ਮੰਨਿਆ ਜਾਂਦਾ ਹੈ। ਤੁਸੀਂ ਅਕਸਰ ਇਹ ਵੀ ਸੁਣਿਆ ਹੋਵੇਗਾ ਕਿ ਮੰਤਰਾਂ ਦਾ ਸਹੀ ਤਰੀਕੇ ਨਾਲ ਜਾਪ ਕਰਨਾ ਚਾਹੀਦਾ ਹੈ, ਤਾਂ ਜੋ ਤੁਹਾਨੂੰ ਇਸ ਦਾ ਪੂਰਾ ਲਾਭ ਮਿਲ ਸਕੇ।
ਇਸੇ ਤਰ੍ਹਾਂ ਮੰਤਰ ਜਾਪ ਕਰਦੇ ਸਮੇਂ ਤੁਹਾਨੂੰ ਅੱਖਾਂ ਵੀ ਬੰਦ ਕਰ ਲੈਣੀਆਂ ਚਾਹੀਦੀਆਂ ਹਨ। ਇਹ ਮਨ ਨੂੰ ਭਟਕਣ ਤੋਂ ਰੋਕਣ ਦੀ ਇੱਕ ਪ੍ਰਕਿਰਿਆ ਹੈ। ਆਓ ਜਾਣਦੇ ਹਾਂ ਕਿ ਆਖਿਰ ਮੰਤਰ ਜਾਪ ਕਰਦੇ ਸਮੇਂ ਅੱਖਾਂ ਬੰਦ ਕਿਉਂ ਕਰ ਲੈਣੀਆਂ ਚਾਹੀਦੀਆਂ ਹਨ ਤੇ ਇਸ ਦੇ ਕੀ ਫਾਇਦੇ ਹਨ?
ਮੰਤਰਾਂ ਦਾ ਜਾਪ ਅੱਖਾਂ ਬੰਦ ਕਰਕੇ ਹੀ ਕਿਉਂ ਕਰਨਾ ਚਾਹੀਦਾ ਹੈ? ਮੰਤਰਾਂ ਦਾ ਜਾਪ ਹਮੇਸ਼ਾ ਅੱਖਾਂ ਬੰਦ ਕਰਕੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਅੱਖਾਂ ਬੰਦ ਕਰਕੇ ਮੰਤਰ ਜਾਪ ਕਰਨ ਨਾਲ ਧਿਆਨ ਕੇਂਦਰਿਤ ਹੁੰਦਾ ਹੈ ਤੇ ਤੁਸੀਂ ਜਿਸ ਉਦੇਸ਼ ਨਾਲ ਮੰਤਰ ਜਾਪ ਕਰ ਰਹੇ ਹੋ, ਉਸ ਨੂੰ ਪੂਰਾ ਕਰਨ ’ਚ ਮਦਦ ਮਿਲਦੀ ਹੈ। ਇਸ ਤਰ੍ਹਾਂ ਮੰਤਰ ਜਾਪ ਕਰਨ ਨਾਲ ਮੰਤਰ ਪੜ੍ਹਨ ’ਚ ਕੋਈ ਰੁਕਾਵਟ ਨਹੀਂ ਆਉਂਦੀ ਤੇ ਭਗਤ ਨੂੰ ਪੂਜਾ ਦਾ ਫਲ ਵੀ ਮਿਲਦਾ ਹੈ। ਬੰਦ ਅੱਖਾਂ ਨਾਲ ਮੰਤਰ ਜਾਪ ਕਰਨ ਨਾਲ ਸਰੀਰ ਦੇ ਸਾਰੇ ਚੱਕਰ ਇੱਕੋ ਸਮੇਂ ਕੇਂਦਰਿਤ ਹੁੰਦੇ ਹਨ ਤੇ ਇਹ ਇਸ ਗੱਲ ਦਾ ਸੰਕੇਤ ਮੰਨਿਆ ਜਾਂਦਾ ਹੈ ਕਿ ਤੁਸੀਂ ਜਿਸ ਮੰਤਰ ਦਾ ਜਾਪ ਕਰ ਰਹੇ ਹੋ, ਉਸ ਦੀ ਊਰਜਾ ਸਰੀਰ ਦੇ ਹਰ ਹਿੱਸੇ ’ਚ ਪ੍ਰਵਾਹਿਤ ਹੋਵੇਗੀ।
ਅੱਖਾਂ ਬੰਦ ਕਰਕੇ ਮੰਤਰ ਜਾਪ ਕਰਨ ਨਾਲ ਨਹੀਂ ਹੁੰਦਾ ਭਟਕਾਵਾ ਜਦੋਂ ਤੁਸੀਂ ਕਿਸੇ ਮੰਤਰ ਦਾ ਜਾਪ ਅੱਖਾਂ ਬੰਦ ਕਰਕੇ ਕਰਦੇ ਹੋ ਤਾਂ ਮਨ ਉਸੇ ਮੰਤਰ ’ਚ ਲੱਗ ਜਾਂਦਾ ਹੈ ਤੇ ਕਿਸੇ ਵੀ ਤਰ੍ਹਾਂ ਦੇ ਭਟਕਾਵੇ ਦੀ ਸਥਿਤੀ ਨਹੀਂ ਬਣਦੀ। ਮੰਤਰ ਜਾਪ ਕਰਦੇ ਸਮੇਂ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਦੋਵਾਂ ਅੱਖਾਂ ਦੇ ਵਿਚਕਾਰ ਧਿਆਨ ਕੇਂਦਰਿਤ ਕਰਦੇ ਹੋ ਤਾਂ ਸਿੱਧੇ ਈਸ਼ਵਰ ਨਾਲ ਜੁੜਾਅ ਹੁੰਦਾ ਹੈ। ਮੰਤਰਾਂ ਦਾ ਜਾਪ ਆਮ ਤੌਰ 'ਤੇ 108 ਵਾਰ ਕੀਤਾ ਜਾਂਦਾ ਹੈ, ਜਿਸ ’ਚ ਤੁਸੀਂ ਘੱਟੋ-ਘੱਟ ਇੱਕ ਪੂਰੀ ਮਾਲਾ ਦਾ ਜਾਪ ਕਰਦੇ ਹੋ। ਇਸ ਤਰ੍ਹਾਂ ਪੂਰੀ ਮਾਲਾ ਦਾ ਜਾਪ ਇੱਕ ਵਾਰ ’ਚ ਹੀ ਹੋ ਜਾਂਦਾ ਹੈ ਤੇ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਂਦੀ। ਮਨ ਨੂੰ ਬਹੁਤ ਚੰਚਲ ਮੰਨਿਆ ਜਾਂਦਾ ਹੈ, ਇਸ ਲਈ ਜੇਕਰ ਤੁਸੀਂ ਅੱਖਾਂ ਖੋਲ੍ਹ ਕੇ ਮੰਤਰ ਜਾਪ ਕਰਦੇ ਹੋ ਤਾਂ ਤੁਹਾਡਾ ਮਨ ਤੇ ਦਿਮਾਗ ਪੂਰੀ ਤਰ੍ਹਾਂ ਇੱਕੋ ਥਾਂ 'ਤੇ ਕੇਂਦਰਿਤ ਨਹੀਂ ਹੋ ਪਾਉਂਦਾ।
ਮੰਤਰ ਜਾਪ ਦੇ ਨਿਯਮ ਕੀ ਹਨ? ਜਦੋਂ ਵੀ ਤੁਸੀਂ ਮੰਤਰ ਜਾਪ ਕਰਦੇ ਹੋ ਤਾਂ ਕੁਝ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ, ਤਾਂ ਜੋ ਮੰਤਰ ਜਾਪ ਦਾ ਪੂਰਾ ਫਲ ਮਿਲ ਸਕੇ—
ਤੁਸੀਂ ਜਿਸ ਮੰਤਰ ਦਾ ਜਾਪ ਕਰਨਾ ਚਾਹੁੰਦੇ ਹੋ, ਉਸ ਦਾ ਸੰਕਲਪ ਲਓ ਤੇ ਇਹ ਨਿਰਧਾਰਤ ਕਰੋ ਕਿ ਤੁਹਾਨੂੰ ਕਿੰਨੀ ਵਾਰ ਇਸ ਦਾ ਜਾਪ ਕਰਨਾ ਹੈ। ਹੌਲੀ-ਹੌਲੀ ਮੰਤਰ ਜਾਪ ਸ਼ੁਰੂ ਕਰੋ ਤੇ ਹੌਲੀ ਆਵਾਜ਼ ’ਚ ਜਾਂ ਮਨ ਹੀ ਮਨ ਮੰਤਰ ਦਾ ਜਾਪ ਕਰਨਾ ਸ਼ੁਰੂ ਕਰੋ। ਇਸ ਲਈ ਅਜਿਹੀ ਥਾਂ ਚੁਣੋ ਜਿੱਥੇ ਜ਼ਿਆਦਾ ਸ਼ੋਰ ਨਾ ਹੋਵੇ ਤੇ ਸ਼ਾਂਤੀ ਬਣੀ ਰਹੇ। ਸ਼ਾਂਤ ਮਾਹੌਲ ’ਚ ਤੁਸੀਂ ਸ਼ਰਧਾ ਤੇ ਨਿਸ਼ਠਾ ਨਾਲ ਮੰਤਰ ਜਾਪ ਕਰ ਸਕਦੇ ਹੋ।
ਮੰਤਰ ਜਾਪ ਕਰਦੇ ਸਮੇਂ ਅੱਖਾਂ ਬੰਦ ਕਰਕੇ ਇੱਕ ਮਾਲਾ ਲਓ ਤੇ ਜਾਪ ਸ਼ੁਰੂ ਕਰੋ। ਮੰਤਰਾਂ ਨੂੰ ਮਨ ਹੀ ਮਨ ਦੁਹਰਾਓ ਤੇ ਉਚਾਰਣ ਕਰਦੇ ਹੋਏ ਵੀ ਮੰਤਰ ਪੜ੍ਹੋ। ਜੇਕਰ ਤੁਸੀਂ ਵੀ ਮੰਤਰ ਜਾਪ ਕਰਦੇ ਹੋ ਤਾਂ ਇੱਥੇ ਦੱਸੇ ਗਏ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਉੱਪਰ ਈਸ਼ਵਰ ਦੀ ਕਿਰਪਾ ਬਣੀ ਰਹਿੰਦੀ ਹੈ।