- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੱਛੇ ਵੱਲ ਚੌਲ ਸੁੱਟਣ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਧੀ ਭਾਵੇਂ ਘਰ ਤੋਂ ਜਾ ਰਹੀ ਹੈ, ਪਰ ਉਹ ਆਪਣੇ ਘਰ ਦੀ ਸੁੱਖ-ਸਮ੍ਰਿੱਧੀ ਉੱਥੇ ਹੀ ਛੱਡ ਕੇ ਜਾ ਰਹੀ ਹੈ। ਉਹ ਦੁਆ ਕਰਦੀ ਹੈ ਕਿ ਉਸ ਦੇ ਜਾਣ ਤੋਂ ਬਾਅਦ ਵੀ ਮਾਇਕੇ ’ਚ ਕਦੇ ਅੰਨ ਤੇ ਧਨ ਦੀ ਕਮੀ ਨਾ ਹੋਵੇ।

ਧਰਮ ਡੈਸਕ, ਨਵੀਂ ਦਿੱਲੀ : ਵਿਆਹ ਦਾ ਘਰ ਭਾਵੇਂ ਕਿੰਨੀਆਂ ਵੀ ਖੁਸ਼ੀਆਂ ਨਾਲ ਭਰਿਆ ਹੋਵੇ, ਪਰ ਵਿਦਾਈ ਦਾ ਉਹ ਪਲ ਹਰ ਕਿਸੇ ਦੀਆਂ ਅੱਖਾਂ ’ਚ ਅੱਥਰੂ ਲਿਆ ਹੀ ਦਿੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਮਾਪਿਆਂ ਤੋਂ ਦੂਰ ਜਾਣ ਦਾ ਅਹਿਸਾਸ ਅੱਥਰੂਆਂ ਰਾਹੀਂ ਬਾਹਰ ਆਉਂਦਾ ਹੈ। ਵਿਦਾਈ ਸਮੇਂ ਇੱਕ ਖਾਸ ਪਰੰਪਰਾ ਵੀ ਨਿਭਾਈ ਜਾਂਦੀ ਹੈ, ਜਿਸ ’ਚ ਦੁਲਹਨ ਪਿੱਛੇ ਵੱਲ ਚੌਲ ਸੁੱਟਦੀ ਹੋਈ ਅੱਗੇ ਵਧਦੀ ਹੈ। ਉਨ੍ਹਾਂ ਚੌਲਾਂ ਨੂੰ ਪਰਿਵਾਰ ਦੇ ਮੈਂਬਰ ਆਪਣੇ ਪੱਲੇ ਜਾਂ ਝੋਲੀ ’ਚ ਸਮੇਟ ਲੈਂਦੇ ਹਨ। ਇਹ ਪਲ ਦੇਖਣ ’ਚ ਤਾਂ ਬਹੁਤ ਭਾਵੁਕ ਕਰਨ ਵਾਲਾ ਹੁੰਦਾ ਹੈ, ਪਰ ਇਸ ਦੇ ਪਿੱਛੇ ਇੱਕ ਡੂੰਘਾ ਅਰਥ ਛੁਪਿਆ ਹੋਇਆ ਹੈ। ਚੌਲਾਂ ਦੇ ਰੂਪ ’ਚ ਧੀ ਵੱਲੋਂ ਆਪਣੇ ਮਾਇਕੇ ਨੂੰ ਦਿੱਤਾ ਗਿਆ ਇਹ ਸਭ ਤੋਂ ਖੂਬਸੂਰਤ ਪਿਆਰ ਤੇ ਅਸੀਸ ਮੰਨੀ ਜਾਂਦੀ ਹੈ।
ਲਕਸ਼ਮੀ ਦਾ ਰੂਪ ਤੇ ਮਾਇਕੇ ਦੀ ਖੁਸ਼ਹਾਲੀ
ਇਸ ਰਸਮ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਐਸਟ੍ਰੋਪਤਰੀ ਦੇ ਜੋਤਿਸ਼ਾਚਾਰਿਆ ਚੰਦਰੈਸ਼ ਸ਼ਰਮਾ ਨੇ ਇਸ ਦੇ ਮਹੱਤਵ ਬਾਰੇ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਨਾਤਨ ਪਰੰਪਰਾ ’ਚ ਚੌਲ, ਅਰਥਾਤ ‘ਅਕਸ਼ਤ’, ਨੂੰ ਪੂਰਨਤਾ, ਧਨ-ਧਾਨ ਤੇ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਾਸਤਰਾਂ ’ਚ ਧੀ ਨੂੰ ਵੀ ‘ਘਰ ਦੀ ਲਕਸ਼ਮੀ’ ਦਾ ਦਰਜਾ ਦਿੱਤਾ ਗਿਆ ਹੈ। ਜਦੋਂ ਤੱਕ ਧੀ ਘਰ ’ਚ ਰਹਿੰਦੀ ਹੈ, ਘਰ ’ਚ ਖੁਸ਼ਹਾਲੀ ਤੇ ਬਰਕਤ ਬਣੀ ਰਹਿੰਦੀ ਹੈ। ਵਿਦਾਈ ਸਮੇਂ ਪਿੱਛੇ ਵੱਲ ਚੌਲ ਸੁੱਟਣ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਧੀ ਭਾਵੇਂ ਘਰ ਤੋਂ ਜਾ ਰਹੀ ਹੈ, ਪਰ ਉਹ ਆਪਣੇ ਘਰ ਦੀ ਸੁੱਖ-ਸਮ੍ਰਿੱਧੀ ਉੱਥੇ ਹੀ ਛੱਡ ਕੇ ਜਾ ਰਹੀ ਹੈ। ਉਹ ਦੁਆ ਕਰਦੀ ਹੈ ਕਿ ਉਸ ਦੇ ਜਾਣ ਤੋਂ ਬਾਅਦ ਵੀ ਮਾਇਕੇ ’ਚ ਕਦੇ ਅੰਨ ਤੇ ਧਨ ਦੀ ਕਮੀ ਨਾ ਹੋਵੇ।
ਮਾਪਿਆਂ ਦੇ ਕਰਜ਼ ਤੇ ਫਰਜ਼ ਤੋਂ ਮੁਕਤੀ
ਇਸ ਰਸਮ ਦਾ ਇੱਕ ਹੋਰ ਡੂੰਘਾ ਤੇ ਸੰਵੇਦਨਸ਼ੀਲ ਪੱਖ ਮਾਪਿਆਂ ਦੇ ਤਿਆਗ ਨਾਲ ਜੁੜਿਆ ਹੋਇਆ ਹੈ। ਜਨਮ ਤੋਂ ਲੈ ਕੇ ਵਿਆਹ ਤੱਕ ਮਾਪੇ ਧੀ ਦੀ ਹਰ ਖੁਸ਼ੀ ਲਈ ਦਿਨ-ਰਾਤ ਇੱਕ ਕਰ ਦਿੰਦੇ ਹਨ। ਚੌਲ ਸੁੱਟ ਕੇ ਧੀ ਇੱਕ ਪ੍ਰਤੀਕਾਤਮਕ ਸੰਦੇਸ਼ ਦਿੰਦੀ ਹੈ ਕਿ ਮਾਪਿਆਂ ਨੇ ਆਪਣਾ ਹਰ ਫਰਜ਼ ਬਾਖੂਬੀ ਨਿਭਾਇਆ ਹੈ। ਹੁਣ ਉਹ ਹਰ ਤਰ੍ਹਾਂ ਦੇ ਸਮਾਜਿਕ ਤੇ ਪਰਿਵਾਰਕ ਬੋਝ ਤੋਂ ਮੁਕਤ ਹਨ। ਇਹ ਰਸਮ ਮਾਪਿਆਂ ਦੇ ਨਿਸ਼ਕਾਮ ਸਮਰਪਣ ਪ੍ਰਤੀ ਧੀ ਵੱਲੋਂ ਧੰਨਵਾਦ ਤੇ ਆਭਾਰ ਪ੍ਰਗਟ ਕਰਨ ਦਾ ਇੱਕ ਤਰੀਕਾ ਵੀ ਮੰਨੀ ਜਾਂਦੀ ਹੈ। ਵਿਦਾਈ ਦੀ ਇਹ ਪਰੰਪਰਾ ਸਿਰਫ਼ ਅੱਥਰੂਆਂ ਤੇ ਗੀਤਾਂ ਤੱਕ ਸੀਮਿਤ ਨਹੀਂ ਹੈ। ਨਵਾਂ ਘਰ ਵਸਾਉਣ ਜਾ ਰਹੀ ਧੀ ਵੱਲੋਂ ਪਿੱਛੇ ਚੌਲ ਸੁੱਟਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਦੂਰ ਜਾ ਕੇ ਵੀ ਉਸ ਦੀਆਂ ਦੁਆਵਾਂ ਹਮੇਸ਼ਾ ਆਪਣੇ ਮਾਇਕੇ ਦੇ ਨਾਲ ਰਹਿਣਗੀਆਂ।