ਪਿਆਰ ਦੇ ਮਾਮਲੇ 'ਚ ਕਿਉਂ 30 ਸਾਲ ਤੱਕ ਸਿੰਗਲ ਰਹਿ ਜਾਂਦੇ ਨੇ ਕੁਝ ਲੜਕੇ? ਅੰਕ ਸ਼ਾਸਤਰ ਨੇ ਖੋਲ੍ਹਿਆ ਵੱਡਾ ਰਾਜ਼, ਕੀ ਤੁਸੀਂ ਵੀ ਹੋ ਇਸ ਲਿਸਟ 'ਚ ਸਾਡੇ ਫ੍ਰੈਂਡ ਸਰਕਲ 'ਚ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੁੰਦਾ ਹੈ, ਜੋ ਲੰਬੇ ਸਮੇਂ ਤੋਂ ਪਿਆਰ ਦੀ ਭਾਲ ਕਰ ਰਿਹਾ ਹੈ ਪਰ ਹਰ ਵਾਰ ਕਿਸਮਤ ਉਸ ਦਾ ਸਾਥ ਨਹੀਂ ਦਿੰਦੀ। ਅੰਕ ਜੋਤਿਸ਼ ਅਨੁਸਾਰ, ਇੱਕ ਖ਼ਾਸ ਮੂਲਾਂਕ ਵਾਲੇ ਲੜਕੇ ਗਰਲਫ੍ਰੈਂਡ ਬਣਾਉਣ ਦੇ ਮਾਮਲੇ 'ਚ ਅਕਸਰ ਪਿੱਛੇ ਰਹਿ ਜਾਂਦੇ ਹਨ। ਆਓ ਜਾਣਦੇ ਹਾਂ ਆਖਰ ਕਿਹੜਾ ਹੈ ਉਹ ਮੂਲਾਂਕ?
Publish Date: Sat, 18 Jul 2026 01:31 PM (IST)
Updated Date: Sat, 18 Jul 2026 01:33 PM (IST)
ਧਰਮ ਡੈਸਕ, ਨਵੀਂ ਦਿੱਲੀ - ਸਾਡੇ ਫ੍ਰੈਂਡ ਸਰਕਲ 'ਚ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੁੰਦਾ ਹੈ, ਜੋ ਲੰਬੇ ਸਮੇਂ ਤੋਂ ਪਿਆਰ ਦੀ ਭਾਲ ਕਰ ਰਿਹਾ ਹੈ ਪਰ ਹਰ ਵਾਰ ਕਿਸਮਤ ਉਸ ਦਾ ਸਾਥ ਨਹੀਂ ਦਿੰਦੀ। ਅੰਕ ਜੋਤਿਸ਼ ਅਨੁਸਾਰ, ਇੱਕ ਖ਼ਾਸ ਮੂਲਾਂਕ ਵਾਲੇ ਲੜਕੇ ਗਰਲਫ੍ਰੈਂਡ ਬਣਾਉਣ ਦੇ ਮਾਮਲੇ 'ਚ ਅਕਸਰ ਪਿੱਛੇ ਰਹਿ ਜਾਂਦੇ ਹਨ। ਆਓ ਜਾਣਦੇ ਹਾਂ ਆਖਰ ਕਿਹੜਾ ਹੈ ਉਹ ਮੂਲਾਂਕ?
ਅੰਕ ਸ਼ਾਸਤਰ ਅਨੁਸਾਰ, ਹਰੇਕ ਵਿਅਕਤੀ ਦਾ ਆਪਣਾ ਖ਼ਾਸ ਸੁਭਾਅ ਅਤੇ ਸ਼ਖਸੀਅਤ ਹੁੰਦੀ ਹੈ। ਹਾਲਾਂਕਿ ਇਹ ਕਹਿਣਾ ਕਿ ਕੋਈ ਇੱਕ ਖ਼ਾਸ ਮੂਲਾਂਕ ਵਾਲਾ ਵਿਅਕਤੀ 30 ਸਾਲ ਦੀ ਉਮਰ ਤੱਕ ਸਿੰਗਲ ਹੀ ਰਹਿੰਦਾ ਹੈ, ਪੂਰੀ ਤਰ੍ਹਾਂ ਗਲਤ ਹੋਵੇਗਾ। ਅੰਕ ਜੋਤਿਸ਼ ਦੇ ਮਾਹਰਾਂ ਦਾ ਮੰਨਣਾ ਹੈ ਕਿ ਮੂਲਾਂਕ 7 ਨਾਲ ਜੁੜੇ ਲੜਕੇ ਅਕਸਰ ਪ੍ਰੇਮ ਸਬੰਧਾਂ ਦੇ ਮਾਮਲੇ 'ਚ ਕਾਫ਼ੀ ਸੰਘਰਸ਼ ਕਰਦੇ ਹਨ। ਇਨ੍ਹਾਂ ਦਾ ਸ਼ਰਮੀਲਾ ਸੁਭਾਅ ਅਤੇ ਜ਼ਿਆਦਾ ਸੋਚਣ ਦੀ ਆਦਤ ਕਾਰਨ ਇਹ ਲੋਕ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਨਹੀਂ ਕਰ ਪਾਉਂਦੇ।
ਪਿਆਰ ਦੇ ਮਾਮਲੇ 'ਚ ਕਿਉਂ ਅਨਲੱਕੀ ਹਨ ਮੂਲਾਂਕ 7 ਦੇ ਲੜਕੇ? ਜਿਹੜੇ ਵੀ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੂਲਾਂਕ 7 ਹੁੰਦਾ ਹੈ। ਇਸ ਮੂਲਾਂਕ ਦਾ ਸਵਾਮੀ ਕੇਤੂ ਗ੍ਰਹਿ ਨੂੰ ਮੰਨਿਆ ਜਾਂਦਾ ਹੈ। ਵੈਦਿਕ ਜੋਤਿਸ਼ ਅਨੁਸਾਰ, ਕੇਤੂ ਨੂੰ ਅਧਿਆਤਮਿਕ, ਆਤਮ-ਚਿੰਤਨ ਅਤੇ ਰਹੱਸਮਈ ਸੁਭਾਅ ਦਾ ਕਾਰਕ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਮੂਲਾਂਕ 7 ਦੇ ਲੜਕੇ ਆਮ ਤੌਰ 'ਤੇ ਕਿਸੇ ਵੀ ਲੜਕੀ ਦੇ ਸਾਹਮਣੇ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਨਹੀਂ ਕਹਿ ਪਾਉਂਦੇ।
ਮੂਲਾਂਕ 7 ਨਾਲ ਜੁੜੇ ਲੜਕਿਆਂ ਨੂੰ ਰਿਸ਼ਤੇ 'ਚ ਕਿਸੇ ਵੀ ਤਰ੍ਹਾਂ ਦੀ ਕਾਹਲੀ ਪਸੰਦ ਨਹੀਂ ਹੁੰਦੀ। ਇਹ ਲੋਕ ਪਹਿਲਾਂ ਸਾਹਮਣੇ ਵਾਲੇ ਨੂੰ ਪਰਖਦੇ ਹਨ ਅਤੇ ਜਦੋਂ ਤੱਕ ਆਪਣੇ ਦਿਲ ਦੀ ਗੱਲ ਕਹਿਣ ਦਾ ਫੈਸਲਾ ਨਾ ਕਰ ਲੈਣ, ਉਦੋਂ ਤੱਕ ਮਨ 'ਚ ਹੀ ਪਿਆਰ ਦੀ ਭਾਵਨਾ ਨੂੰ ਦਬਾ ਕੇ ਰੱਖਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਸੱਚਾ ਪਿਆਰ ਮਿਲਣ 'ਚ ਕਾਫ਼ੀ ਸਮਾਂ ਲੱਗ ਜਾਂਦਾ ਹੈ।
ਰਿਸ਼ਤੇ 'ਚ ਹੋਣਾ ਹੀ ਇਨ੍ਹਾਂ ਲਈ ਕਾਫ਼ੀ ਨਹੀਂ ਹੁੰਦਾ ਸਗੋਂ ਉਹ ਅਜਿਹੇ ਸਾਥੀ ਦੀ ਚਾਹਤ ਰੱਖਦੇ ਹਨ ਜੋ ਉਨ੍ਹਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਸਪੋਰਟ ਕਰੇ। ਅਜਿਹੇ 'ਚ ਕਈ ਵਾਰ ਸਹੀ ਇਨਸਾਨ ਦੀ ਭਾਲ 'ਚ ਲੰਬਾ ਸਮਾਂ ਲੱਗ ਜਾਂਦਾ ਹੈ, ਜਿਸ ਕਰਕੇ ਇਹ ਲੜਕੇ 30 ਸਾਲ ਦੀ ਉਮਰ ਤੱਕ ਸਿੰਗਲ ਰਹਿ ਜਾਂਦੇ ਹਨ। ਹਾਲਾਂਕਿ ਇਹ ਨਿਯਮ ਹਰ ਇਨਸਾਨ 'ਤੇ ਲਾਗੂ ਨਹੀਂ ਹੁੰਦਾ, ਕਿਉਂਕਿ ਜਨਮ ਕੁੰਡਲੀ, ਗ੍ਰਹਿਆਂ ਦੀ ਸਥਿਤੀ ਅਤੇ ਪਰਿਵਾਰਕ ਮਾਹੌਲ ਵੀ ਰਿਸ਼ਤੇ 'ਤੇ ਅਸਰ ਪਾਉਂਦਾ ਹੈ।
ਮੂਲਾਂਕ 7 ਦੇ ਲੜਕੇ ਕੀ ਕਰਨ? ਸਭ ਤੋਂ ਪਹਿਲਾਂ ਮੂਲਾਂਕ 7 ਦੇ ਲੜਕਿਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨਾ ਚਾਹੀਦਾ ਹੈ।
ਲੋੜ ਤੋਂ ਜ਼ਿਆਦਾ ਸੋਚਣ ਤੋਂ ਬਚਣਾ ਚਾਹੀਦਾ ਹੈ।
ਕਿਸੇ ਵੀ ਰਿਸ਼ਤੇ 'ਚ ਗੱਲਬਾਤ ਬਣਾਈ ਰੱਖਣ ਲਈ ਸਮੇਂ-ਸਮੇਂ 'ਤੇ ਆਪਣੀਆਂ ਰੋਮਾਂਟਿਕ ਭਾਵਨਾਵਾਂ ਸਾਂਝੀਆਂ ਕਰੋ, ਇਸ ਨਾਲ ਰਿਸ਼ਤਾ ਲੰਬੇ ਸਮੇਂ ਤੱਕ ਚੱਲਦਾ ਹੈ।
ਅੰਕ ਸ਼ਾਸਤਰ ਅਨੁਸਾਰ, ਮੂਲਾਂਕ 7 ਦੇ ਲੜਕੇ ਰਿਲੇਸ਼ਨਸ਼ਿਪ 'ਚ ਦੇਰ ਨਾਲ ਸਫ਼ਲਤਾ ਹਾਸਲ ਕਰਦੇ ਹਨ, ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਉਹ ਹਮੇਸ਼ਾ ਸਿੰਗਲ ਰਹਿਣਗੇ। ਸਹੀ ਮੌਕੇ, ਸਾਥੀ ਅਤੇ ਬਿਹਤਰ ਗੱਲਬਾਤ ਨਾਲ ਇਨ੍ਹਾਂ ਦੇ ਰਿਸ਼ਤੇ ਵੀ ਕਾਫ਼ੀ ਮਜ਼ਬੂਤ ਹੋ ਸਕਦੇ ਹਨ। ਇਸ ਲਈ ਇਸ ਤਰ੍ਹਾਂ ਦੇ ਦਾਵਿਆਂ ਨੂੰ ਸਿਰਫ਼ ਅੰਕ ਜੋਤਿਸ਼ ਦੀ ਇੱਕ ਸਾਧਾਰਨ ਵਿਆਖਿਆ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ।
Disclaimer : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਮਾਨਤਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।