- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ’ਚ ਪਾਲਤੂ ਜਾਨਵਰ ਲਿਆਉਣ ਤੋਂ ਪਹਿਲਾਂ ਉਸ ਦੀ ਊਰਜਾ, ਸੁਭਾਅ ਤੇ ਉਹ ਕਿਸ ਦਿਸ਼ਾ ’ਚ ਰਹੇਗਾ, ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਪਾਲਤੂ ਜਾਨਵਰ ਸਿਰਫ਼ ਇੱਕ ਚੰਗੇ ਸਾਥੀ ਹੀ ਨਹੀਂ ਹੁੰਦੇ, ਸਗੋਂ ਉਹ ਘਰ ਦੀ ਊਰਜਾ ’ਤੇ ਸਕਾਰਾਤਮਕ ਤੇ ਨਕਾਰਾਤਮਕ ਦੋਵੇਂ ਤਰ੍ਹਾਂ ਦਾ ਪ੍ਰਭਾਵ ਪਾ ਸਕਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ ਦੇ ਮੁਤਾਬਕ, ਘਰ ’ਚ ਮੌਜੂਦ ਹਰ ਚੀਜ਼, ਜਿਸ ’ਚ ਜੀਵ-ਜੰਤੂਆਂ ਤੋਂ ਲੈ ਕੇ ਪਾਲਤੂ ਜਾਨਵਰ ਵੀ ਸ਼ਾਮਲ ਹਨ, ਘਰ ਦੀ ਊਰਜਾ ’ਤੇ ਅਸਰ ਪਾਉਂਦੀ ਹੈ। ਘਰ ’ਚ ਪਾਲਤੂ ਜਾਨਵਰ ਲਿਆਉਣ ਤੋਂ ਪਹਿਲਾਂ ਉਸ ਦੀ ਊਰਜਾ, ਸੁਭਾਅ ਤੇ ਉਹ ਕਿਸ ਦਿਸ਼ਾ ’ਚ ਰਹੇਗਾ, ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਪਾਲਤੂ ਜਾਨਵਰ ਸਿਰਫ਼ ਇੱਕ ਚੰਗੇ ਸਾਥੀ ਹੀ ਨਹੀਂ ਹੁੰਦੇ, ਸਗੋਂ ਉਹ ਘਰ ਦੀ ਊਰਜਾ ’ਤੇ ਸਕਾਰਾਤਮਕ ਤੇ ਨਕਾਰਾਤਮਕ ਦੋਵੇਂ ਤਰ੍ਹਾਂ ਦਾ ਪ੍ਰਭਾਵ ਪਾ ਸਕਦੇ ਹਨ। ਜਾਨਵਰਾਂ ’ਚ ਬਿੱਲੀ ਸਭ ਤੋਂ ਆਮ ਤੇ ਪ੍ਰਸਿੱਧ ਪਾਲਤੂ ਜਾਨਵਰਾਂ ’ਚੋਂ ਇੱਕ ਹੈ। ਇਹ ਨਾ ਸਿਰਫ਼ ਪਿਆਰ ਤੇ ਆਪਣਾਪਣ ਲਿਆਉਂਦੀ ਹੈ, ਸਗੋਂ ਘਰ ਦੇ ਮਾਹੌਲ ਨੂੰ ਵੀ ਬਦਲ ਸਕਦੀ ਹੈ। ਹਾਲਾਂਕਿ, ਬਿੱਲੀਆਂ ਨੂੰ ਲੈ ਕੇ ਵਾਸਤੂ ਸ਼ਾਸਤਰ ’ਚ ਮਿਲੀ-ਜੁਲੀ ਰਾਏ ਦੇਖਣ ਨੂੰ ਮਿਲਦੀ ਹੈ।
ਘਰ ’ਚ ਬਿੱਲੀ ਪਾਲਣ ਨੂੰ ਲੈ ਕੇ ਵਾਸਤੂ ਸ਼ਾਸਤਰ ਕੀ ਕਹਿੰਦਾ ਹੈ?
ਵਾਸਤੂ ਸ਼ਾਸਤਰ ਦੇ ਮੁਤਾਬਕ, ਬਿੱਲੀਆਂ ਬਾਰੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬਿੱਲੀਆਂ ਸੰਵੇਦਨਸ਼ੀਲ ਹੁੰਦੀਆਂ ਹਨ ਤੇ ਉਨ੍ਹਾਂ ’ਚ ਕਾਫ਼ੀ ਤੇਜ਼ ਊਰਜਾ ਹੁੰਦੀ ਹੈ। ਉਨ੍ਹਾਂ ’ਚ ਘਰ ਦੇ ਭਾਵਨਾਤਮਕ ਸੰਤੁਲਨ ਤੇ ਊਰਜਾ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੁੰਦੀ ਹੈ। ਜੇਕਰ ਘਰ ’ਚ ਪਹਿਲਾਂ ਤੋਂ ਹੀ ਚੰਗਾ ਮਾਹੌਲ ਹੈ, ਤਾਂ ਬਿੱਲੀ ਉਸ ਨੂੰ ਹੋਰ ਬਿਹਤਰ ਬਣਾ ਸਕਦੀ ਹੈ। ਪਰ ਜੇ ਘਰ ’ਚ ਨਕਾਰਾਤਮਕ ਊਰਜਾ ਵਾਲਾ ਮਾਹੌਲ ਹੋਵੇ, ਤਾਂ ਬਿੱਲੀ ਪਾਲਣ ਨਾਲ ਇਸ ਦਾ ਪ੍ਰਭਾਵ ਹੋਰ ਵੱਧ ਸਕਦਾ ਹੈ। ਇਸ ਕਾਰਨ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਬੇਚੈਨੀ ਤੇ ਪਰੇਸ਼ਾਨੀ ਮਹਿਸੂਸ ਹੋ ਸਕਦੀ ਹੈ। ਬਿੱਲੀ ਸੁਭਾਅ ਤੋਂ ਚੰਚਲ ਤੇ ਆਤਮਨਿਰਭਰ ਹੁੰਦੀ ਹੈ। ਘਰ ’ਚ ਬਿੱਲੀ ਦਾ ਵਿਹਾਰ ਉੱਥੋਂ ਦੇ ਮਾਹੌਲ ’ਤੇ ਵੀ ਅਸਰ ਪਾਉਂਦਾ ਹੈ। ਇੱਕ ਸ਼ਾਂਤ ਤੇ ਖੁਸ਼ਮਿਜ਼ਾਜ਼ ਬਿੱਲੀ ਘਰ ’ਚ ਪਿਆਰ ਤੇ ਸਕਾਰਾਤਮਕ ਊਰਜਾ ਲਿਆਉਣ ਦਾ ਕੰਮ ਕਰਦੀ ਹੈ। ਉੱਥੇ ਹੀ, ਡਰੀ-ਸਹਿਮੀ ਜਾਂ ਘਬਰਾਈ ਹੋਈ ਬਿੱਲੀ ਘਰ ’ਚ ਬੇਚੈਨੀ ਤੇ ਤਣਾਅ ਵਧਾ ਸਕਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਇੱਕ ਸੁਖਦਾਈ ਤੇ ਸ਼ਾਂਤੀ ਭਰੇ ਘਰ ’ਚ ਬਿੱਲੀ ਪਾਲਣ ਨਾਲ ਸਕਾਰਾਤਮਕ ਊਰਜਾ ’ਚ ਵਾਧਾ ਹੁੰਦਾ ਹੈ। ਇੱਕ ਖੁਸ਼ ਤੇ ਸਿਹਤਮੰਦ ਬਿੱਲੀ ਘਰ ’ਚ ਪਿਆਰ ਤੇ ਸਨੇਹ ਦੇ ਪੱਧਰ ਨੂੰ ਵਧਾਉਂਦੀ ਹੈ। ਇਹ ਪਰਿਵਾਰ ਦੇ ਮੈਂਬਰਾਂ ਦਾ ਤਣਾਅ ਵੀ ਘੱਟ ਕਰ ਸਕਦੀ ਹੈ।
ਘਰ ’ਚ ਬਿੱਲੀ ਪਾਲਣ ਦਾ ਰਿਵਾਜ ਕੋਈ ਨਵੀਂ ਗੱਲ ਨਹੀਂ ਹੈ, ਸਗੋਂ ਪੁਰਾਣੇ ਸਮਿਆਂ ’ਚ ਵੀ ਇਸ ਦੀ ਪ੍ਰਸੰਗਿਕਤਾ ਸੀ। ਪੁਰਾਣੇ ਸਮੇਂ ’ਚ ਘਰਾਂ ਨੂੰ ਚੂਹਿਆਂ ਤੇ ਕੀੜਿਆਂ ਤੋਂ ਬਚਾਉਣ ਲਈ ਬਿੱਲੀਆਂ ਪਾਲੀਆਂ ਜਾਂਦੀਆਂ ਸਨ। ਇਹ ਘਰ ਦੀ ਸਫ਼ਾਈ ਤੇ ਸਵੱਛਤਾ ਦੇ ਲਿਹਾਜ਼ ਨਾਲ ਵੀ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਸਨ। ਘਰ ’ਚ ਪਾਲਤੂ ਬਿੱਲੀ ਨੂੰ ਸਹਿਲਾਉਣ ਤੇ ਉਸ ਦੇ 'ਪੁਰ੍ਰ-ਪੁਰ੍ਰ' ਕਰਨ ਦੀ ਆਵਾਜ਼ ਸੁਣਨ ਨਾਲ ਮਾਨਸਿਕ ਤਣਾਅ ਘੱਟ ਹੋ ਸਕਦਾ ਹੈ। ਬਿੱਲੀ ਬੱਚਿਆਂ ਤੇ ਬਜ਼ੁਰਗਾਂ ਲਈ ਭਾਵਨਾਤਮਕ ਸਹਾਰਾ ਵੀ ਬਣ ਸਕਦੀ ਹੈ।
ਘਰ ’ਚ ਬਿੱਲੀ ਪਾਲਣ ਦੇ ਨੁਕਸਾਨ
ਜੇਕਰ ਘਰ ’ਚ ਪਹਿਲਾਂ ਤੋਂ ਹੀ ਤਣਾਅ ਤੇ ਨਕਾਰਾਤਮਕ ਊਰਜਾ ਵਾਲਾ ਮਾਹੌਲ ਬਣਿਆ ਰਹਿੰਦਾ ਹੈ, ਤਾਂ ਬਿੱਲੀ ਉਸ ਨੂੰ ਹੋਰ ਵਧਾਉਣ ਦਾ ਕਾਰਨ ਬਣ ਸਕਦੀ ਹੈ। ਇੱਕ ਸ਼ਰਾਰਤੀ ਬਿੱਲੀ ਘਰ ’ਚ ਝਗੜੇ ਤੇ ਅਸ਼ਾਂਤੀ ਦਾ ਕਾਰਨ ਬਣ ਸਕਦੀ ਹੈ। ਜੇਕਰ ਬਿੱਲੀ ਨੂੰ ਸਾਫ਼-ਸੁਥਰਾ ਨਾ ਰੱਖਿਆ ਜਾਵੇ, ਤਾਂ ਘਰ ’ਚ ਗੰਦਗੀ ਤੇ ਬਦਬੂ ਫੈਲ ਸਕਦੀ ਹੈ। ਇਸ ਕਾਰਨ ਨਕਾਰਾਤਮਕ ਊਰਜਾ ਦਾ ਸੰਚਾਰ ਵਧ ਸਕਦਾ ਹੈ, ਜਿਸ ਨਾਲ ਪੂਰੇ ਘਰ ’ਚ ਵਾਸਤੂ ਦੋਸ਼ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਜੇਕਰ ਬਿੱਲੀ ਘਰ ਦੇ ਦੱਖਣ-ਪੱਛਮ ਜਾਂ ਉੱਤਰ-ਪੂਰਬ ਵਾਲੇ ਕੋਨੇ ’ਚ ਰਹਿੰਦੀ ਹੈ, ਤਾਂ ਇਸ ਨਾਲ ਘਰ ਦੀ ਸਥਿਰਤਾ ਤੇ ਮਾਨਸਿਕ ਸ਼ਾਂਤੀ ’ਤੇਅਸਰ ਪੈ ਸਕਦਾ ਹੈ।
ਬਿੱਲੀ ਪਾਲਣ ਲਈ ਵਾਸਤੂ ਟਿਪਸ
ਘਰ ’ਚ ਬਿੱਲੀ ਪਾਲਣ ਤੋਂ ਪਹਿਲਾਂ ਵਾਸਤੂ ਨਾਲ ਜੁੜੇ ਕੁਝ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ।
ਜੇ ਸੰਭਵ ਹੋਵੇ ਤਾਂ ਬਿੱਲੀ ਲਈ ਇੱਕ ਛੋਟੀ ਤੇ ਖਾਸ ਜਗ੍ਹਾ ਬਣਾਓ, ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਤੇ ਆਜ਼ਾਦ ਮਹਿਸੂਸ ਕਰ ਸਕੇ।